ਨਗਰ ਪੰਚਾਇਤ ਚੋਣਾਂ ਲਈ ਉਮੀਦਵਾਰ ਚੁਨਣ ਲਈ ਅਕਾਲੀ ਭਾਜਪਾ ਵਰਕਰਾਂ ਦੀ ਮੀਟਿੰਗ ਹੋਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 3 December 2017

ਨਗਰ ਪੰਚਾਇਤ ਚੋਣਾਂ ਲਈ ਉਮੀਦਵਾਰ ਚੁਨਣ ਲਈ ਅਕਾਲੀ ਭਾਜਪਾ ਵਰਕਰਾਂ ਦੀ ਮੀਟਿੰਗ ਹੋਈ

ਵੋਟਾਂ ਵਿੱਚ ਕਾਂਗਰਸੀਆਂ ਵੱਲੋਂ ਧੱਕਾ ਕਰਨ ਦੀ ਕੋਸ਼ਿਸ ਨੂੰ ਰੋਕਣਾ ਬਾਖੂਬੀ ਆਂਉਦਾ ਹੈ,ਵਰਕਰ ਬੇਖੌਫ ਰਹਿਣ-ਜੀਤਮਹਿੰਦਰ ਸਿੱਧੂ
ਤਲਵੰਡੀ ਸਾਬੋ, 3 ਦਸੰਬਰ (ਗੁਰਜੰਟ ਸਿੰਘ ਨਥੇਹਾ)- 17 ਦਸੰਬਰ ਨੂੰ ਹੋ ਰਹੀਆਂ ਨਗਰ ਪੰਚਾਇਤ ਤਲਵੰਡੀ ਸਾਬੋ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਦੇ ਮੰਤਵ ਨਾਲ ਅੱਜ ਸਥਾਨਕ ਸ਼ਹਿਰ ਦੇ ਕਮਿਊਨਿਟੀ ਸੈਂਟਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨ:ਸਕੱ: ਅਤੇ ਸਾਬਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂਦੀ ਅਗਵਾਈ ਵਿੱਚ ਅਕਾਲੀ ਭਾਜਪਾ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸਿੱਧੂ ਨੇ ਚੋਣ ਲੜਨ ਦੇ ਚਾਹਵਾਨ ਅਕਾਲੀ ਭਾਜਪਾ ਆਗੂਆਂ ਨੂੰ ਕਿਹਾ ਕਿ ਮੌਜੂਦਾ ਸਰਕਾਰ ਦੇ ਆਗੂਆਂ ਕੋਲ ਲੋਕਾਂ ਨੂੰ ਕਹਿਣ ਲਈ ਕੁਝ ਵੀ ਨਹੀ ਕਿਉਂਕਿ ਚੋਣਾਂ ਸਮੇਂ ਕੀਤਾ ਉਹ ਇੱਕ ਵੀ ਵਾਅਦਾ ਪੂਰਾ ਨਹੀ ਕਰ ਸਕੇ।ਉਨਾ ਕਿਹਾ ਕਿ ਨਵੇਂ ਵਿਕਾਸ ਕਾਰਜ ਜਾਂ ਲੋਕ ਭਲਾਈ ਸਕੀਮਾਂ ਤਾਂ ਕੀ ਚਲਾਉਣੀਆਂ ਸਨ ਸਗੋਂ ਜੋ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਦੀ ਚੱਲ ਰਹੀਆਂ ਸਨ ਉਹ ਵੀ ਇਸ ਸਰਕਾਰ ਨੇ ਬੰਦ ਕਰ ਦਿੱਤੀਆਂ।ਉਨਾਂ ਨੇ ਹਾਜਿਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਸ ਸਰਕਾਰ ਦੇ ਆਂਉਦਿਆਂ ਹੀ ਗਰੀਬਾਂ ਨੂੰ ਮਿਲਣ ਵਾਲੀ ਆਟਾ ਦਾਲ ਸਕੀਮ ਬੰਦ ਕਰ ਦਿੱਤੀ ਹੋਵੇ,ਗਰੀਬ ਵਰਗ ਨੂੰ ਮਿਲਣ ਵਾਲੀ ਮੁਫਤ ਬਿਜਲੀ ਬੰਦ ਕਰ ਦਿੱਤੀ ਹੋਵੇ,ਸ਼ਗਨ ਸਕੀਮ ਬੰਦ ਕਰ ਦਿੱਤੀ ਹੋਵੇ,ਦੋ ਹਜਾਰ ਰੁਪਏ ਪੈਨਸ਼ਨ ਦੇਣ ਦੇ ਲਾਰੇ ਸਿਰਫ ਲਾਰੇ ਹੀ ਰਹਿ ਗਏ ਉਸ ਕਾਂਗਰਸ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦਾ ਕੀ ਫਾਇਦਾ।ਅਕਾਲੀ ਆਗੂੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਹੋਂਦ ਵਿੱਚ ਆਂਉਦਿਆਂ ਹੀ ਤਲਵੰਡੀ ਸਾਬੋ ਵਿੱਚੋਂ ਗਰੀਬ ਵਰਗ ਦੇ 1500 ਆਟਾ ਦਾਲ ਕਾਰਡ ਕੱਟ ਦੱਤੇ ਗਏ ਹਨ ਤੇ ਅਜਿਹੇ ਉਮੀਦਵਾਰਾਂ ਨੂੰ ਵੋਟ ਪਾਉਣ ਦਾ ਲੋਕਾਂ ਨੂੰ ਨੁਕਸਾਨ ਹੀ ਹੋਵੇਗਾ ਫਾਇਦਾ ਨਹੀ।ਸਿੱਧੂ ਨੇ ਕਿਹਾ ਕਿ ਪਿਛਲੇ 9 ਮਹੀਨਿਆਂ ਵਿੱਚ ਮੌਜੂਦਾ ਸਰਕਾਰ ਵੱਲੋਂ ਤਲਵੰਡੀ ਸਾਬੋ ਦੇ ਵਿਕਾਸ ਲਈ ਇੱਕ ਰੁਪਈਆ ਵੀ ਖਰਚ ਨਹੀ ਕੀਤਾ ਗਿਆ ਤੇ ਜੋ ਬੀਤੇ ਦਿਨੀ 2 ਕਰੋੜ ਰੁਪਏ ਮਿਲਣ ਦਾ ਦਾਅਵਾ ਕੀਤਾ ਗਿਆ ਸੀ ਉਨਾ ਨਾਲ ਵੀ ਕੰਮ ਹੁਣ ਸ਼ੁਰੂ ਕਰਨਗੇ ਤਾਂਕਿ ਲੋਕਾਂ ਦੀਆਂ ਵੋਟਾਂ ਹਾਸਿਲ ਕੀਤੀਆਂ ਜਾ ਸਕਣ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਿਛਲੀ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਉਮੀਦਵਾਰਾਂ ਨੂੰ ਵੋਟ ਪਾਉਣ ਤਾਂ ਕਿ ਇੱਕ ਵਾਰ ਫਿਰ ਵਿਕਾਸ ਦੀ ਲੜੀ ਨਿਰੰਤਰ ਜਾਰੀ ਰੱਖੀ ਜਾ ਸਕੇ।ਉਨਾਂ ਨੇ ਵਰਕਰਾਂ ਨੂੰ ਭਰੋਸਾ ਦੁਆਇਆ ਕਿ ਕਾਂਗਰਸੀਆਂ ਵੱਲੋਂ ਧੱਕਾ ਕਰਨ ਦੀਆਂ ਸੰਭਾਵਨਾਵਾਂ ਨੂੰ ਭੁੱਲ ਜਾਣ ਕਿਉਂਕਿ ਜੇ ਉਹ ਧੱਕੇਸ਼ਾਹੀ ਕਰਨ ਦੀ ਕੋਸ਼ਿਸ ਕਰਨਗੇ ਤਾਂ ਉਨਾ ਨੂੰ ਧੱਕਾ ਰੋਕਣਾ ਵੀ ਬਾਖੂਬੀ ਆਂਉਦਾ ਹੈ ਤੇ ਉਹ ਖੁਦ 17 ਦਸੰਬਰ ਤੱਕ ਉਮੀਦਵਾਰਾਂ ਦੇ ਵਿੱਚ ਰਹਿ ਕੇ ਚੋਣ ਲੜਨਗੇ ਤੇ ਅਕਾਲੀ ਵਰਕਰਾਂ ਦੀਆਂ ਡਿਊਟੀਆਂ ਇਸ ਤਰ੍ਹਾਂ ਲਗਾਈਆਂ ਜਾਣਗੀਆਂ ਕਿ ਕਿਸੇ ਨੂੰ ਕਿਸੇ ਕਿਸਮ ਦਾ ਵੀ ਧੱਕਾ ਕਰਨ ਦੀ ਹਿੰਮਤ ਨਾ ਪਵੇ।ਸਾਬਕਾ ਵਿਧਾਇਕ ਨੇ ਇਸ ਮੌਕੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਜੋ ਉਮੀਦਵਾਰ ਇਸ ਵਾਰ ਚੋਣ ਲੜ ਰਹੇ ਹਨ ਰਾਜਭਾਗ ਵਿੱਚ ਆਂਉਦਿਆਂ ਹੀ ਅਗਲੀਆਂ ਚੋਣਾਂ ਵਿੱਚ ਵੀ ਉਹੀ ਉਮੀਦਵਾਰ ਹੋਣਗੇ।
ਇਸ ਮੌਕੇ ਮੀਟਿੰਗ ਵਿੱਚ ਸੀਨ:ਅਕਾਲੀ ਆਗੂ ਬਾਬੂ ਸਿੰਘ ਮਾਨ,ਸੁਖਬੀਰ ਚੱਠਾ,ਸ਼ਹਿਰੀ ਪ੍ਰਧਾਨ ਰਾਕੇਸ਼ ਚੌਧਰੀ,ਅਵਤਾਰ ਮੈਨੂੰਆਣ,ਬਲਵਿੰਦਰ ਗਿੱਲ,ਕੁਲਦੀਪ ਭੁੱਖਿਆਂਵਾਲੀ,ਅਸ਼ੋਕ ਗੋਇਲ,ਸਵਰਨਜੀਤ ਪੱਕਾ ਸਾਰੇ ਸਰਕਲ ਪ੍ਰਧਾਨ,ਚਿੰਟੂ ਜਿੰਦਲ ਸ਼ਹਿਰੀ ਯੂਥ ਪ੍ਰਧਾਨ,ਭਾਗ ਸਿੰਘ ਕਾਕਾ ਹਲਕਾ ਪ੍ਰਧਾਨ,ਰਣਜੀਤ ਮਲਕਾਣਾ,ਸੁਰਜੀਤ ਭੱਮ,ਤੇਜ ਰਾਮ ਸ਼ਰਮਾਂ,ਡਾ.ਗੁਰਮੇਲ ਸਿੰਘ ਘਈ,ਰਾਜਵਿੰਦਰ ਰਾਜੂ ਤੇ ਗੁਰਦੇਵ ਸਿੰਘ ਦੋਵੇਂ ਕੌਂਸਲਰ ਰਾਮਾਂ ਮੰਡੀ,ਭਾਜਪਾ ਆਗੂ ਯਸ਼ਪਾਲ ਡਿੰਪੀ,ਓਮ ਪ੍ਰਕਾਸ਼ ਚੋਟੀ ਤੇ ਬਨਾਰਸੀ ਦਾਸ,ਗਿਆਨੀ ਨਛੱਤਰ ਸਿੰਘ ਜਗ੍ਹਾ,ਮੀਠਾ ਸਿੰਘ,ਗੁਰਾਂਦਿੱਤਾ ਸਰਪੰਚ ਕਮਾਲੂ,ਝੰਡਾ ਸਿੰਘ ਤਲਵੰਡੀ,ਈਸ਼ਵਰ ਗਰਗ ਅਕਾਲੀ ਆਗੂ,ਠਾਣਾ ਸਿੰਘ ਚੱਠਾ,ਬਲਵੀਰ ਖਾਂ,ਬੱਲਮ ਸਿੰਘ,ਗੁਰਤੇਜ ਜੋਗੇਵਾਲਾ,ਗੁਰਮੇਲ ਲਾਲੇਆਣਾ,ਤਰਸੇਮ ਲਾਲੇਆਣਾ,ਪਾਲੀ ਗਿੱਲ,ਜਗਦੀਪ ਗੋਦਾਰਾ,ਜਗਤਾਰ ਨੰਗਲਾ,ਮਨਜੀਤ ਹੌਂਡਾ,ਬਿੰਦਰ ਸਰਪੰਚ ਪੱਕਾ,ਮੇਜਰ ਸਰਪੰਚ ਭਾਗੀਵਾਂਦਰ,ਅੰਮ੍ਰਿਤਪਾਲ ਜੀਵਨ ਸਿੰਘ ਵਾਲਾ,ਬੀਬੀ ਜਸਵੀਰ ਕੌਰ ਤੇ ਜਸਵੰਤ ਕੌਰ,ਧੀਰਾ ਕਣਕਵਾਲ,ਹਰਪਾਲ ਸਿੰਘ ਵਿਰਕ ਆਦਿ ਆਗੂ ਹਾਜਿਰ ਸਨ।

No comments:

Post Top Ad

Your Ad Spot