ਤਲਵੰਡੀ ਸਾਬੋ ਪੁਲਿਸ ਵੱਲੋਂ ਸਾਬਕਾ ਵਿਧਾਇਕ ਸਿੱਧੂ ਸਮੇਤ 134 ਅਕਾਲੀ ਭਾਜਪਾ ਆਗੂਆਂ ਤੇ ਮਾਮਲਾ ਦਰਜ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 9 December 2017

ਤਲਵੰਡੀ ਸਾਬੋ ਪੁਲਿਸ ਵੱਲੋਂ ਸਾਬਕਾ ਵਿਧਾਇਕ ਸਿੱਧੂ ਸਮੇਤ 134 ਅਕਾਲੀ ਭਾਜਪਾ ਆਗੂਆਂ ਤੇ ਮਾਮਲਾ ਦਰਜ

ਮਾਮਲਾ ਰੋਡ ਜਾਮ ਕਰਕੇ ਥਾਣੇ ਅੱਗੇ ਧਰਨਾ ਲਾਉਣ ਦਾ
ਤਲਵੰਡੀ ਸਾਬੋ, 9 ਦਸੰਬਰ (ਗੁਰਜੰਟ ਸਿੰਘ ਨਥੇਹਾ)- 17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤ ਤਲਵੰਡੀ ਸਾਬੋ ਦੀਆਂ ਚੋਣਾਂ ਵਿੱਚ ਚੋਣ ਪ੍ਰਚਾਰ ਦੇ ਮੁਢਲੇ ਦਿਨਾਂ ਵਿੱਚ ਹੀ ਵਰਾਡ ਨੰ: 14 ਤੋਂ ਕਾਂਗਰਸੀ ਉਮੀਦਵਾਰ ਦੇ ਪੁੱਤਰ ਵੱਲੋਂ ਆਪਣੇ ਨਾਲ ਕੁੱਟਮਾਰ ਕਰਕੇ ਗੱਡੀ ਭੰਨਣ ਦੇ ਲਾਏ ਦੋਸ਼ਾਂ ਉਪਰੰਤ ਤਲਵੰਡੀ ਸਾਬੋ ਪੁਲਿਸ ਵੱਲੋਂ ਇਸੇ ਵਾਰਡ ਤੋਂ ਅਕਾਲੀ ਭਾਜਪਾ ਉਮੀਦਵਾਰ ਦੇ ਪੁੱਤਰ ਅਤੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਤੇ ਦਰਜ ਕੀਤੇ ਮਾਮਲੇ ਨੂੰ ਖਾਰਜ ਕਰਵਾਉਣ ਲਈ ਬੀਤੇ ਦਿਨ ਅਕਾਲੀ ਭਾਜਪਾ ਵਰਕਰਾਂ ਵੱਲੋਂ ਤਲਵੰਡੀ ਸਾਬੋ ਸਰਦੂਲਗੜ ਰੋਡ ਨੂੰ ਜਾਮ ਕਰਕੇ ਥਾਣਾ ਤਲਵੰਡੀ ਸਾਬੋ ਦਾ ਘਿਰਾਓ ਕਰਨ ਦੇ ਮਾਮਲੇ ਨੇ ਬੀਤੀ ਦੇਰ ਰਾਤ ਉਦੋਂ ਨਵਾਂ ਮੋੜ ਲੈ ਲਿਆ ਜਦੋਂ ਤਲਵੰਡੀ ਸਾਬੋ ਪੁਲਿਸ ਨੇ ਹਲਕੇ ਦੇ ਸਾਬਕਾ ਵਿਧਾਇਕ ਸਮੇਤ ਕੁੱਲ 134 ਅਕਾਲੀ ਭਾਜਪਾ ਵਰਕਰਾਂ ਤੇ ਮਾਮਲਾ ਦਰਜ ਕਰ ਲਿਆ। ਜਦੋਂਕਿ ਇਸ ਕਾਰਵਾਈ ਨੂੰ ਅਕਾਲੀ ਆਗੂਆਂ ਨੇ ਲੋਕਤਾਂਤਰਿਕ ਪ੍ਰਕਿਰਿਆ ਦਾ ਕਤਲ ਕਰਾਰ ਦਿੱਤਾ ਹੈ।
ਤਲਵੰਡੀ ਸਾਬੋ ਪੁਲਸ ਨੇ ਬੀਤੀ ਰਾਤ ਹੀ ਇਸ ਮਸਲੇ 'ਤੇ ਰਸਤਾ ਰੋਕ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਅਤੇ ਧਾਰਾ 144 ਦੀ ਉਲੰਘਣਾ ਕਰਨ ਤੇ ਕੁੱਲ 134 ਅਕਾਲੀ ਭਾਜਪਾ ਆਗੂਆਂ ਤੇ ਮਾਮਲਾ ਦਰਜ ਕੀਤਾ ਹੈ। ਡੀ. ਐੱਸ. ਪੀ ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਸਾਬਕਾ ਅਕਾਲੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਸ਼੍ਰੋਮਣੀ ਕਮੇਟੀ ਮੈਂਬਰ ਮੋਹਣ ਸਿੰਘ ਬੰਗੀ, ਬਾਬੂ ਸਿੰਘ ਮਾਨ, ਬਲਮ ਸਿੰਘ, ਠਾਣਾ ਸਿੰਘ ਚੱਠਾ, ਤੇਜਾ ਮਲਕਾਣਾ, ਮੰਗੀ ਗਿੱਲ, ਬਿੱਟੂ ਚੌਧਰੀ, ਡਾ. ਗੁਰਮੇਲ ਸਿੰਘ, ਜਗਦੀਸ਼ ਕੁਮਾਰ, ਸਾਧੂ ਸਿੰਘ, ਸੁਰਜੀਤ ਸਿੰਘ, ਮੋਹਨ ਸਿੰਘ, ਗੁਰਚਰਨ ਸਿੰਘ, ਦਰਸ਼ਨ ਸਿੰਘ, ਚਿੰਟੂ ਜਿੰਦਲ, ਸੁਖਵਿੰਦਰ ਸਿੰਘ, ਸੁਖਵੀਰ ਸਿੰਘ ਚੱਠਾ, ਬਨਾਰਸੀ ਦਾਸ, ਲਛਮਣ ਦਾਸ, ਪਿ੍ਰੰਸ ਕੁਮਾਰ, ਜਸਵੰਤ ਕੌਰ, ਰਣਜੀਤ ਸਿੰਘ, ਚਰਨਾ, ਬਹਾਦਰ ਸਿੰਘ, ਨਛੱਤਰ ਸਿੰਘ, ਸੋਹਣ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਤੇਜ ਸਿੰਘ, ਅਵਤਾਰ ਸਿੰਘ, ਕੁਲਵੰਤ ਸਿੰਘ, ਗੁਰਮੀਤ ਸਿੰਘ, ਡੂੰਗਰ ਸਿੰਘ, ਸਿੱਪੀ, ਹੈਪੀ, ਮੇਜਰ ਸਿੰਘ, ਹਰਪਾਲ ਸਿੰਘ, ਮੋਹਨ ਸਿੰਘ, ਕਾਕਾ ਸਿੰਘ, ਗੋਪਾਲ ਸਿੰਘ, ਰਾਜਵੰਤ ਸਿੰਘ ਤੇ ਸੁਖਵੰਤ ਸਿੰਘ ਤੋਂ ਇਲਾਵਾ 100 ਅਣਪਛਾਤੇ ਲੋਕਾਂ ਖਿਲਾਫ ਧਾਰਾ 341, 283, 188 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਉਕਤ ਮਾਮਲਾ ਦਰਜ ਕਰਕੇ ਸਰਕਾਰ ਨੇ ਇਨਸਾਫ ਮੰਗਣ ਦੀ ਲੋਕਤਾਂਤਰਿਕ ਪ੍ਰਕਿਰਿਆ ਦਾ ਕਤਲ ਕੀਤਾ ਹੈ ਜਦੋਂਕਿ ਅਕਾਲੀ ਭਾਜਪਾ ਵਰਕਰਾਂ ਨੇ ਆਪਣੇ ਇੱਕ ਆਗੂ 'ਤੇ ਦਰਜ ਝੂਠੇ ਮਾਮਲੇ ਨੂੰ ਰੱਦ ਕਰਵਾਉਣ ਲਈ ਉਹੀ ਤਰੀਕਾ ਅਪਣਾਇਆ ਹੈ ਜੋ ਸਿਆਸੀ ਤੇ ਸਮਾਜਿਕ ਆਗੂ ਪਿਛਲੇ ਲੰਬੇ ਸਮੇਂ ਤੋਂ ਅਪਣਾਉਂਦੇ ਆ ਰਹੇ ਹਨ। ਉਨਾਂ ਕਿਹਾ ਕਿ ਉਨਾ ਦਾ ਰੋਸ ਪ੍ਰਦਰਸ਼ਨ ਸ਼ਾਂਤਮਈ ਸੀ ਤੇ ਕੋਈ ਭੜਕਾਊ ਕਾਰਵਾਈ ਵੀ ਨਹੀਂ ਕੀਤੀ ਗਈ ਇਸਦੇ ਬਾਵਜੂਦ ਕਾਂਗਰਸੀਆਂ ਨੇ ਅਜਿਹਾ ਮਾਮਲਾ ਦਰਜ ਕਰਵਾ ਕੇ ਨਵੀਂ ਪਿਰਤ ਪਾ ਦਿੱਤੀ ਹੈ ਤੇ ਕਾਂਗਰਸੀਆਂ ਵੱਲੋਂ ਪੁੱਟੇ ਜਾ ਰਹੇ ਇੰਨਾ ਟੋਇਆਂ ਵਿੱਚ ਸਮਾਂ ਆਉਣ 'ਤੇ ਉਹ ਖੁਦ ਹੀ ਡਿੱਗਣਗੇ ਤੇ ਉਨਾਂ ਨੂੰ ਫਿਰ ਉੱਠਣਾ ਮੁਸ਼ਕਿਲ ਹੋ ਜਾਵੇਗਾ।

No comments:

Post Top Ad

Your Ad Spot