ਖਜਾਨਾ ਮੰਤਰੀ ਬਾਦਲ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 15 December 2017

ਖਜਾਨਾ ਮੰਤਰੀ ਬਾਦਲ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ

ਤਲਵੰਡੀ ਸਾਬੋ, 15 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨਗਰ ਪੰਚਾਇਤ ਤਲਵੰਡੀ ਸਾਬੋ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਦੇ ਆਖਿਰੀ ਦਿਨ ਅੱਜ ਸੱਤਾਧਾਰੀ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਸਾਰੀ ਤਾਕਤ ਝੋਂਕ ਦਿੱਤੀ।ਇਸੇ ਲੜੀ ਵਿੱਚ ਅੱਜ ਪੰਜਾਬ ਦੇ ਖਜਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਦੋ ਵਿਸ਼ਾਲ ਜਨਸਭਾਵਾਂ ਨੂੰ ਸੰਬੋਧਨ ਕੀਤਾ।
ਗਿੱਲਾਂ ਵਾਲੇ ਖੂਹ ਤੇ ਜਨ ਸਭਾ ਵਿੱਚ ਪੁੱਜਣ ਤੇ ਸਭ ਤੋਂ ਪਹਿਲਾਂ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਸ. ਬਾਦਲ ਦਾ ਸਵਾਗਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦਾ ਹੀ ਨਤੀਜਾ ਹੈ ਕਿ ਲੋਕ ਨਗਰ ਪੰਚਾਇਤ ਚੋਣਾਂ ਵਿੱਚ ਸਾਰੀਆਂ ਸੀਟਾਂ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਇਸ ਮੌਕੇ ਸੰਬੋਧਨ ਵਿੱਚ ਸ. ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਪਿਛਲੇ 10 ਸਾਲਾਂ ਦੇ ਸ਼ਾਸਨਕਾਲ ਵਿੱਚ ਪੰਜਾਬ ਨੂੰ ਇਨਾ ਲੁੱਟਿਆ ਤੇ ਕੁੱਟਿਆ ਗਿਆ ਹੈ ਕਿ ਪੰਜਾਬ ਨੂੰ ਹੁਣ ਆਪਣੇ ਪੈਰਾਂ ਤੇ ਖੜੇ ਹੋਣ ਲਈ ਵਕਤ ਲੱਗੇਗਾ। ਉਨਾਂ ਨੇ ਕਈ ਕਿਸਮ ਦੇ ਸਰਕਾਰ ਵੱਲੋਂ ਲਾਏ ਜਾ ਰਹੇ ਟੈਕਸਾਂ ਨੂੰ ਜਾਇਜ ਕਰਾਰ ਦਿੰਦਿਆਂ ਕਿਹਾ ਕਿ ਜਦੋਂ ਜਹਾਜ ਨੇ ਉਡਾਨ ਭਰਨੀ ਹੁੰਦੀ ਹੈ ਤਾਂ ਪਹਿਲਾਂ ਉਸਦੀਆਂ ਸਾਰੀਆਂ ਲਾਈਟਾਂ ਆਦਿ ਬੰਦ ਕਰਕੇ ਕੇਵਲ ਇੰਜਨ ਸਟਾਰਟ ਕਰਨਾ ਪੈਂਦਾ ਹੈ ਤੇ ਫਿਰ ਹੌਲੀ ਹੌਲੀ ਉਹ ਉਡਾਨ ਭਰਦਾ ਹੈ ਤੇ ਪੰਜਾਬ ਦੀ ਮੌਜੂਦਾ ਹਾਲਤ ਉਸ ਜਹਾਜ ਵਰਗੀ ਹੈ ਜਿਸ ਦਾ ਇੰਜਣ ਸਟਾਰਟ ਕਰਨ ਤੋਂ ਪਹਿਲਾਂ ਸਿਰਫ ਥੋੜੀਆਂ ਬੱਤੀਆਂ ਬੰਦ ਕੀਤੀਆਂ ਗਈਆਂ ਸਨ ਪਰ ਹੁਣ ਜਹਾਜ ਦਾ ਇੰਜਣ ਸਟਾਰਟ ਹੋ ਗਿਆ ਹੈ ਤੇ ਛੇਤੀ ਉਹ ਉਡਾਨ ਵੀ ਭਰ ਲਵੇਗਾ। ਕਿਸਾਨਾਂ ਦੀ ਕਰਜਾ ਮੁਕਤੀ ਸਬੰਧੀ ਖਜਾਨਾ ਮੰਤਰੀ ਨੇ ਕਿਹਾ ਕਿ ਕਰਜਾ ਮੁਆਫੀ ਅੰਤਿਮ ਗੇੜ ਵਿੱਚ ਪੁੱਜ ਗਈ ਹੈ ਤੇ ਦਸੰਬਰ ਤੇ ਆਖਿਰੀ ਹਫਤੇ ਤੋਂ ਕਰਜਾਮੁਆਫੀ ਪੂਰੀ ਤਰ੍ਹਾਂ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਨੇ ਇਸ ਮੌਕੇ ਤਲਵੰਡੀ ਸਾਬੋ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਂਵੇ ਵਿਧਾਨ ਸਭਾ ਚੋਣਾਂ ਵਿੱਚ ਉਨਾਂ ਨੇ ਗਲਤੀ ਕਰ ਲਈ ਹੋਵੇ ਪ੍ਰੰਤੂ ਐਤਕੀਂ ਉਹ ਗਲਤੀ ਨਾ ਦੁਹਰਾਉਣ ਤੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਤਾਂਕਿ ਅਗਲੇ ਸਵਾ ਚਾਰ ਸਾਲ ਨਗਰ ਪੰਚਾਇਤ ਲੋਕਾਂ ਦੇ ਕੰਮ ਕਰਵਾ ਸਕੇ।
ਸਮਾਗਮ ਨੂੰ ਸ. ਬਾਦਲ ਦੇ ਨਜਦੀਕੀ ਸਾਥੀ ਜਗਜੀਤ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਰਤਿੰਦਰ ਸਿੰਘ ਰਿੰਪੀ, ਗੁਰਪ੍ਰੀਤ ਮਾਨਸ਼ਾਹੀਆ ਕੌਂਸਲਰ, ਗੋਲਡੀ ਗਿੱਲ, ਅਜੀਜ ਖਾਂ, ਬੀਬਾ ਗੁਲਜਿੰਦਰ ਕੌਰ, ਹਰਬੰਸ ਸਿੰਘ, ਸੰਤੋਸ਼ ਰਾਣੀ, ਬਲਕਰਨ ਸਿੰਘ, ਮੰਗੂ ਸਿੰਘ, ਲੱਖਾ ਸਿੰਘ ਆਦਿ ਕਾਂਗਰਸੀ ਉਮੀਦਵਾਰਾਂ ਤੋਂ ਇਲਾਵਾ ਸੰਦੀਪ ਭੁੱਲਰ, ਰਣਜੀਤ ਸੰਧੂ, ਕ੍ਰਿਸ਼ਨ ਭਾਗੀਵਾਂਦਰ, ਬੇਅੰਤ ਬੰਗੀ, ਗੁਰਤੇਜ ਕਣਕਵਾਲ, ਸਰਬਜੀਤ ਢਿੱਲੋਂ, ਬਰਿੰਦਰਪਾਲ ਮਹੇਸ਼ਵਰੀ, ਮਨਜੀਤ ਲਾਲੇਆਣਾ, ਸੱਤਪਾਲ ਲਹਿਰੀ, ਸੂਬਾ ਸਿੰਘ, ਹਰਤੇਜ ਮੱਲਵਾਲਾ, ਭਜਨਾ ਦੁੱਨੇਵਾਲਾ, ਗੁਰਪ੍ਰੀਤ ਕਣਕਵਾਲ, ਹਰਬੰਸ ਰਾਮਸਰਾ, ਹਰਪ੍ਰੀਤ ਰਾਮਸਰਾ, ਕੁਲਦੀਪ ਕਮਾਲੂ, ਮਨੋਜ ਸੀਂਗੋ ਰਾਮਾਂ, ਪਾਲਾ ਬੰਗੀ, ਮੈਡਮ ਆਸ਼ਾ ਰਾਣੀ, ਅਮਨ ਸ਼ਰਮਾਂ, ਦੁੱਲਾ ਸ਼ਰਮਾਂ ਆਦਿ ਆਗੂ ਹਾਜਿਰ ਸਨ।

No comments:

Post Top Ad

Your Ad Spot