ਗਹਿਰੀ ਮੰਡੀ ਵਿਖੇ ਦੀਵਾਨ ਹਾਲ ਦਾ 125 ਸੈਂਕੜਿਆਂ ਦਾ ਲੈਂਟਰ ਪਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 11 December 2017

ਗਹਿਰੀ ਮੰਡੀ ਵਿਖੇ ਦੀਵਾਨ ਹਾਲ ਦਾ 125 ਸੈਂਕੜਿਆਂ ਦਾ ਲੈਂਟਰ ਪਾਇਆ

ਜੰਡਿਆਲਾ ਗੁਰੂ 10 ਦਸੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਜਗਤ ਗੁਰੂ ਭਗਵਾਨ ਸ੍ਰੀ ਚੰਦ ਜੀ ਉਦਾਸਿਨ ਦੇ ਡੇਰੇ ਬਾਬਾ ਨਿਹਾਲ ਦਾਸ ਜੀ ਗਹਿਰੀ ਮੰਡੀ ਨੇੜੇ ਜੰਡਿਆਲਾ ਗੁਰੂ ਵਿਖੇ ਅਰੰਭੀ ਕਾਰ ਸੇਵਾ ਸੱਚਖੰਡ ਵਾਸੀ ਸੰਤ ਬਾਬਾ ਜਗਤਾਰ ਦਾਸ ਜੀ ਵੱਲੋਂ ਦੀਵਾਨ ਹਾਲ ਦੀ ਕਾਰ ਸੇਵਾ ਨੂੰ ਅੱਜ ਸਮੂਹ ਸਾਧ ਸੰਗਤ ਜੀਓ ਦੇ ਸਹਿਯੋਗ ਨਾਲ ਸੰਤ ਬਾਬਾ ਕਰਮ ਦਾਸ ਜੀ ਅਤੇ ਮੁੱਖ ਸੇਵਾਦਾਰ ਜਾਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਦੇ ਉਦਮ ਉਪਰਾਲੇ ਨਾਲ ੧੨੫ ਸੈਂਕੜਿਆਂ ਦਾ ਲੈਟਰ ਪਾਇਆ ਗਿਆ। ਇਸ ਮੌਕੇ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ। ਪਰਸੋਂ ਰੋਜ਼ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸਮੂਹ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਵੇਖੀਆਂ ਗਈਆਂ। ਅਤੇ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ। ਇਸ ਮੌਕੇ ਬਾਬਾ ਮਹਿੰਦਰ ਸਿੰਘ ਜੀ ਤੇ ਗਿਆਨੀ ਸਰਬਜੀਤ ਸਿੰਘ, ਬਾਬਾ ਗੁਰਮੇਜ ਸਿੰਘ,ਜਗਦੇਵ ਸਿੰਘ ਡੀਸੀ, ਸਤਨਾਮ ਸਿੰਘ , ਸੁਖਬੀਰ ਸਿੰਘਬਿਟੂ, ਸੁਰਜੀਤ ਸਿੰਘ ਰਾਜਾ, ਬਲਦੇਵ ਸਿੰਘ, ਸੁਖਦੇਵ ਸਿੰਘ ਬਿੱਲਾ, ਸੁਖਵਿੰਦਰ ਸਿੰਘ,ਕੇਵਲ ਸਿੰਘ, ਬਲਵਿੰਦਰ ਸਿੰਘ ਫਾਰੰਗੀ, ਮਿਸਤਰੀ ਬਲਵੰਤ ਸਿੰਘ, ਜਸਪਾਲ ਸਿੰਘ, ਅਵਤਾਰ ਸਿੰਘ ਸਟਰਿੰਗ ਵਾਲੇ, ਲਖਵਿੰਦਰ ਸਿੰਘ ਸਰੀਏ ਵਾਲੇ,ਅਜੀਤ ਸਿੰਘ,ਦਿਆਲ ਸਿੰਘ ਆਦਿ ਸੇਵਾਦਾਰ ਅਤੇ ਸਮੂਹ ਸਾਧ ਸੰਗਤ ਜੀ ਮੌਜੂਦ ਸਨ।

No comments:

Post Top Ad

Your Ad Spot