ਨਗਰ ਪੰਚਾਇਤ ਤਲਵੰਡੀ ਸਾਬੋ ਚੋਣ-ਕਾਂਗਰਸੀ ਉਮੀਦਵਾਰ 'ਤੇ ਪ੍ਰਧਾਨਗੀ ਪਦ ਦੇ ਪ੍ਰਮੁੱਖ ਦਾਅਵੇਦਾਰ ਰਿੰਪੀ ਮਾਨ ਨੂੰ ਮਿਲ ਰਹੇ ਜਨ ਸੰਪਰਕ ਤੋਂ ਵਿਰੋਧੀ ਹੈਰਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 13 December 2017

ਨਗਰ ਪੰਚਾਇਤ ਤਲਵੰਡੀ ਸਾਬੋ ਚੋਣ-ਕਾਂਗਰਸੀ ਉਮੀਦਵਾਰ 'ਤੇ ਪ੍ਰਧਾਨਗੀ ਪਦ ਦੇ ਪ੍ਰਮੁੱਖ ਦਾਅਵੇਦਾਰ ਰਿੰਪੀ ਮਾਨ ਨੂੰ ਮਿਲ ਰਹੇ ਜਨ ਸੰਪਰਕ ਤੋਂ ਵਿਰੋਧੀ ਹੈਰਾਨ

ਤਲਵੰਡੀ ਸਾਬੋ, 12 ਦਸੰਬਰ (ਗੁਰਜੰਟ ਸਿੰਘ ਨਥੇਹਾ)- ਐਤਵਾਰ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤ ਤਲਵੰਡੀ ਸਾਬੋ ਦੀਆਂ ਚੋਣਾਂ ਲਈ ਭਾਵੇਂ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਿੱਤ ਦਿਨ ਵੱਖ-ਵੱਖ ਵਰਗਾਂ ਵੱਲੋਂ ਹਿਮਾਇਤ ਮਿਲਣ ਨਾਲ ਉਨਾਂ ਦੀ ਸਥਿਤੀ ਦਿਨੋਂ ਦਿਨ ਮਜਬੂਤ ਹੁੰਦੀ ਜਾ ਰਹੀ ਹੈ ਪ੍ਰੰਤੂ ਵਾਰਡ ਨੰ: 15 ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੇ ਤੇ ਨਗਰ ਪੰਚਾਇਤ ਦੀ ਪ੍ਰਧਾਨਗੀ ਲਈ ਮਜਬੂਤ ਦਾਅਵੇਦਾਰੀ ਰੱਖਦੇ ਗੁਰਤਿੰਦਰ ਸਿੰਘ ਰਿੰਪੀ ਮਾਨ ਨੂੰ ਮਿਲ ਰਹੇ ਜਨ ਸਮੱਰਥਨ ਨੇ ਵਿਰੋਧੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ।
ਵਾਰਡ ਨੰ: 15 ਤੋਂ ਜਿੱਥੇ ਰਿੰਪੀ ਮਾਨ ਨੂੰ ਵੱਡੀ ਸਫਲਤਾ ਇਹ ਮਿਲੀ ਕਿ ਇਸ ਵਾਰਡ ਤੋਂ 'ਆਪ' ਦੀ ਟਿਕਟ ਤੇ ਚੋਣ ਲੜਨ ਦੀ ਕੋਸ਼ਿਸ਼ ਕਰਨ ਵਾਲੇ ਧਰਮਾ ਸਿੰਘ ਬੀਤੇ ਦਿਨਾਂ ਤੋਂ ਉਸਦੀ ਹਿਮਾਇਤ ਵਿੱਚ ਖੁੱਲ ਕੇ ਚੱਲ ਰਹੇ ਹਨ ਉੱਥੇ ਵਾਰਡ ਦੇ ਹਰ ਵਰਗ ਦੇ ਲੋਕਾਂ ਵੱਲੋਂ ਬੀਤੇ ਦਿਨਾਂ ਤੋਂ ਉਨਾਂ ਦਾ ਸਮੱਰਥਨ ਕਰਨ ਦੇ ਐਲਾਨ ਕੀਤੇ ਜਾ ਰਹੇ ਹਨ। ਵਾਰਡ ਦੇ ਇੱਕ ਆਗੂ ਡੀ. ਸੀ ਸਿੰਘ ਅਨੁਸਾਰ ਗੁਰਤਿੰਦਰ ਸਿੰਘ ਰਿੰਪੀ ਨੇ 2012 ਵਿੱਚ ਨਗਰ ਪੰਚਾਇਤ ਦੀ ਪਹਿਲੀ ਚੋਣ ਹੋਣ ਉਪਰੰਤ ਪ੍ਰਧਾਨ ਬਨਣ ਤੋਂ ਬਾਅਦ ਨਾ ਕੇਵਲ ਵਾਰਡ ਸਗੋਂ ਸਮੁੱਚੇ ਸ਼ਹਿਰ ਵਿੱਚ ਰਿਕਾਰਡਤੋੜ ਵਿਕਾਸ ਕਾਰਜ ਕਰਵਾਏ ਹਨ ਅਤੇ ਇਹੀ ਕਾਰਣ ਹੈ ਕਿ ਵਾਰਡ ਦੇ ਲੋਕ ਚਾਹੁੰਦੇ ਹਨ ਕਿ ਉਹ ਇੱਕ ਵਾਰ ਇੱਥੋਂ ਰਿਕਾਰਡ ਵੋਟਾਂ ਨਾਲ ਜਿੱਤ ਕੇ ਕੌਂਸਲਰ ਬਨਣ ਅਤੇ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਜਟਾਣਾ ਦੇ ਆਸ਼ੀਰਵਾਦ ਨਾਲ ਫਿਰ ਤੋਂ ਨਗਰ ਪੰਚਾਇਤ ਦੀ ਪ੍ਰਧਾਨਗੀ ਤੱਕ ਪੁੱਜਣ ਤਾਂਕਿ ਨਗਰ ਦੇ ਇਸ ਅਖੀਰਲੇ ਵਾਰਡ ਦਾ ਹੀ ਨਹੀ ਸਗੋਂ ਸਮੁੱਚੇ ਨਗਰ ਦੇ ਵਾਰਡਾਂ ਦਾ ਅਧੂਰਾ ਵਿਕਾਸ ਮੁਕੰਮਲ ਕੀਤਾ ਜਾ ਸਕੇ।
ਉੱਧਰ ਕਾਂਗਰਸੀ ਉਮੀਦਵਾਰ ਗੁਰਤਿੰਦਰ ਸਿੰਘ ਰਿੰਪੀ ਮਾਨ ਨੇ ਕਿਹਾ ਕਿ ਉਨਾਂ ਨੂੰ ਕਿਸੇ ਅਹੁਦੇ ਦੀ ਹਸਰਤ ਨਹੀਂ ਹੈ ਸਗੋਂ ਉਹ ਤਾਂ ਲੋਕਾਂ ਦੀ ਸੇਵਾ ਲਈ ਚੋਣ ਮੈਦਾਨ ਵਿੱਚ ਹਨ ਤੇ ਉਨਾਂ ਨੂੰ ਉਮੀਦ ਹੈ ਕਿ ਉਨਾਂ ਵੱਲੋਂ ਕੀਤੇ ਵਿਕਾਸ ਕਾਰਜਾਂ ਦਾ ਲੋਕ ਮੁੱਲ ਪਾਉਣਗੇ ਤੇ ਉਹ ਵਾਰਡ ਤੋਂ ਲੋਕਾਂ ਦੇ ਸਹਿਯੋਗ ਸਦਕਾਂ ਸ਼ਾਨਦਾਰ ਜਿੱਤ ਹਾਸਲ ਕਰਨਗੇ।

No comments:

Post Top Ad

Your Ad Spot