ਦਾਜ ਦੀ ਲਾਹਨਤ ਨੂੰ ਜੜ੍ਹ ਤੋ ਖਤਮ ਕਰਨ ਲੲੀ ਖੁਦ ਨੂੰ ਬਦਲਣ ਦੀ ਲੋੜ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 9 December 2017

ਦਾਜ ਦੀ ਲਾਹਨਤ ਨੂੰ ਜੜ੍ਹ ਤੋ ਖਤਮ ਕਰਨ ਲੲੀ ਖੁਦ ਨੂੰ ਬਦਲਣ ਦੀ ਲੋੜ

ਦਾਜ ਸਮਾਜ ਦੇ ਲੲੀ ਬਹੁਤ ਵੱਡੀ ਸਮੱਸਿਅਾ ਬਣ ਚੁੱਕਾ ਹੈ, ਹਰ ਕੋੲੀ ਅੱਜ ਕੱਲ ਦਾਜ ਦੀ ਡਿਮਾਡ ਕਰਦਾ ਹੈ, ਦਾਜ ਦੀ ਡਿਮਾਡ ਵੱਧਣ ਕਰਕੇ ਮਾਪੇ ਧੀਅਾਂ ਨੂੰ ਜਨਮ ਦੇਣ ਤੋ ਡਰਦੇ ਹਨ,  ੲਿਸ ਸਮੱਸਿਅਾਂ ਦੇ ਹੱਲ ਲੲੀ ਬਹੁਤ ਸਾਰੀਅਾਂ ਸੰਸਥਾਵਾਂ ਵੀ ਯੋਗਦਾਨ ਪਾ ਰਹੀਅਾ ਹਨ, ਸਮੇ - ਸਮੇ ਤੇ ਲੋਕਾਂ ਨੂੰ ਜਾਗੂਰਿਤਕ ਕੀਤਾ ਜਾ ਰਿਹਾ ਹੈ, ਪਰ ਕੁਝ ਲੋਕ ਜਾਣਦੇ ਹੋੲੇ ਵੀ ਅਣਜਾਣ ਬਣ ਜਾਦੇ ਹਨ, ੲਿਹੋ ਜਿਹਾ ਲੋਕਾਂ ਨੂੰ ਸਬਕ ਸਿਖਾੳੁਣਾ ਹੀ ਬਣਦਾ ਹੈ, ਜਿਨ੍ਹਾਂ ਸਮਾ ਸਬਕ ਨਹੀ ਸਿਖਾੲਿਅਾ ਜਾਂਦਾ , ੲਿਹਨਾਂ ਲੋਕਾਂ ਨੂੰ ਸੁਰਤ ਨਹੀ ਅਾਵੇਗੀ, ਧੀਅਾਂ ਦੇ ਮਾਪਿਅਾਂ ਨੂੰ ਵੀ ਕੁਝ ਕੂੰ ਜੂਰਤ ਵਰਤਣੀ ਚਾਹੀਦੀਅਾ, ਰਿਸਤਾ ਵੇਖਣ ਵੇਲੇ ਹੀ ਸਿੱਧਾ ਕਿਹਾ ਜਾਵੇ ਕਿ ਕੋੲੀ ਦਾਜ ਨਹੀ ਦਿੱਤਾ ਜਾਵੇਗਾ, ਨਾ ਹੀ ਕੋੲੀ ਸਰਾਬ ਵਗੈਰਾ ਦੇ ਵਾਧੂ ਖਰਚੇ ਹੋਣਗੇ, ਜੇ ਸਰਤਾਂ ਧੀਅਾਂ ਦੇ ਮਾਪੇ ਰੱਖਣ ਫਿਰ ਹੀ  ੲਿਸ ਸਮੱਸਿਅਾਂ ਦਾ ਹੱਲ ਹੋ ਸਕਦਾ, ਅੱਜ ਕੱਲ ਸਮਾਜ ਵਿੱਚ ਸਭ ੳੁਲਟਾ ਹੁੰਦਾ ਹੈ , ਮੁੰਡੇ ਦੇ ਮਾਪਿਅਾਂ ਤੋ ਪਹਿਲਾ ਡਿਮਾਡ ਪੁੱਛੀ ਜਾਂਦੀ ਹੈ, ਜੋ ਬਿਲਕੁਲ ਗਲਤ ਹੈ, ਅਸੀ ਕੋੲੀ ੳੁਹਨਾਂ ਤੋ ਕੁਝ ਲੈਦੇ ਨਹੀ ਬਲਕਿ ਅਾਪਣੀ ਲਾਡਲੀ ਧੀ ਜੋ ਚਾਵਾਂ ਨਾਲ ਪਾਲੀ ਹੁੰਦੀ ਹੈ, ੳੁਹਨਾਂ ਦੇ ਘਰ ਤੌਰਨੀ ਹੁੰਦੀ ਹੈ, ਜੋ ਸਾਰੀ ੳੁਮਰ ਲੲੀ ੳੁਹਨਾਂ ਨੂੰ ਕਮਾ ਕੇ ਦੇਵੇਗੀ, ਫਿਰ ਦਾਜ ਕਿਓ ਦਿੱਤਾ ਜਾਵੇ ਬਲਕਿ ਬਿਨਾ ਦਾਜ ਦੇ ਹੀ ਧੀ ਤੌਰੀ ਜਾਵੇ, ਜੇ ਦਾਜ ਦਿੱਤਾ ਜਾਵੇ ਤਾਂ ਫਿਰ ਧੀ ਨੂੰ ਕੋੲੀ ਹੱਕ ਨੀ ਬਣਦਾ ਕਿ ੳੁਹ ਕੰਮ ਕਰੇ ਬਲਕਿ ਵਿਹਲੀ ਬਹਿ ਕੇ ਖਾਵੇ, ਮੁੰਡੇ ਵਾਲੇ ਖੁਦ ਰੋਟੀਅਾਂ ਪਕਾੳੁਣ ਤੇ ਮਾਪਿਅਾਂ ਵੱਲੋ ਤੌਰੀ ਲਾਡਲੀ ਧੀ ਬਹਿ ਕੇ ਖਾਵੇ ਕਿੳੁਕਿ ੳੁਹਨੇ ਸਾਰੀ ੳੁਮਰ ਦੀ ਕਮਾੲੀ ਅਾਪਣੇ ਮਾਪਿਅਾਂ ਤੋ ਲੈ ਕੇ ਦਿੱਤੀ ਹੈ, ਫਿਰ ਕਿੳੁ ਹੋਰ ਕਮਾੲੀ ਕਰੇ ੳੁਹ , ਜਿਨ੍ਹਾਂ ਚਿਰ ਧੀਅਾਂ ਦੇ ਮਾਪੇ ਅਾਪਣੇ ਅਸੂਲ ਨਹੀ ਬਦਲਦੇ ੳੁਹਨਾਂ ਚਿਰ ਦਾਜ ਦੀ ਭੈੜੀ ਲਾਹਨਤ ਸਾਡੇ ਸਮਾਜ ਤੇ ਕਲੰਕ ਬਣ ਕੇ ਲੱਗੀ ਰਹੇਗੀ, ਸਭ ਤੋ ਪਹਿਲਾ ਧੀਅਾਂ ਦੇ ਮਾਪਿਅਾਂ ਨੂੰ ਅਾਪਣੇ ਰੀਤੀ - ਰਿਵਾਜ ਬਦਲਣੇ ਪੈਣਗੇ ਫਿਰ ਬਦਲਣਗੇ ਪੁੱਤਾਂ ਦੇ ਮਾਪੇ,  ਜਦੋ ਪੁੱਤਾਂ ਨੂੰ ਵਿਅਾਹੁਣ ਤਰਸੇ ਫਿਰ ਵੇਖੋ ਕਿੱਦਾ ਮੰਗਣਗੇ ਦਾਜ  ੲਿਹ ਤਾਂ ਬਿਨ ਦਾਜ ਤੋ ਹੀ ਵਿਅਾਹ ਕਰਨ ਲੱਗ ਜਾਣਗੇ, ਿੲੱਕ ਵਾਰੀ ਸਾਨੂੰ ਸਮਾਜ ਵਿੱਚ ਰਹਿੰਦੇ ਅਾ ਵੀ ਬਦਲਣਾ ਪਵੇਗਾ, ਫਿਰ ਬਦਲਗੇ ਸਾਰਾ ਹੀ ਸਮਾਜ, ਕਿਸੇ ਚੀਜ ਨੂੰ ਜੜ ਤੋ ਖਤਮ ਕਰਨ ਲੲੀ ਮਨ ਨੂੰ ਮਾਰਨਾ ਪੈਦਾ ਤੇ ਖੁਦ ਨੂੰ ਬਦਲਣਾ, ਫਿਰ ਖਤਮ ਹੁੰਦੀ ਅਾ ਜੜ੍ਹ!
ਲੇਖਕ ਤੇਜੀ ਢਿੱਲੋ, ਬੁਢਲਾਡਾ (ਮਾਨਸਾ)

No comments:

Post Top Ad

Your Ad Spot