ਅਕਾਲੀ ਭਾਜਪਾ ਵਰਕਰਾਂ ਵੱਲੋਂ ਥਾਣਾ ਤਲਵੰਡੀ ਸਾਬੋ ਅੱਗੇ ਜਬਰਦਸਤ ਰੋਸ ਧਰਨਾ, ਨਾਅਰੇਬਾਜੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 8 December 2017

ਅਕਾਲੀ ਭਾਜਪਾ ਵਰਕਰਾਂ ਵੱਲੋਂ ਥਾਣਾ ਤਲਵੰਡੀ ਸਾਬੋ ਅੱਗੇ ਜਬਰਦਸਤ ਰੋਸ ਧਰਨਾ, ਨਾਅਰੇਬਾਜੀ

  • ਮਾਮਲਾ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਖਿਲਾਫ ਪੁਲਿਸ ਵੱਲੋਂ ਦਰਜ ਮਾਮਲੇ ਦਾ
  • ਆਗੂ ਦੀ ਜਮਾਨਤ ਹੋਣ ਅਤੇ ਪੁਲਿਸ ਦੇ ਭਰੋਸੇ ਉਪਰੰਤ ਚੁੱਕਿਆ ਧਰਨਾ
ਤਲਵੰਡੀ ਸਾਬੋ, 8 ਦਸੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਨਗਰ ਪੰਚਾਇਤ ਚੋਣਾਂ ਦੌਰਾਨ ਵਾਰਡ ਨੰ: 14 ਤੋਂ ਕਾਂਗਰਸੀ ਉਮੀਦਵਾਰ ਦੇ ਸਪੁੱਤਰ ਵੱਲੋਂ ਲਾਏ ਕਥਿਤ ਮਾਰਕੁੱਟ ਅਤੇ ਗੱਡੀ ਭੰਨਣ ਦੇ ਦੋਸ਼ਾਂ ਤਹਿਤ ਬੀਤੇ ਦਿਨ ਇਸੇ ਵਾਰਡ ਤੋਂ ਅਕਾਲੀ ਭਾਜਪਾ ਵੱਲੋਂ ਚੋਣ ਲੜ ਰਹੀ ਉਮੀਦਵਾਰ ਦੇ ਸਪੁੱਤਰ ਅਤੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਉੱਪਰ ਪੁਲਿਸ ਵੱਲੋਂ ਦਰਜ ਕੀਤੇ ਮਾਮਲੇ ਨੂੰ ਝੂਠਾ ਕਰਾਰ ਦਿੰਦਿਆਂ ਉਸਨੂੰ ਖਾਰਜ ਕਰਵਾਉਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵੱਡੀ ਗਿਣਤੀ ਵਰਕਰਾਂ ਨੇ ਥਾਣਾ ਤਲਵੰਡੀ ਸਾਬੋ ਅੱਗੇ ਜਬਰਦਸਤ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ, ਪੁਲਸ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਬਾਅਦ ਦੁਪਹਿਰ ਪੁਲਿਸ ਅਧਿਕਾਰੀਆਂ ਵੱਲੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਦੀ ਜਮਾਨਤ ਪ੍ਰਵਾਨ ਕਰ ਲੇੈਣ ਅਤੇ ਮਾਮਲੇ ਦੀ ਜਾਂਚ ਕਰਕੇ ਨਿਰਪੱਖ ਕਾਰਵਾਈ ਦੇ ਭਰੋਸੇ ਉਪਰੰਤ ਧਰਨਾ ਚੁੱਕ ਲਿਆ ਗਿਆ।
ਗ਼ੌਰਤਲਬ ਹੈ ਕਿ ਬੀਤੇ ਦਿਨ ਵਾਰਡ ਨੰ: 14 ਦੀ ਕਾਂਗਰਸੀ ਉਮੀਦਵਾਰ ਗੁਰਮੇਲ ਕੌਰ ਦੇ ਸਪੁੱਤਰ ਸੁਖਦੀਪ ਸਿੰਘ ਨੇ ਆਪਣੇ ਨਾਲ ਕੁੱਟਮਾਰ ਕਰਕੇ ਗੱਡੀ ਭੰਨਣ ਦੇ ਕਥਿਤ ਦੋਸ਼ ਲਾਏ ਸਨ ਜਿਸ ਦੇ ਆਧਾਰ 'ਤੇ ਤਲਵੰਡੀ ਸਾਬੋ ਪੁਲਸ ਨੇ ਇਸੇ ਵਾਰਡ ਤੋਂ ਅਕਾਲੀ ਭਾਜਪਾ ਉਮੀਦਵਾਰ ਅਤੇ ਨਗਰ ਪੰਚਾਇਤ ਤਲਵੰਡੀ ਸਾਬੋ ਦੀ ਸਾਬਕਾ ਪ੍ਰਧਾਨ ਬੀਬੀ ਸ਼ਵਿੰਦਰ ਕੌਰ ਚੱਠਾ ਦੇ ਸਪੁੱਤਰ ਅਤੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸੁਖਬੀਰ ਸਿੰਘ ਚੱਠਾ ਸਮੇਤ ਕੁਝ ਵਿਅਕਤੀਆਂ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ। ਉਕਤ ਮਾਮਲੇ ਦੇ ਸਬੰਧ ਵਿੱਚ ਅੱਜ ਅਕਾਲੀ ਭਾਜਪਾ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪੁੱਜ ਕੇ ਥਾਣਾ ਤਲਵੰਡੀ ਸਾਬੋ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਤਲਵੰਡੀ ਸਾਬੋ ਰੋੜੀ ਰੋਡ ਤੇ ਜਾਮ ਲਾ ਕੇ ਪੰਜਾਬ ਸਰਕਾਰ, ਸਥਾਨਕ ਪੁਲਸ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਨਵੇਂ ਕਾਂਗਰਸੀ ਆਗੂਆਂ ਨੇ ਚੋਣਾਂ ਦੌਰਾਨ ਝੂਠੇ ਪਰਚੇ ਦਰਜ ਕਰਕੇ ਨਵੀਂ ਰਿਵਾਇਤ ਪਾਈ ਹੈ ਜਦੋਂ ਕਿ ਅਸੀਂ ਵੀ ਸੱਤਾ ਵਿੱਚ ਰਹੇ ਸੀ ਪਰ ਕਦੇ ਚੋਣ ਲੜਨ ਵਾਲੇ ਉਮੀਦਵਾਰਾਂ ਖਿਲਾਫ ਝੂਠੇ ਮਾਮਲੇ ਦਰਜ ਕਰਨ ਵਰਗੀ ਘਟੀਆ ਰਾਜਨੀਤੀ ਨਹੀ ਸੀ ਕੀਤੀ। ਉਨਾਂ ਕਿਹਾ ਕਿ ਅਜਿਹੇ ਮਾਮਲਿਆਂ ਨਾਲ ਆਪਸੀ ਪ੍ਰੇਮ ਅਤੇ ਭਾਈਚਾਰਾ ਖਰਾਬ ਹੁੰਦਾ ਹੈ। ਅਕਾਲੀ ਆਗੂ ਨੇ ਕਿਹਾ ਕਿ ਉਹ ਆਪਣੇ ਕਿਸੇ ਵਰਕਰ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ ਤੇ ਕਾਂਗਰਸੀ ਇਨੀ ਗੱਲ ਯਾਦ ਰੱਖਣ ਕਿ ਅਸੀਂ ਤਾਂ ਪੰਜ ਸਾਲ ਔਖੇ ਸੌਖੇ ਕੱਟ ਲਵਾਂਗੇ ਤੇ ਜਦੋਂ ਵਾਰੀ ਸਾਡੀ ਆਈ ਤਾਂ ਤੁਹਾਨੂੰ ਪੰਜ ਮਿੰਟ ਕੱਟਣੇ ਵੀ ਔਖੇ ਹੋ ਜਾਣਗੇ। ਉਨਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਧੱਕੇਸ਼ਾਹੀ ਨਾਲ ਚੋਣਾਂ ਜਿੱਤਣਾ ਚਾਹੁੰਦੀ ਹੈ ਪਰ ਅਜਿਹਾ ਹੋਣ ਨਹੀਂ ਦਿੱਤਾ ਜਾਵੇਗਾ। ਸਾਬਕਾ ਵਿਧਾਇਕ ਨੇ ਇਹ ਵੀ ਦਾਅਵਾ ਕੀਤਾ ਕਿ ਅੱਜ ਵੀ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਘਰੋਂ ਚੁੱਕ ਕੇ ਧੱਕੇ ਅਤੇ ਲਾਲਚ ਨਾਲ ਉਨਾਂ ਤੋਂ ਕਾਗਜ ਵਾਪਸ ਕਰਵਾਏ ਜਾ ਰਹੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਹਾਰ ਦੇ ਡਰੋਂ ਕਾਂਗਰਸੀ ਬੁਖਲਾਹਟ ਵਿੱਚ ਆ ਗਏ ਹਨ। ਉਨਾਂ ਨੇ ਗਠਜੋੜ ਉਮੀਦਵਾਰਾਂ ਨੂੰ ਭਰੋਸਾ ਦੁਆਇਆ ਕਿ ਉਹ ਬਿਨਾਂ ਕਿਸੇ ਡਰ ਦੇ ਚੋਣ ਪ੍ਰਚਾਰ ਡਟ ਕੇ ਕਰਨ ਉਹ ਹਰ ਵੇਲੇ ਉਨਾਂ ਦੇ ਨਾਲ ਰਹਿਣਗੇ।
ਰੋਸ ਧਰਨੇ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮੋਹਣ ਸਿੰਘ ਬੰਗੀ ਨੇ ਸੰਬੋਧਨ ਕਰਦਿਆਂ ਵਿਸ਼ਵਾਸ ਦੁਆਇਆ ਕਿ ਕਿਸੇ ਵੀ ਵਰਕਰ ਨਾਲ ਧੱਕੇਸ਼ਾਹੀ ਹੋਣ 'ਤੇ ਪਾਰਟੀ ਜਦੋਂ ਵੀ ਆਵਾਜ ਦੇਵੇਗੀ ਪਾਰਟੀ ਦੇ ਜੁਝਾਰੂ ਵਰਕਰ ਹਰ ਸੰਘਰਸ਼ ਲਈ ਤਿਆਰ ਰਹਿਣਗੇ। ਆਖਰ ਬਾਅਦ ਦੁਪਹਿਰ ਪੁਲਸ ਅਧਿਕਾਰੀਆਂ ਵੱਲੋਂ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸੁਖਬੀਰ ਚੱਠਾ ਦੀ ਜਮਾਨਤ ਲੈ ਲੈਣ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਬਣਦੀ ਕਾਰਵਾਈ ਦੇ ਭਰੋਸੇ ਉਪਰੰਤ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਰਾਮਾਂ ਦੇ ਪ੍ਰਧਾਨ ਕ੍ਰਿਸ਼ਨ ਮਿੱਤਲ, ਬਲਾਕ ਸੰਮਤੀ ਚੇਅਰਮੈਨ ਮਨਜੀਤ ਸਿੰਘ ਸ਼ਿੰਪੀ, ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਜੀਤ ਕੋਟਬਖਤੂ, ਬੀਬੀ ਸ਼ਵਿੰਦਰ ਕੌਰ ਚੱਠਾ ਸਾਬਕਾ ਪ੍ਰਧਾਨ ਨਗਰ ਪੰਚਾਇਤ, ਬਾਬੂ ਸਿੰਘ ਮਾਨ ਸੀਨੀਅਰ ਅਕਾਲੀ ਆਗੂ, ਅਵਤਾਰ ਮੈਨੂੰਆਣਾ ਤੇ ਰਾਮਪਾਲ ਮਲਕਾਣਾ ਦੋਵੇਂ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਰਾਜਵਿੰਦਰ ਰਾਜੂ ਤੇ ਗੁਰਦੇਵ ਸਿੰਘ ਦੋਵੇਂ ਕੌਂਸਲਰ ਰਾਮਾਂ, ਰਣਜੀਤ ਮਲਕਾਣਾ, ਸੁਰਜੀਤ ਭੱਮ, ਗੁਰਚਰਨ ਸਿੰਘ, ਮੀਠਾ ਸਿੰਘ, ਭਾਗ ਸਿੰਘ ਕਾਕਾ, ਭਾਜਪਾ ਮੰਡਲ ਪ੍ਰਧਾਨ ਨੱਥੂ ਲੇਲੇਵਾਲਾ, ਐਡਵੋਕੇਟ ਬਹਾਦਰ ਧਾਲੀਵਾਲ, ਗਿਆਨੀ ਨਛੱਤਰ ਸਿੰਘ ਜਗਾ ਰਾਮ ਤੀਰਥ, ਭਿੰਦਾ ਜੱਜਲ, ਗੁਰਜੀਵਨ ਗਾਟਵਾਲੀ, ਹੈਪੀ ਬੰਗੀ, ਅੰਮ੍ਰਿਤਪਾਲ ਰਾਈਆ, ਗੁਰਤੇਜ ਜੋਗੇਵਾਲਾ, ਸੁਖਭਿੰਦਰ ਜੋਗੇਵਾਲਾ, ਰਾਕੇਸ਼ ਚੌਧਰੀ, ਤੇਜ ਰਾਮ ਸ਼ਰਮਾਂ, ਬਲਵਿੰਦਰ ਗਿੱਲ, ਡਾ. ਗੁਰਮੇਲ ਘਈ, ਜਗਦੀਪ ਗੋਦਾਰਾ, ਭਾਜਯੁਮੋ ਆਗੂ ਕਾਲਾ ਸ਼ਰਮਾਂ, ਜਗਤਾਰ ਨੰਗਲਾ, ਚਿੰਟੂ ਜਿੰਦਲ, ਐੱਸ. ਓ. ਆਈ ਜਿਲ੍ਹਾ ਪ੍ਰਧਾਨ ਨਿੱਪੀ ਮਲਕਾਣਾ, ਬੀਬੀ ਜਸਵੰਤ ਕੌਰ, ਦ੍ਰੋਪਦੀ ਕੌਰ, ਬੱਲਮ ਸਿੰਘ, ਹਰਪਾਲ ਵਿਰਕ, ਨਾਜਰ ਜੱਜਲ, ਮੇਜਰ ਸਿੰਘ ਮਿਰਜੇਆਣਾ, ਭਾਜਪਾ ਆਗੂ ਜਗਦੀਸ਼ ਰਾਏ, ਮਨਪ੍ਰੀਤ ਸ਼ੇਖਪੁਰਾ, ਗੁਰਮੀਤ ਬੁੱਟਰ ਬੰਗੀ ਆਦਿ ਆਗੂ ਹਾਜਰ ਸਨ।

No comments:

Post Top Ad

Your Ad Spot