ਤਲਵੰਡੀ ਸਾਬੋ ਜਿਮਨੀ ਚੋਣ ਵਿੱਚ ਮੇਰੀਆਂ ਗੱਡੀਆਂ ਭੰਨੀਆਂ ਸਨ ਹੁਣ ਮੈਂ ਬਦਲਾ ਲੈਣ ਆਇਆਂ-ਦਰਸ਼ਨ ਬਰਾੜ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 14 December 2017

ਤਲਵੰਡੀ ਸਾਬੋ ਜਿਮਨੀ ਚੋਣ ਵਿੱਚ ਮੇਰੀਆਂ ਗੱਡੀਆਂ ਭੰਨੀਆਂ ਸਨ ਹੁਣ ਮੈਂ ਬਦਲਾ ਲੈਣ ਆਇਆਂ-ਦਰਸ਼ਨ ਬਰਾੜ

ਤਲਵੰਡੀ ਸਾਬੋ, 14 ਦਸੰਬਰ (ਗੁਰਜੰਟ ਸਿੰਘ ਨਥੇਹਾ)- ਚੋਣਾਂ ਦੌਰਾਨ ਅਕਾਲੀਆਂ ਨੇ ਧੱਕੇਸ਼ਾਹੀ ਕਰਦਿਆਂ ਉਨਾਂ ਦੇ ਕਾਫਲੇ ਦੀਆਂ ਗੱਡੀਆਂ ਭੰਨ ਦਿੱਤੀਆਂ ਸਨ ਤੇ ਅਸਲ ਵਿੱਚ ਉਹ ਹੁਣ ਤਲਵੰਡੀ ਸਾਬੋ ਚੋਣਾਂ ਵਿੱਚ ਇਸ ਲਈ ਆਏ ਹਨ ਕਿ ਉਸ ਘਟਨਾ ਦਾ ਬਦਲਾ ਲੈ ਸਕਣ। ਉਹ ਵੋਟਾਂ ਪੈਣ ਤੱਕ ਤਲਵੰਡੀ ਸਾਬੋ ਵਿੱਚ ਹੀ ਰਹਿਣਗੇ ਅਤੇ ਅਸੀਂ ਹੁਣ ਦੱਸਾਂਗੇ ਕਿ ਵੋਟਾਂ ਕਿਵੇਂ ਪਾਈਆਂ ਜਾਂਦੀਆਂ ਨੇ ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਕਾਂਗਰਸੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੌਰਾਨ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦਾ ਜਨ ਸਭਾਵਾਂ ਦੌਰਾਨ ਦਿੱਤਾ ਗਿਆ। ਜਿਸ ਦੇ ਚਲਦਿਆਂ ਵਿਵਾਦਮਈ ਭਾਸ਼ਣ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਵਾਰਡ ਨੰ: 14 ਵਿੱਚ ਕਾਂਗਰਸੀ ਉਮੀਦਵਾਰ ਗੁਰਮੇਲ ਕੌਰ ਦੇ ਹੱਕ ਵਿੱਚ ਜਨਸਭਾ ਨੂੰ ਸੰਬੋਧਨ ਦੌਰਾਨ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਜਦੋਂ 2014 ਵਿੱਚ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਹੋਈ ਸੀ ਤਾਂ ਪਾਰਟੀ ਵੱਲੋਂ ਉਨਾਂ ਦੀ ਡਿਊਟੀ ਵੀ ਇੱਥੇ ਲਾਈ ਗਈ ਸੀ। ਬਰਾੜ ਨੇ ਕਿਹਾ ਕਿ ਹੁਣ ਸੁਖਬੀਰ ਬਾਦਲ ਆਪਣੇ ਵਾਰੀ ਰੌਲਾ ਪਾਉਣ ਲੱਗ ਪਿਆ ਤੇ ਪਰਚੇ ਦਰਜ ਹੋਣ ਤੇ ਹਰੀਕੇ ਵਾਲੇ ਪੁਲ ਤੇ ਧਰਨਾ ਲਾ ਕੇ ਬੈਠ ਗਿਆ ਕੀ ਉਸਨੂੰ ਆਪਣੇ ਦਿਨ ਭੁੱਲ ਗਏ।ਉਨਾ ਕਿਹਾ ਕਿ ਅਜੇ ਤਾਂ ਸਿਰਫ ਸੁਖਬੀਰ ਬਾਦਲ ਨੂੰ ਟ੍ਰੇਲਰ ਹੀ ਦਿਖਾਇਆ ਹੈ ਫਿਲਮ ਤਾਂ ਅਜੇ ਬਾਕੀ ਹੈ। ਇਸੇ ਦੌਰਾਨ ਜਦੋਂ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਜਟਾਣਾ ਨੇ ਕਿਹਾ ਕਿ ਭਾਵੇਂ ਉਹ ਜਿੱਤੇ ਹੋਏ ਵਿਧਾਇਕ ਨਹੀਂ ਹਨ ਪਰ ਸ਼ਹਿਰ ਦੇ ਵਿਕਾਸ ਲਈ ਫੰਡ ਲਿਆਉਣ ਵਿੱਚ ਕੋਈ ਕਮੀ ਨਹੀਂ ਛੱਡਣਗੇ ਤਾਂ ਬਰਾੜ ਨੇ ਸੰਬੋਧਨ ਦੋਰਾਨ ਕਿਹਾ ਕਿ ਸਾਡਾ ਤਾਂ ਤੂੰ ਹੀ ਜਿੱਤਿਆ ਹੋਇਆ ਵਿਧਾਇਕ ਹੈ ਤੇ ਪੂਰੇ ਹਲਕੇ ਵਿੱਚ ਤੇਰੀ ਤੂਤੀ ਬੋਲਦੀ ਹੈ ਪੁਲਿਸ ਤੋਂ ਲੈ ਕੇ ਤਹਿਸੀਲਦਾਰਾਂ ਤੱਕ ਦੀਆਂ ਬਦਲੀਆਂ ਤੈਥੋਂ ਪੁੱਛੇ ਬਿਨਾਂ ਨਹੀ ਹੁੰਦੀਆਂ।
ਜਦੋਂ ਜਨਸਭਾ ਤੋਂ ਮਗਰੋਂ ਪੱਤਰਕਾਰਾਂ ਨੇ ਸ. ਬਰਾੜ ਨੂੰ ਸਵਾਲ ਕੀਤਾ ਕਿ ਤੁਸੀਂ ਸੁਖਬੀਰ ਬਾਦਲ ਨੂੰ ਸੰਬੋਧਨ ਹੁੰਦਿਆਂ ਅਜੇ ਸਿਰਫ ਟ੍ਰੇਲਰ ਦਿਖਾਉਣ ਦੀ ਗੱਲ ਕੀਤੀ ਹੈ ਕੀ ਅਜੇ ਹੋਰ ਕੁਝ ਹੋਣ ਦੀ ਵੀ ਸੰਭਾਵਨਾ ਹੈ ਤਾਂ ਬਰਾੜ ਨੇ ਗੱਲ ਗੋਲ ਕਰਦਿਆਂ ਕਿਹਾ ਕਿ ਅਸੀਂ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰ ਰਹੇ ਸਗੋਂ ਅਸੀਂ ਤਾਂ ਵੋਟ ਰਾਜ ਵਿੱਚ ਯਕੀਨ ਰੱਖਦੇ ਹਾਂ ਤੇ ਜੋ ਕੁਝ ਕਰਨਾ ਹੈ ਉਹ ਲੋਕ ਹੀ ਕਰਨਗੇ। ਉੱਧਰ ਲੀਡਰਾਂ ਵੱਲੋਂ ਦਿੱਤੇ ਜਾ ਰਹੇ ਗਰਮ ਭਾਸ਼ਣਾਂ ਕਾਰਨ ਨਗਰ ਪੰਚਾਇਤ ਚੋਣਾਂ ਦੌਰਾਨ ਹਿੰਸਕ ਘਟਨਾਵਾਂ ਵਾਪਰਨ ਦੀਆਂ ਲੋਕਾਂ ਦੀਆਂ ਆਸ਼ੰਕਾਵਾਂ ਹਕੀਕਤ ਵਿੱਚ ਬਦਲਣ ਦੀ ਕਿਆਸ ਅਰਾਈਆਂ ਅਮਨ ਪਸੰਦ ਲੋਕਾਂ ਲਈ ਚਿੰਤਾ ਦਾ ਵਿਸ਼ਾ ਜਰੂਰ ਬਣੀਆਂ ਹੋਈਆਂ ਹਨ।

No comments:

Post Top Ad

Your Ad Spot