ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 15 December 2017

ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

  • ਰੈੱਡ ਰਿਬਨ ਕਲੱਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ
  • ਖ਼ੂਨਦਾਨ ਕੈਂਪ 'ਚ 42 ਯੂਨਿਟ ਖ਼ੂਨਦਾਨ ਕੀਤਾ ਗਿਆ
ਬਠਿੰਡਾ, 15 ਦਸੰਬਰ (ਗੁਰਜੰਟ ਸਿੰਘ ਨਥੇਹਾ)- ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਦੀ ਯੋਗ ਅਗਵਾਈ ਹੇਠ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਆਯੋਜਨ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਕੈਂਪਸ ਵਿੱਚ ਕੀਤਾ ਗਿਆ। ਜਿਸ ਵਿੱਚ ਏਡਜ ਜਾਗਰੁਕਤਾ ਵਰਕਸ਼ਾਪ, ਪ੍ਰਸ਼ਨੋਤਰੀ, ਭਾਸ਼ਣ ਪ੍ਰਤੀਯੋਗਤਾ, ਪੋਸਟਰ ਤਿਆਰ ਕਰਨ ਅਤੇ ਨਾਅਰੇ ਲਿਖਣ ਦੇ ਮੁਕਾਬਲੇ ਕਰਵਾਏ । ਜ਼ਿਲ੍ਹੇ ਭਰ ਦੇ ਸਰਕਾਰੀ ਅਤੇ ਗੈਰ-ਸਰਕਾਰੀ ਕਾਲਜਾਂ ਦੇ 92 ਵਿਦਿਆਰਥੀਆਂ ਨੇ ਆਪਣੀਆਂ ਪ੍ਰਤਿਭਾਵਾਂ ਦੇ ਜ਼ਰੀਏ ਵੱਖ-ਵੱਖ ਕਲਾਵਾਂ ਰਾਹੀਂ ਸਮਾਜਿਕ ਸੰਦੇਸ਼ ਦੇਣ ਅਤੇ ਜਾਗੁਰੁਕਤਾ ਪੈਦਾ ਕਰਨ ਦਾ ਖ਼ੂਬਸੂਰਤ ਯਤਨ ਕੀਤਾ। ਯੂਨੀਵਰਸਿਟੀ ਆਡੀਟੋਰੀਅਮ ਵਿੱਚ ਹੋਏ ਵੱਖ-ਵੱਖ ਵੰਨਗੀਆਂ ਦੇ ਮੁਕਾਬਲਿਆਂ ਦੀ ਜੱਜਮੈਂਟ ਡਾy ਦੀਪਕ ਕੁਮਾਰ ਚੌਹਾਨ ਇੰਚਾਰਜ ਐਨ. ਐਸ. ਐਸ. ਸੈੱਲ ਅਤੇ ਡਾy ਮੁਨੀਸ਼ਾ ਧੀਮਾਨ ਪੋ੍ਰਗਰਾਮ ਅਫ਼ਸਰ ਕੌਮੀ ਸੇਵਾ ਯੋਜਨਾ ਪੰਜਾਬ ਕੇਂਦਰੀ ਯੁੂਨੀਵਰਸਿਟੀ ਬਠਿੰਡਾ ਦੁਆਰਾ ਕੀਤੀ ਗਈ।ਇਸ ਅਵਸਰ 'ਤੇ ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਮੁਕਾਬਲਿਆਂ ਦੇ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਯੁਵਾ ਵਰਗ ਕੌਮੀ ਸੇਵਾ ਯੋਜਨਾ ਨਾਲ਼ ਜੁੜ ਕੇ ਆਪਣੀ ਕਲਾ-ਪ੍ਰਤਿਭਾ ਅਤੇ ਗਿਆਨ ਦੇ ਮਾਧਿਅਮ ਰਾਹੀਂ ਨਮੂਨੇ ਦੇ ਸਮਾਜ ਦੀ ਸਿਰਜਣਾ ਕਰਨ ਦੀ ਅਥਾਹ ਸਮਰਥਾ ਰਖਦਾ ਹੈ। ਇਸ ਮੌਕੇ 'ਤੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੁਆਰਾ ਵੱਧ-ਚੜ੍ਹ ਕੇ ਭਾਗ ਲਿਆ ਅਤੇ 42 ਯੂਨਿਟ ਖੂਨਦਾਨ ਕੀਤਾ ਗਿਆ।ਖੂਨਦਾਨੀਆਂ ਨੂੰ ਹਲਕੇ ਭੋਜਨ ਤੋਂ ਇਲਾਵਾ ਸਰਟੀਫਿਕੇਟ ਵੀ ਮੌਕੇ 'ਤੇ ਹੀ ਪ੍ਰਦਾਨ ਕੀਤੇ ਗਏ।
ਨਰਿੰਦਰ ਬਸੀ ਯੂ ਐਨ ਏਡਜ ਐਜੂਕੇਟਰ ਦੁਆਰਾ ਵਿਦਿਆਰਥੀਆਂ ਨੂੰ ਏਡਜ ਪ੍ਰਤੀ ਗ਼ਲਤ ਧਾਰਨਾਵਾਂ ਪzyਤੀ ਸੁਚੇਤ ਕਰਦੀ ਜਾਣਕਾਰੀ ਭਰਪੂਰ ਵਰਕਸ਼ਾਪ ਵੀ ਕਰਵਾਈ ਗਈ।ਅਨੀਸਕਾ ਤਿਆਗੀ, ਪਰਨਿਕਾ ਗੁਪਤਾ ਅਤੇ ਰਾਹਤ ਖਾਨ ਨੇ ਪੋਸਟਰ ਤਿਆਰ ਕਰਨ ਦੇ ਮੁਕਾਬਲਿਆਂ ਵਿੱਚ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਨਾਅਰੇ ਲਿਖਣ ਦੇ ਵਿੱਚ ਜਾਹਨਵੀ, ਭਰਤ ਯਾਦਵ ਅਤੇ ਮਨਪ੍ਰੀਤ ਕੌਰ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲਿਆਂ ਦੇ ਜੇਤੂਆਂ ਨੁੂੰ ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਜ਼ਿਲ੍ਹਾ ਯੁਵਕ ਸੇਵਾਵਾਂ ਬਠਿੰਡਾ ਵੱਲੋਂ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਪ ਕੁਲਪਤੀ ਡਾ y ਆਰ.ਕੇ. ਕੋਹਲੀ ਦੀ ਤਰਫੋਂ ਡਾy ਦੀਪਕ ਕੁਮਾਰ ਚੌਹਾਨ ਕੌਮੀ ਸੇਵਾ ਯੋਜਨਾ ਕੋਆਰਡੀਨੇਟਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ।

No comments:

Post Top Ad

Your Ad Spot