ਸ਼ਹੀਦ ਊਧਮ ਸਿੰਘ ਜੀ ਦਾ ਜਨਮ ਦਿਹਾੜਾ ਜੰਡਿਆਲਾ ਵਿਖੇ ਮਨਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 26 December 2017

ਸ਼ਹੀਦ ਊਧਮ ਸਿੰਘ ਜੀ ਦਾ ਜਨਮ ਦਿਹਾੜਾ ਜੰਡਿਆਲਾ ਵਿਖੇ ਮਨਾਇਆ

ਜੰਡਿਆਲਾ ਗੁਰੂ ਵਿਖੇ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਹਾੜੇ ਤੇ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਤੇ ਫੁੱਲਮਾਲਾ ਪਾਉਣ ਉਪਰੰਤ ਦਿਖਾਈ ਦੇ ਰਹੇ ਸ:ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ, ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਜੋਸਨ ਤੇ ਹੋਰ
ਜੰਡਿਆਲਾ ਗੁਰੂ, 26 ਦਸੰਬਰ (ਕੰਵਲਜੀਤ ਸਿੰਘ,ਪਰਗਟ ਸਿੰਘ)- ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ:) ਜੰਡਿਆਲਾ ਗੁਰੂ ਵਲੋਂ ਸ਼ਹੀਦ ਊਧਮ ਸਿੰਘ ਜੀ ਦਾ ਜਨਮ ਦਿਹਾੜਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਊਧਮ ਸਿੰਘ ਚੌਕ (ਨੇੜੇ ਬੁੱਤ) ਵਿਖੇ ਕਲੱਬ ਦੇ ਸਰਪ੍ਰਸਤ ਕਾਮਰੇਡ ਜਸਵੰਤ ਸਿੰਘ ਜੰਡਿਆਲਾ ਦੀ ਅਗਵਾਈ ਹੇਂਠ ਮਨਾਇਆ ਗਿਆ। ਇਸ ਮੌਕੇ ਸ,:ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ ਤੇ ਸਾਬਕਾ ਚੇਅਰਮੈਨ ਪਨਸਪ ਪੰਜਾਬ, ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ, ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਜੋਸਨ, ਜਸਬੀਰ ਸਿੰਘ ਖੇਲਾ, ਕਸ਼ਮੀਰ ਸਿੰਘ ਜਾਣੀਆਂ, ਜਸਵਿੰਦਰ ਸਿੰਘ ਝੰਡ, ਸਰੂਪ ਸਿੰਘ ਸੰਤ ਸ਼ਹਿਰੀ ਪ੍ਰਧਾਨ, ਭਗਵਾਨ ਦਾਸ ਵਿਨਾਇਕ, ਨਿਰਮਲ ਸਿੰਘ ਲਾਹੌਰੀਆ, ਆਸ਼ੂ ਵਿਨਾਇਕ, ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਡਾ: ਨਿਰਮਲ ਸਿੰਘ, ਡਾ:ਹਰਜਿੰਦਰ ਸਿੰਘ ਧੰਜਲ,ਡਾ ਲਖਵਿੰਦਰ ਸਿੰਘ ਰੰਧਾਵਾ,ਪ੍ਰਦੀਪ ਸਿੰਘ ਥਿੰਦ,ਹਰਪ੍ਰੀਤ ਸਿੰਘ ਥਿੰਦ,ਅਵਤਾਰ ਸਿੰਘ ਟੱਕਰ,ਸਵਿੰਦਰ ਸਿੰਘ ਚੰਦੀ, ਸੰਜੀਵ ਕੁਮਾਰ, ਦੀਪਕ ਕੁਮਾਰ, ਸਤੀਸ਼ ਕੁਮਾਰ, ਮਹਿਕਪ੍ਰੀਤ ਸਿੰਘ ਜੋਸਨ, ਕਾਮਰੇਡ ਸ਼ੇਰਗਿੱਲ, ਪਰਮਜੀਤ ਸਿੰਘ ਮਿੰਟੂ, ਅਮਰ ਸਿੰਘ, ਕਾਮਰੇਡ ਦਵਿੰਦਰ ਸਿੰਘ ਆਦਿ ਨੇ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਤੇ ਫੁੱਲਮਾਲਾ ਪਾਉਣ ਉਪਰੰਤ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ। ਕਿ ਸਾਨੂੰ ਸ਼ਹੀਦਾਂ ਦੇ ਸੋਚ ਤੇ ਪਹਿਰਾ ਦੇ ਕੇ ਸਮਾਜ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ। ਕਲੱਬ ਵਲੋਂ ਅਜੈਪਾਲ ਸਿੰਘ ਮੀਰਾਂਕੋਟ ਤੇ ਹੋਰ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

No comments:

Post Top Ad

Your Ad Spot