ਦੇਸ਼ ਭਗਤ ਯਾਦਗਾਰ ਹਾਲ ਵਿੱਚ ਨਵੇਂ ਵਰੇ ਨੂੰ ਨਵੇਂ ਅੰਦਾਜ਼ ਵਿੱਚ ਕਿਹਾ 'ਜੀ ਆਇਆਂ ਨੂੰ' - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 30 December 2017

ਦੇਸ਼ ਭਗਤ ਯਾਦਗਾਰ ਹਾਲ ਵਿੱਚ ਨਵੇਂ ਵਰੇ ਨੂੰ ਨਵੇਂ ਅੰਦਾਜ਼ ਵਿੱਚ ਕਿਹਾ 'ਜੀ ਆਇਆਂ ਨੂੰ'

ਜਲੰਧਰ 30 ਦਸੰਬਰ (ਜਸਵਿੰਦਰ ਆਜ਼ਾਦ)- ਨਵੇਂ ਵਰੇ ਨੂੰ ਨਵੇਂ ਅੰਦਾਜ਼ ਵਿੱਚ 'ਜੀ ਆਇਆਂ ਨੂੰ' ਕਹਿਣ ਅਤੇ ਜ਼ਿੰਦਗੀ ਦੇ ਉਚੇਰੇ ਮਕਸਦ ਸਰ ਕਰਨ ਦਾ ਅਹਿਦ ਕਰਨ ਲਈ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਨੇ ਅੱਜ ਖੋਜ਼ਕਾਰ, ਉੱਚ ਵਿੱਦਿਆ ਹਾਸਲ ਕਰਨ ਵਾਲੇ ਅਕਾਦਮਿਕ ਖੋਜਾਰਥੀਆਂ ਅਤੇ ਦੇਸ਼ ਭਗਤ ਯਾਦਗਾਰ ਹਾਲ ਦੇ ਕਿਰਤੀਆਂ ਦੇ ਸਾਂਝੇ ਪਰਿਵਾਰ ਦੀ ਨਿੱਘੀ ਮਿਲਣੀ ਵਿੱਚ ਬਹੁਤ ਹੀ ਗੰਭੀਰ ਵਿਚਾਰਾਂ ਕੀਤੀਆਂ। ਵਿਦਿਆਰਥੀਆਂ ਨੇ ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬਰੇਰੀ ਅੰਦਰ ਮਿਲ ਰਹੇ ਨਿੱਘੇ ਸਹਿਯੋਗ ਅਤੇ ਪਰਿਵਾਰਕ ਮਾਹੌਲ ਲਈ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੰਧਲੇ ਹੋਏ ਸਮਾਜਕ ਸਭਿਆਚਾਰਕ ਮਾਹੌਲ ਅੰਦਰ ਇਥੇ ਆ ਕੇ ਸਾਨੂੰ ਉਤਸ਼ਾਹੀ ਚਾਨਣ ਰਿਸ਼ਮਾ ਦੀ ਰੌਸ਼ਨੀ ਮਿਲਦੀ ਹੈ। ਉਹਨਾਂ ਨੇ ਗੀਤ ਕਵਿਤਾਵਾਂ ਅਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਪੜਾਈ ਦਾ ਮਕਸਦ ਸਿਰਫ਼ ਰੁਜ਼ਗਾਰ ਹਾਸਲ ਕਰਨ ਲਈ ਪੜਨਾ ਨਹੀਂ ਸਗੋਂ ਸਮਾਜ ਦੀ ਸੇਵਾ ਲਈ ਅਤੇ ਉਸਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਦਾ ਟੀਚਾ ਲੈ ਕੇ ਚੱਲਣਾ ਸਮੇਂ ਦੀ ਲੋੜ ਹੈ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ ਅਤੇ ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ ਨੇ ਆਪਣੇ ਵਿਚਾਰ ਰੱਖਦਿਆਂ ਇਤਿਹਾਸ ਦੇ ਝਰੋਖੇ ਵਿੱਚੋਂ ਹਵਾਲੇ ਦੇ ਕੇ ਦੱਸਿਆ ਕਿ ਪੜਨ, ਵਿਚਾਰਨ, ਸੁਆਲਕਰਨ ਅਤੇ ਅਧਿਐਨ ਕਰਨ ਨਾਲ ਮਨੁੱਖੀ ਸ਼ਕਤੀਆਂ ਨੂੰ ਜ਼ਿੰਦਗੀ ਅੰਦਰ ਨਵੇਂ ਮੁਕਾਮ ਸਿਰਜਣ ਅਤੇ ਮਹਾਨ ਦੇਸ਼ ਭਗਤਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਦਾ ਮਾਰਗ ਰੁਸ਼ਨਾਉਣ ਵੱਲ ਉੱਚੀ ਪਰਵਾਜ਼ ਭਰਨ ਦਾ ਮਾਹੌਲ ਸਿਰਜਿਆ ਜਾਂਦਾ ਹੈ।

No comments:

Post Top Ad

Your Ad Spot