ਸੋਸ਼ਲ ਅਵੇਅਰਨੈਸ ਫੋਰਮ ਵਲੋਂ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਵਿਚ ਸਮਾਗਮ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 6 December 2017

ਸੋਸ਼ਲ ਅਵੇਅਰਨੈਸ ਫੋਰਮ ਵਲੋਂ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਵਿਚ ਸਮਾਗਮ ਦਾ ਆਯੋਜਨ

ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਕੀਤੇ ਜਾਣ ਦਾ ਦ੍ਰਿਸ਼।
ਫਗਵਾੜਾ 6 ਦਸੰਬਰ (ਬਿਊਰੋ)- ਸੋਸ਼ਲ ਅਵੇਅਰਨੈਸ ਫੋਰਮ (ਰਜਿ.) ਪੰਜਾਬ ਵਲੋਂ ਨੇੜਲੇ ਪਿੰਡ ਜੰਡਿਆਲੀ ਦੇ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਦੇ ਮਕਸਦ ਨਾਲ ਇਕ ਸਮਾਗਮ ਦਾ ਆਯੋਜਨ ਫੋਰਮ ਦੇ ਪ੍ਰਧਾਨ ਬਲਵਿੰਦਰ ਰਾਮ ਦੀ ਅਗਵਾਈ ਹੇਠ ਕੀਤਾ ਗਿਆ। ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਮੈਟ੍ਰਿਕ ਦੀ ਪੜਾਈ ਤੋਂ ਬਾਅਦ ਸਫਲ ਕੈਰੀਅਰ ਲਈ ਚੁਣੇ ਜਾਣ ਯੋਗ ਕੋਰਸ, ਡਿਪਲੋਮਾ, ਡਿਗਰੀ ਆਦਿ ਦੀ ਜਾਣਕਾਰੀ ਦਿੱਤੀ ਗਈ। ਪ੍ਰਧਾਨ ਬਲਵਿੰਦਰ ਰਾਮ ਨੇ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿਚ ਪੜਾਈ ਪ੍ਰਤੀ ਉਤਸ਼ਾਹ ਪੈਦਾ ਕਰਨਾ ਅਤੇ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਨਾ ਹੈ। ਇਸ ਮੌਕੇ ਪੜਾਈ ਵਿਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਜਸਵੀਰ ਸਿੰਘ, ਕਰਨਲ ਸ਼ੰਕਰ ਸਿੰਘ, ਸ਼ਾਮ ਸਿੰਘ, ਇੰਜੀਨੀਅਰ ਜਗਦੀਸ਼ ਚੰਦਰ ਵਿਰਦੀ, ਰਾਮ ਲੁਭਾਇਆ, ਦਰਸ਼ਨ ਕਟਾਰੀਆ ਅਤੇ ਅਮਰਨਾਥ ਟੂਰਾ ਨੇ ਆਪੋ ਆਪਣੇ ਵਿਚਾਰ ਰੱਖ ਕੇ ਫੋਰਮ ਦੇ ਕਾਰਜਾਂ ਬਾਰੇ ਹਾਜਰੀਨ ਨੂੰ ਜਾਣੂ ਕਰਵਾਇਆ ਅਤੇ ਪੜਾਈ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਬੀ.ਐਸ. ਬਾਗਲਾ ਨੇ ਬੱਚਿਆਂ ਨੂੰ ਪੜਾਈ ਦੇ ਨਾਲ ਹੀ ਖੇਡਾਂ ਵਿੱਚ ਰੁਚੀ ਲੈਣ ਲਈ ਕਿਹਾ। ਸਤੀਸ਼ ਕੁਮਾਰ ਨੇ ਪੜਾਈ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਡੱਟ ਕੇ ਸਾਹਮਣਾ ਕਰਨ ਦੀ ਪ੍ਰੇਰਣਾ ਦਿੱਤੀ। ਧਰਮਿੰਦਰ ਕੌਲ ਨੇ ਵਿਦਿਆਰਥੀਆਂ ਲਈ ਸਰਕਾਰ ਵਲੋਂ ਚਲਾਈਆਂ ਸਕੀਮਾਂ ਅਤੇ ਸਹੂਲਤਾਂ ਬਾਰੇ ਚਾਨਣਾ ਪਾਇਆ। ਸਟੇਜ ਸਕੱਤਰ ਦੀ ਭੂਮਿਕਾ ਅਮਰਜੀਤ ਕੌਲ ਨੇ ਬਾਖੂਬੀ ਨਿਭਾਈ। ਅਖੀਰ ਵਿਚ ਪ੍ਰਧਾਨ ਬਲਵਿੰਦਰ ਰਾਮ ਨੇ ਸਮੂਹ ਹਾਜਰੀਨ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਹਰਬੰਸ ਲਾਲ ਗੰਗੜ, ਹੰਸਰਾਜ, ਡਾ. ਧਰਮਪਾਲ, ਡਾ. ਦੇਸਰਾਜ ਕਲਸੀ,  ਗੁਰਪਾਲ ਸਿੰਘ, ਰਜਿੰਦਰ ਜੰਡਿਆਲੀ, ਪਿੰਦੀ ਮੱਲ, ਬੀ.ਆਰ. ਕਟਾਰੀਆ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਹਾਜਰ ਸਨ।

No comments:

Post Top Ad

Your Ad Spot