ਅਕਾਲੀ, ਆਜਾਦ ਅਤੇ ਇੱਕ ਕਾਂਗਰਸ ਦੇ ਜੇਤੂ ਕੌਂਸਲਰ ਨੂੰ ਐੱਸ. ਡੀ. ਐੱਮ ਨੇ ਦਿੱਤੇ ਸਰਟੀਫਿਕੇਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 19 December 2017

ਅਕਾਲੀ, ਆਜਾਦ ਅਤੇ ਇੱਕ ਕਾਂਗਰਸ ਦੇ ਜੇਤੂ ਕੌਂਸਲਰ ਨੂੰ ਐੱਸ. ਡੀ. ਐੱਮ ਨੇ ਦਿੱਤੇ ਸਰਟੀਫਿਕੇਟ

ਤਲਵੰਡੀ ਸਾਬੋ, 19 ਦਸੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਖਤਮ ਹੋਈਆਂ ਨਗਰ ਪੰਚਾਇਤ ਤਲਵੰਡੀ ਸਾਬੋ ਦੀਆਂ ਚੋਣਾਂ ਵਿੱਚ ਜੇਤੂ ਕੌਂਸਲਰਾਂ ਨੂੰ ਇਨਾਂ ਚੋਣਾਂ ਦੇ ਰਿਟਰਨਿੰਗ ਅਧਿਕਾਰੀ ਕਮ ਐੱਸ. ਡੀ. ਐੱਮ ਤਲਵੰਡੀ ਸਾਬੋ ਵੱਲੋਂ ਕੌਂਸਲਰ ਬਨਣ ਸਬੰਧੀ ਸਰਟੀਫਿਕੇਟ ਦਿੱਤੇ ਜਾਣ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਅੱਜ ਐੱਸ. ਡੀ. ਐੱਮ ਸ੍ਰੀ ਬਰਿੰਦਰ ਸਿੰਘ ਨੇ ਵਾਰਡ ਨੰ: 14 ਦੀ ਵੱਕਾਰੀ ਸੀਟ ਤੋਂ ਚੋਣ ਜਿੱਤੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਸ਼ਵਿੰਦਰ ਕੌਰ ਚੱਠਾ ਸਾਬਕਾ ਪ੍ਰਧਾਨ ਨਗਰ ਪੰਚਾਇਤ, ਵਾਰਡ ਨੰ: 10 ਦੀ ਵੱਕਾਰੀ ਸੀਟ ਤੋਂ ਚੋਣ ਜਿੱਤੇ ਆਜਾਦ ਉਮੀਦਵਾਰ ਐਡਵੋਕੇਟ ਸਤਿੰਦਰਪਾਲ ਸਿੰਘ ਸਿੱਧੂ ਨੂੰ ਅਤੇ ਵਾਰਡ ਨੰ: 11 ਤੋਂ ਚੋਣ ਜਿੱਤੇ ਕਾਂਗਰਸ ਦੇ ਹਰਬੰਸ ਸਿੰਘ ਨੂੰ ਕੌਂਸਲਰ ਬਨਣ ਸਬੰਧੀ ਸਰਟੀਫਿਕੇਟ ਤਕਸੀਮ ਕੀਤੇ। ਜਿੱਥੇ ਅਕਾਲੀ ਦਲ ਦੀ ਕੌਂਸਲਰ ਬੀਬੀ ਚੱਠਾ ਨਾਲ ਉਨਾਂ ਦੇ ਸਪੁੱਤਰ ਅਤੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸੁਖਬੀਰ ਸਿੰਘ ਚੱਠਾ ਆਏ ਹੋਏ ਸਨ ਉੱਥੇ ਆਜਾਦ ਕੌਂਸਲਰ ਸਤਿੰਦਰ ਸਿੱਧੂ ਇਕੱਲਾ ਪੁੱਜਿਆ ਸੀ ਤੇ ਕਾਂਗਰਸੀ ਕੌਂਸਲਰ ਹਰਬੰਸ ਸਿੰਘ ਨਾਲ ਯੂਥ ਕਾਂਗਰਸੀ ਆਗੂ ਨਾਨਕ ਸ਼ੇਖਪੁਰਾ ਸਮੇਤ ਅੱਧੀ ਦਰਜਨ ਸਮੱਰਥਕ ਵੀ ਐੱਸ. ਡੀ. ਐੱਮ ਦਫਤਰ ਪੁੱਜੇ ਹੋਏ ਸਨ।

No comments:

Post Top Ad

Your Ad Spot