ਮ੍ਰਿਤਕ ਬੱਚੀ ਦੀ ਯਾਦ ਵਿਚ ਲੋੜਵੰਦ ਬੱਚਿਆਂ ਨੂੰ ਬੂਟ ਵੰਡਣ ਲਈ ਦਾਨ ਕੀਤੇ ਦਸ ਹਜ਼ਾਰ ਰੁਪਏ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 26 December 2017

ਮ੍ਰਿਤਕ ਬੱਚੀ ਦੀ ਯਾਦ ਵਿਚ ਲੋੜਵੰਦ ਬੱਚਿਆਂ ਨੂੰ ਬੂਟ ਵੰਡਣ ਲਈ ਦਾਨ ਕੀਤੇ ਦਸ ਹਜ਼ਾਰ ਰੁਪਏ

  • ਕੈਂਸਰ ਕਾਰਨ ਬੱਚੀ ਦੀ 2 ਸਾਲ ਪਹਿਲਾਂ ਹੋਈ ਸੀ ਮੌਤ
ਬਠਿੰਡਾ/ਤਲਵੰਡੀ ਸਾਬੋ, 26 ਦਸੰਬਰ (ਗੁਰਜੰਟ ਸਿੰਘ ਨਥੇਹਾ)- ਥਰਮਲ ਕਲੋਨੀ ਬਠਿੰਡਾ ਦੇ ਵਾਸੀ ਸ. ਸ਼ਿਕੰਦਰ ਸਿੰਘ ਅਤੇ ਸ਼੍ਰੀਮਤੀ ਕਰਮਜੀਤ ਕੌਰ ਨੇ ਆਪਣੀ ਧੀ ਦੇ ਜਨਮ ਦਿਨ 'ਤੇ ਅੱਜ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਦਫ਼ਤਰ ਨੂੰ ਦਸ ਹਜ਼ਾਰ ਰੁਪਏ ਦੀ ਰਾਸ਼ੀ ਦਾਨ ਕੀਤੀ ਜਿਹੜੀ ਕਿ ਗਰੀਬ ਬੱਚਿਆਂ ਨੂੰ ਬੂਟ ਵੰਡਣ ਲਈ ਵਰਤੀ ਜਾਵੇਗੀ। ਦਾਨੀ ਜੋੜੇ ਦੀ ਧੀ ਪ੍ਰਕਿਰਤੀ ਕੌਰ ਸਿੱਧੂ 2016 ਵਿੱਚ ਕੈਂਸਰ ਤੋਂ ਜਿੰਦਗੀ ਦੀ ਲੜਾਈ ਹਾਰ ਕੇ ਅਕਾਲ ਚਲਾਣਾ ਕਰ ਗਈ ਸੀ। ਦਰਦ ਭਰੀਆਂ ਅੱਖਾਂ ਨਾਲ ਉਸਦੀ ਮਾਤਾ ਸ਼੍ਰੀਮਤੀ ਕਰਮਜੀਤ ਕੌਰ ਨੇ ਦੱਸਿਆ ਕਿ ਅੱਜ ਉਨਾਂ ਦੀ ਧੀ ਦਾ ਜਨਮ ਦਿਨ ਸੀ। ਸਿੱਧੂ ਪਰਿਵਾਰ ਵੱਲੋਂ ਹਰ ਸਾਲ ਪ੍ਰਕਿਰਤੀ ਕੌਰ ਸਿੱਧੂ ਦੇ ਨਾਂਅ 'ਤੇ ਦਾਨ ਕੀਤਾ ਜਾਂਦਾ ਹੈ।  ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਦੁਆਰਾ ਵਿੱਢੀ ਗਈ ਮੁਹਿੰਮ ਦੇ ਤਹਿਤ ਉਨਾਂ ਬੱਚਿਆਂ ਨੂੰ ਬੂਟ ਦਵਾਏ ਜਾਣਗੇ ਜਿਹੜੇ ਗਰੀਬੀ ਕਾਰਨ ਸਰਦੀ ਵਿੱਚ ਬੂਟ ਨਹੀਂ ਖਰੀਦ ਸਕਦੇ ਅਤੇ ਸਕੂਲ ਨਹੀਂ ਜਾ ਰਹੇ। ਸ਼੍ਰੀਮਤੀ ਕਰਮਜੀਤ ਕੌਰ ਨੇ ਕਿਹਾ ਕਿ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਇਸ ਉਪਰਾਲੇ ਨੂੰ ਆਪਣਾ ਮੰਤਵ ਮੰਨਦੇ ਹੋਏ ਉਨਾਂ ਦੇ ਪਰਿਵਾਰ ਵੱਲੋਂ ਦਸ ਹਜ਼ਾਰ ਰੁਪਏ ਦੀ ਰਾਸ਼ੀ ਦਾਨ ਕੀਤੀ ਗਈ ਹੈ ਤਾਂ ਜੋ ਉਨਾਂ ਦੀ ਧੀ ਪ੍ਰਕਿਰਤੀ ਕੌਰ ਸਿੱਧੂ ਆਪਣਾ ਜੀਵਨ ਖਤਮ ਹੋਣ ਤੋਂ ਬਾਅਦ ਵੀ ਲੋਕਾਂ ਦੀਆਂ ਯਾਦਾਂ ਵਿੱਚ ਵਸੀ ਰਹੇ। ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਧੂ ਪਰਿਵਾਰ ਵਰਗੇ ਲੋਕਾਂ ਦੀ ਇਹ ਅਮੁੱਲ ਵਿੱਤੀ ਸਹਾਇਤਾ ਕਈ ਬੱਚਿਆਂ ਦੀ ਜਿੰਦਗੀ ਸੰਵਾਰ ਦੇਵੇਗੀ ਅਤੇ ਆਉਣ ਵਾਲੇ ਨਵੇਂ ਸਮਾਜ ਨੂੰ ਸਿਰਜੇਗੀ।

No comments:

Post Top Ad

Your Ad Spot