ਗੁਜਰਾਤ ਅਤੇ ਹਿਮਾਚਲ ਵਿੱਚ ਮਿਲੀ ਜਿੱਤ ਨੂੰ ਲੈ ਕੇ ਭਾਜਪਾ ਆਗੂਆਂ ਨੇ ਵੰਡੇ ਲੱਡੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 18 December 2017

ਗੁਜਰਾਤ ਅਤੇ ਹਿਮਾਚਲ ਵਿੱਚ ਮਿਲੀ ਜਿੱਤ ਨੂੰ ਲੈ ਕੇ ਭਾਜਪਾ ਆਗੂਆਂ ਨੇ ਵੰਡੇ ਲੱਡੂ

ਤਲਵੰਡੀ ਸਾਬੋ, 18 ਦਸੰਬਰ (ਗੁਰਜੰਟ ਸਿੰਘ ਨਥੇਹਾ)- ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਅੱਜ ਆਏ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਦੋਵਾਂ ਰਾਜਾਂ ਵਿੱਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਅੱਜ ਭਾਜਪਾ ਆਗੂਆਂ ਨੇ ਸਥਾਨਕ ਨਿਸ਼ਾਨ-ਏ-ਖਾਲਸਾ ਚੌਂਕ ਵਿੱਚ ਲੱਡੂ ਵੰਡੇ ਤੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਲੱਡੂ ਵੰਡਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਮੰਡਲ ਪ੍ਰਧਾਨ ਨੱਥੂ ਰਾਮ ਲੇਲੇਵਾਲਾ ਅਤੇ ਜਗਦੀਸ਼ ਰਾਏ ਨੇ ਕਿਹਾ ਕਿ ਦੋਵਾਂ ਰਾਜਾਂ ਦੇ ਚੋਣ ਨਤੀਜਿਆਂ ਨੇ ਦਰਸਾ ਦਿੱਤਾ ਹੈ ਕਿ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਮੇਂ ਸਮੇਂ ਤੇ ਲਿਆਂਦੀਆਂ ਜਾ ਰਹੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹਨ ਤੇ ਉਹ ਦੇਸ਼ ਦਾ ਵਿਕਾਸ ਚਾਹੁੰਦੇ ਹਨ। ਉਕਤ ਆਗੂਆਂ ਨੇ ਕਿਹਾ ਕਿ ਦੋਵਾਂ ਰਾਜਾਂ ਵਿੱਚ ਜਿੱਤ ਨਾਲ ਪੰਜਾਬ ਵਿੱਚ ਵੀ ਅਕਾਲੀ ਭਾਜਪਾ ਗਠਜੋੜ ਦੇ ਵਰਕਰਾਂ ਦਾ ਉਤਸ਼ਾਹ ਵਧੇਗਾ। ਇਸ ਮੌਕੇ ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ, ਰਣਜੀਤ ਮਲਕਾਣਾ ਤੇ ਸੁਰਜੀਤ ਭੱਮ ਦੋਵੇਂ ਸਾਬਕਾ ਕੌਂਸਲਰ, ਬਲਵਿੰਦਰ ਗਿੱਲ ਸਰਕਲ ਪ੍ਰਧਾਨ ਅਕਾਲੀ ਦਲ, ਭਾਜਪਾ ਆਗੂ ਲਛਮਣ ਠੇਕੇਦਾਰ, ਸੱਤਪਾਲ ਅਤੇ ਭਗਵਾਨ ਗਰਗ, ਅਕਾਲੀ ਆਗੂ ਠਾਣਾ ਸਿੰਘ ਚੱਠਾ, ਡਾ. ਗੁਰਮੇਲ ਸਿੰਘ ਘਈ, ਹਰਪਾਲ ਵਿਰਕ, ਬਿੰਦਰ ਗਿੱਲ, ਬੀਬੀ ਜਸਵੰਤ ਕੌਰ, ਦ੍ਰੋਪਦੀ ਕੌਰ ਆਦਿ ਹਾਜਰ ਸਨ।

No comments:

Post Top Ad

Your Ad Spot