ਤਲਵੰਡੀ ਸਾਬੋ ਦੀ ਨਗਰ ਪੰਚਾਇਤ ਤੇ ਕਾਂਗਰਸ ਦਾ ਕਬਜਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 17 December 2017

ਤਲਵੰਡੀ ਸਾਬੋ ਦੀ ਨਗਰ ਪੰਚਾਇਤ ਤੇ ਕਾਂਗਰਸ ਦਾ ਕਬਜਾ

  • 13 ਵਾਰਡਾਂ ਤੇ ਕਾਗਰਸ ਦੇ ਕੌਸਲਰ ਨੇ ਜਿੱਤ ਪ੍ਰਾਪਤ ਕੀਤੀ
  • ਆਮ ਆਦਮੀ ਪਾਰਟੀ ਦਾ ਪੱਤਾ ਹੋਇਆ ਸਾਫ, ਕੋਈ ਵੀ ਉਮੀਦਵਾਰ ਨਹੀਂ ਜਿੱਤ ਸਕਿਆ
  • ਜੇਤੂ ਕੌਸਲਰਾਂ ਨੇ ਮਨਾਏ ਜਿੱਤ ਦੇ ਜਸ਼ਨ
ਤਲਵੰਡੀ ਸਾਬੋ, 17 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ 15 ਵਾਰਡਾਂ ਵਿੱਚੋਂ 13 ਵਾਰਡਾਂ ਤੇ ਕਾਂਗਰਸ ਦੇ ਕੌਸਲਰਾਂ ਨੇ ਜਿੱਤ ਪ੍ਰਾਪਤ ਕਰਕੇ ਤਲਵੰਡੀ ਸਾਬੋ ਦੀ ਨਗਰ ਪੰਚਾਇਤ ਤੇ ਕਾਗਰਸ ਨੇ ਕਬਜਾ ਕੀਤਾ ਹੈ ਜੇਤੂ ਕੌਸਲਰਾਂ ਨੇ ਆਪਣੇ ਸਮਰੱਥਕਾਂ ਨਾਲ ਜਿੱਤ ਦੇ ਜਸ਼ਨ ਮਨਾਏ ਹਨ। ਇਸ ਤਰ੍ਹਾਂ 15 ਵਾਰਡਾਂ ਵਿੱਚ 13 ਵਾਰਡਾਂ 'ਤੇ ਕਾਗਰਸ ਇੱਕ ਤੇ ਅਕਾਲੀ ਦਲ ਤੇ ਅਤੇ ਇੱਕ ਤੇ ਅਜਾਦ ਉਮੀਦਵਾਰ ਸਫਲ ਹੋਏ ਹਨ। ਦੇਰ ਸ਼ਾਮ ਮਿਲੇ ਨਤੀਜਿਆਂ ਵਿੱਚ ਵਾਰਡ ਨੰਬਰ 15 ਤੇ ਕਾਂਗਰਸ ਦੇ ਗੁਰਤਿੰਦਰ ਸਿੰਘ ਰਿੰਪੀ ਨੇ 538 ਵੋਟਾਂ ਲੈ ਕੇ ਅਕਾਲੀ ਦਲ ਦੇ ਬੱਲਮ ਸਿੰਘ 162 ਵੋਟਾਂ ਤੇ ਅਜਾਦ ਉਮੀਦਵਾਰ ਬਲਵੰਤ ਸਿੰਘ (56 ਵੋਟਾਂ) ਨੂੰ ਹਰਾਇਆ, ਵਾਰਡ ਨੰ: 14 'ਤੇ ਅਕਾਲੀ ਦਲ ਦੀ ਸਾਬਕਾ ਪ੍ਰਧਾਨ ਸ਼ਵਿੰਦਰ ਕੌਰ ਚੱਠਾ ਨੇ 463 ਵੋਟਾਂ ਲੈ ਕੇ ਕਾਂਗਰਸ ਦੀ ਗੁਰਮੇਲ ਕੌਰ ਨੂੰ 75 ਵੋਟਾਂ ਦੇ ਫਰਕ ਨਾਲ ਹਰਾਇਆ ਜਦੋਂ ਕਿ ਵਾਰਡ ਨੰ: 13 ਚੋਂ ਕਾਂਗਰਸ ਦੇ ਬਲਕਰਨ ਸਿੰਘ ਨੇ 402 ਵੋਟਾਂ ਲੈ ਕੇ ਸੀ. ਪੀ. ਆਈ. (ਐਮ)ਦੇ ਜਸਵਿੰਦਰ ਸਿੰਘ (72 ਵੋਟਾਂ) ਨੂੰ 330 ਵੋਟਾਂ ਦੇ ਫਰਕ ਨਾਲ ਹਰਾਇਆ, ਵਾਰਡ ਨੰ 12 ਵਿੱਚ ਕਾਂਗਰਸ ਦੀ ਸੰਤੋਸ਼ ਰਾਣੀ ਨੇ 472 ਵੋਟਾਂ ਲੈ ਕੇ ਬੀ. ਜੇ. ਪੀ. ਦੀ ਗੋਲੋ ਕੌਰ (267) ਨੂੰ 205 ਵੋਟਾਂ ਨਾਲ ਹਰਾਇਆ, ਵਾਰਡ ਨੰ: 11 ਵਿੱਚ ਕਾਂਗਰਸ ਦੇ ਹਰਬੰਸ ਸਿੰਘ ਨੇ 586 ਵੋਟਾਂ ਲੈ ਕੇ ਅਕਾਲੀ ਦਲ ਦੇ ਮਿੱਠੂ ਸਿੰਘ (89 ਵੋਟਾਂ) ਨੂੰ 497 ਵੋਟਾਂ ਨਾਲ ਹਰਾਇਆ, ਵਾਰਡ ਨੰ 10 ਵਿੱਚ ਅਜਾਦ ਉਮੀਦਵਾਰ ਸਤਿੰਦਰਪਾਲ ਸਿੰਘ ਨੇ 561 ਵੋਟਾਂ ਲੈ ਕੇ ਕਾਂਗਰਸ ਦੇ ਨਵਦੀਪ ਸਿੰਘ ਨੂੰ 234 ਵੋਟਾਂ ਦੇ ਫਰਕ ਨਾਲ ਹਰਾਇਆ, ਵਾਰਡ ਨੰ: 9 ਵਿੱਚ ਕਾਂਗਰਸ ਦੀ ਅੰਜਨਾ ਰਾਣੀ ਨੇ 487 ਵੋਟਾਂ ਲੈ ਕੇ ਅਕਾਲੀ ਦਲ ਦੀ ਮੀਨਾਕਸ਼ੀ ਜਿੰਦਲ (383 ਵੋਟਾਂ) ਨੂੰ 104 ਵੋਟਾਂ ਦੇ ਫਰਕ ਨਾਲ ਹਰਾਇਆ, ਵਾਰਡ ਨੂੰ 8 ਵਿੱਚ ਕਾਂਗਰਸ ਦੇ ਮੰਗੂ ਸਿੰਘ ਨੇ 332 ਵੋਟਾਂ ਲੈ ਕੇ ਅਜਾਦ ਉਮੀਦਵਾਰ ਪਿਆਰਾ ਸਿੰਘ (230 ਵੋਟਾਂ) ਨੂੰ 102 ਵੋਟਾਂ ਦੇ ਫਰਕ ਨਾਲ ਹਰਾਇਆ, ਜਦੋਂ ਕਿ ਦੂਜੇ ਅਜ਼ਾਦ ਉਮੀਦਵਾਰ ਜਲੌਰ ਸਿੰਘ ਨੇ 222 ਵੋਟਾਂ ਲਈਆਂ। ਵਾਰਡ ਨੰ 7 ਵਿੱਚ ਕਾਂਗਰਸ ਦੀ ਕਰਮਜੀਤ ਕੌਰ ਨੇ 363 ਵੋਟਾਂ ਲੈ ਕੇ ਅਕਾਲੀ ਦਲ ਦੀ ਜਸਵੰਤ ਕੌਰ ਨੂੰ 203 ਵੋਟਾਂ ਦੇ ਫਰਕ ਨਾਲ ਹਰਾਇਆ ਦੂਜੇ ਪਾਸੇ ਵਾਰਡ ਨੰ: 6 ਵਿੱਚ ਕਾਂਗਰਸ ਦੇ ਲਖਵੀਰ ਸਿੰਘ ਨੇ 577 ਵੋਟਾਂ ਪ੍ਰਾਪਤ ਕਰਕੇ ਆਪ ਦੇ ਬਲਵੰਤ ਸਿੰਘ ਨੂੰ 335 ਵੋਟਾਂ ਨਾਲ ਹਰਾਇਆ ਜਦੋਂ ਅਕਾਲੀ ਦਲ ਦੇ ਸੁਰਜੀਤ ਸਿੰਘ ਨੂੰ 80 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਵਾਰਡ ਨੰ: 5 ਵਿੱਚ ਕਾਂਗਰਸ ਦੀ ਅੰਗਰੇਜ ਕੌਰ ਨੇ 529 ਵੋਟਾਂ ਲਈਆਂ ਜਦੋਂ ਕਿ ਅਕਾਲੀ ਦਲ ਦੀ ਦਰੋਪਤੀ ਨੂੰ 174 ਵੋਟਾਂ ਪਈਆਂ। ਵਾਰਡ ਨੰ: 1 ਵਿੱਚ ਕਾਂਗਰਸ ਦੀ ਗੁਲਜਿੰਦਰ ਕੌਰ ਨੇ 910 ਵੋਟਾਂ ਲੈ ਕੇ ਅਕਾਲੀ ਦਲ ਦੀ ਮਨਜੀਤ ਕੌਰ ਨੂੰ (108 ਵੋਟਾਂ) 802 ਦੇ ਵੱਡੇ ਫਰਕ ਨਾਲ ਮਾਤ ਦਿੱਤੀ, ਵਾਰਡ ਨੰ 3 ਵਿੱਚ ਕਾਂਗਰਸ ਦੀ ਗੁਰਮੀਤ ਕੌਰ 475 ਵੋਟਾਂ ਪ੍ਰਾਪਤ ਕਰਕੇ ਆਪ ਦੀ ਕੁਲਵਿੰਦਰ ਕੌਰ ਨੂੰ 319 ਵੋਟਾਂ ਨਾਲ ਹਰਾਇਆ ਜਦੋਂ ਅਕਾਲੀ ਦਲ ਦੀ ਸੁਖਜਿੰਦਰ ਕੌਰ ਨੂੰ ਸਿਰਫ 57 ਵੋਟਾਂ ਮਿਲੀਆਂ, ਵਾਰਡ ਨੰ 4 ਵਿੱਚ ਕਾਂਗਰਸ ਦੇ ਅਜੀਜ ਖਾਨ ਨੂੰ 651 ਵੋਟਾਂ ਲੈ ਕੇ ਆਪ ਦੇ ਬਲਵਿੰਦਰ ਸਿੰਘ (224 ਵੋਟਾਂ) ਨੂੰ 427 ਵੋਟਾਂ ਤੇ ਹਰਾਇਆ, ਵਾਰਡ ਨੰ: 5 ਤੇ ਕਾਂਗਰਸ ਦੀ ਅੰਗਰੇਜ ਕੌਰ ਨੇ 529 ਵੋਟਾਂ ਲੈ ਕੇ ਅਕਾਲੀ ਦਲ ਦੀ ਦਰੋਪਤੀ (174 ਵੋਟਾਂ) ਨੂੰ 355 ਦੇ ਫਰਕ ਨਾਲ ਹਰਾਇਆ, ਜਦੋਂ ਕਿ ਵਾਰਡ ਨੰ: 5 ਵਿੱਚ ਕਾਂਗਰਸ ਦੇ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਦੇ ਮੁਕਾਬਲੇ ਕੋਈ ਉਮੀਦਵਾਰ ਨਾ ਹੋਣ ਕਰਕੇ ਪਹਿਲਾਂ ਹੀ ਜੇਤੂ ਕਰਾਰ ਦਿੱਤਾ ਹੋਇਆ ਹੈ। ਦੇਰ ਸ਼ਾਮ ਜਿੱਤੇ ਉਮੀਦਵਾਰਾਂ ਨੇ ਜਿੱਥੇ ਜਿੱਤ ਦੇ ਜਸ਼ਨ ਮਨਾਏ ਉੱਥੇ ਕਾਗਰਸੀਆਂ ਨੇ ਜਿੱਤ ਦਾ ਸਿਹਰਾ ਕਾਂਗਰਸ ਦੀਆਂ ਨੀਤੀਆਂ ਦੀ ਜਿੱਤ ਦੱਸੀ ਹੈ।

No comments:

Post Top Ad

Your Ad Spot