ਤਲਵੰਡੀ ਸਾਬੋ ਦੇ ਸੋਨ ਤਗਮਾ ਜੇਤੂ ਮੁੱਕੇਬਾਜ਼ੀ ਦੇ ਖਿਡਾਰੀ ਦਾ ਕੀਤਾ ਸੰਘਰਸ਼ ਕਮੇਟੀ ਵੱਲੋਂ ਸਨਮਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 1 December 2017

ਤਲਵੰਡੀ ਸਾਬੋ ਦੇ ਸੋਨ ਤਗਮਾ ਜੇਤੂ ਮੁੱਕੇਬਾਜ਼ੀ ਦੇ ਖਿਡਾਰੀ ਦਾ ਕੀਤਾ ਸੰਘਰਸ਼ ਕਮੇਟੀ ਵੱਲੋਂ ਸਨਮਾਨ

ਤਲਵੰਡੀ ਸਾਬੋ, 1 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਅੰਦਰ ਬੀਤੇ ਸਮੇਂ ਤੋਂ ਲਗਾਤਾਰ ਗਰੀਬਾਂ, ਬੇਸਹਾਰਾਂ ਅਤੇ ਲੋੜਵੰਦਾਂ ਦਾ ਮਸੀਹਾ ਬਣੀ ਸਾਂਝੀ ਸੰਘਰਸ਼ ਵੱਲੋਂ ਪਿਛਲੇ ਦਿਨੀਂ ਖਾਲਸਾ ਸਕੂਲ ਵਿੱਚ ਹੋਏ ਰਾਜ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ਦੌਰਾਨ 46-48 ਕਿਲੋ ਭਾਰ ਵਰਗ ਅੰਦਰ ਪੰਜਾਬ ਵਿੱਚੋਂ ਸਨ ਤਗਮਾ ਜੇਤੂ ਖਾਲਸਾ ਸਕੂਲ ਦੇ ਵਿਦਿਆਰਥੀ ਕੁਲਦੀਪ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।
ਲੋੜਵੰਦਾਂ ਨੂੰ ਸਰਦੀ ਤੋਂ ਬਚਾਅ ਲਈ ਕੱਪੜੇ ਮੁਹੱਈਆ ਕਰਵਾਉਣ ਲਈ ਖੋਲੀ ਗਈ ਲੋੜਵੰਦਾਂ ਦੀ ਦੁਕਾਨ ਅੰਦਰ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਉਕਤ ਸਕੂਲ ਦੇ ਖਿਡਾਰੀ ਕੁਲਦੀਪ ਸਿੰਘ ਨੂੰ ਸਾਂਝੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਨੇ ਸਨਮਾਨ ਚਿੰਨ੍ਹ ਅਤੇ ਰਿੰਗ ਸ਼ੂਅ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਆਪਣੇ ਸੰਬੋਧਨ ਦੌਰਾਨ ਉਕਤ ਖਿਡਾਰੀ, ਖਾਲਸਾ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬੱਚਾ ਇੱਕ ਮਜ਼ਦੂਰੀ ਕਰਨ ਵਾਲੇ ਪਰਿਵਾਰ ਦਾ ਬੱਚਾ ਹੈ ਜੋ ਕਿ ਨੈਸ਼ਨਲ ਪਧਰ ਦੀਆਂ ਖੇਡਾਂ ਲਈ ਚੁਣਿਆ ਗਿਆ ਹੈ ਜਿਸਨੇ ਸਮੁੱਚੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਇੱਕ  ਐਲਾਣ ਕਰਦਿਆਂ ਕਿਹਾ ਕਿ ਇਸ ਬੱਚੇ ਦੀ ਸਾਂਝੀ ਸੰਘਰਸ਼ ਕਮੇਟੀ ਵੱਲੋਂ ਹਰ ਪ੍ਰਕਾਰ ਦੀ ਮੱਦਦ ਕੀਤੀ ਜਾਵੇਗੀ ਅਤੇ ਰਾਸ਼ਟਰ ਪੱਧਰੀ ਜਿੱਤ ਪ੍ਰਾਪਤ ਕਰਨ 'ਤੇ ਪੂਰੇ ਸ਼ਹਿਰ ਵਿੱਚ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਪਾਲ ਢਿੱਲੋਂ, ਵਰਿੰਦਰਦੀਪ ਸਿੰਘ, ਜਗਨਾਮ ਸਿੰਘ ਧਾਲੀਵਾਲ, ਬਲਦੀਪ ਸਿੰਘ ਮਲਕਾਣਾ, ਧਰਮ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ ਅਤੇ ਪ੍ਰੀਤ ਕੈਂਥ ਅਆਂਦਿ ਹਾਜ਼ਰ ਸਨ।

No comments:

Post Top Ad

Your Ad Spot