ਵਿਧਾਇਕਾ ਬਲਜਿੰਦਰ ਕੌਰ ਨੇ ਸੱਤਾਧਿਰ ਤੇ ਲਾਏ 'ਆਪ' ਉਮੀਦਵਾਰਾਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 8 December 2017

ਵਿਧਾਇਕਾ ਬਲਜਿੰਦਰ ਕੌਰ ਨੇ ਸੱਤਾਧਿਰ ਤੇ ਲਾਏ 'ਆਪ' ਉਮੀਦਵਾਰਾਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼

ਕਿਹਾ ਧਮਕੀਆਂ ਦੇ ਕੇ ਇੱਕ ਉਮੀਦਵਾਰ ਦੇ ਕਰਵਾਏ ਗਏ ਨਾਮਜਦਗੀ ਕਾਗਜ ਵਾਪਿਸ
 
ਤਲਵੰਡੀ ਸਾਬੋ, 8 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨਗਰ ਪੰਚਾਇਤ ਤਲਵੰਡੀ ਸਾਬੋ ਦੀ ਚੋਣ ਲਈ ਅੱਜ ਨਾਮਜਦਗੀਆਂ ਵਾਪਸ ਲੈਣ ਦੇ ਦਿਨ ਇੱਕ 'ਆਪ' ਉਮੀਦਵਾਰ ਵੱਲੋਂ ਨਾਮਜਦਗੀ ਕਾਗਜ ਵਾਪਸ ਲੈਣ ਤੋਂ ਬਾਅਦ ਬਾਕੀ ਬਚੇ 'ਆਪ' ਉਮੀਦਵਾਰਾਂ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਮੌਕੇ ਬੁਲਾਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕੇ ਦੀ 'ਆਪ' ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਸੱਤਾਧਿਰ ਤੇ ਆਪਣੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕਾ ਨੇ ਕਿਹਾ ਕਿ ਸੱਤਾਧਾਰੀ ਧਿਰ ਵੱਲੋਂ ਉਨਾਂ ਦੇ ਉਮੀਦਵਾਰਾਂ ਤੇ ਨਾਮਜਦਗੀਆਂ ਦਾਖਲ ਕਰਨ ਵਾਲੇ ਦਿਨ ਤੋਂ ਹੀ ਦਬਾਅ ਬਣਾਇਆ ਜਾ ਰਿਹਾ ਹੈ ਤੇ ਉਨਾਂ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਉਨਾਂ ਕਿਹਾ ਕਿ ਉਮੀਦਵਾਰਾਂ ਦੇ ਘਰ ਜਾ ਕੇ ਜਿੱਥੇ ਘਰਾਂ ਦੀਆਂ ਔਰਤਾਂ ਨੂੰ ਨਾ ਦੱਸਣਯੋਗ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਜਾਨੋ ਮਾਰਨ ਤੱਕ ਦਾ ਡਰ ਦਿਖਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਦੇ ਬਾਵਜੂਦ ਉਨਾਂ ਦੇ ਅੱਠ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਦੋਂ ਉਨਾਂ ਨੂੰ ਪੁੱਛਿਆ ਗਿਆ ਕਿ ਚੋਣ ਮੈਦਾਨ ਵਿੱਚ ਤਾਂ ਸਿਰਫ 'ਆਪ' ਦੇ ਚਾਰ ਹੀ ਉਮੀਦਵਾਰ ਹਨ ਤਾਂ ਉਨਾਂ ਕਿਹਾ ਕਿ ਕਿਉਂਕਿ ਇਹ ਚੋਣ ਭਾਈਚਾਰੇ ਦੀ ਹੁੰਦੀ ਹੈ ਇਸ ਲਈ ਪਾਰਟੀ ਚੋਣ ਨਿਸ਼ਾਨ ਤੇ ਭਾਵੇਂ ਚਾਰ ਉਮੀਦਵਾਰ ਹੀ ਲੜ ਰਹੇ ਹਨ ਪਰ ਜਿੱਥੇ ਕਿਤੇ ਵਧੀਆ ਇਮਾਨਦਾਰ ਤੇ ਮਜਬੂਤ ਆਜਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਉੱਥੇ ਉਨਾਂ ਨੂੰ ਹਮਾਇਤ ਦਿੱਤੀ ਗਈ ਹੈ ਇਸਲਈ ਚਾਰ ਅਜਾਦ ਉਮੀਦਵਾਰਾਂ ਨੂੰ ਹਮਾਇਤ ਦੇਣ ਕਾਰਣ ਉਨਾਂ ਦੇ ਉਮੀਦਵਾਰਾਂ ਦੀ ਕੁੱਲ ਗਿਣਤੀ ਅੱਠ ਹੋ ਗਈ ਹੈ। ਵਿਧਾਇਕਾ ਨੇ ਦੋਸ਼ ਲਾਇਆ ਕਿ ਗੁੰਡਾਗਰਦੀ ਅਤੇ ਗੈਰਕਾਨੂੰਨੀ ਤਰੀਕੇ ਨਾਲ ਚੋਣ ਜਿੱਤਣ ਦੀ ਮੰਸ਼ਾ ਕਾਂਗਰਸ ਦੀ ਪੁਰੀ ਨਹੀ ਹੋਣ ਦਿੱਤੀ ਜਾਵੇਗੀ ਉਨਾਂ ਦਾਅਵਾ ਕੀਤਾ ਕਿ ਤਲਵੰਡੀ ਸਾਬੋ ਨਗਰ ਪੰਚਾਇਤ ਦਾ ਅਗਲਾ ਪ੍ਰਧਾਨ 'ਆਪ' ਦੀ ਹਿਮਾਇਤ ਤੋਂ ਬਿਨਾ ਬਣ ਹੀ ਨਹੀ ਸਕਦਾ। ਇਸ ਮੌਕੇ ਉੱਥੇ 'ਆਪ' ਜਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ, ਸਰਕਲ ਪ੍ਰਧਾਨ ਰੇਸ਼ਮ ਸਿੰਘ ਜਗਾ ਰਾਮ ਤੀਰਥ, ਉਦੈਵੀਰ ਸਿੰਘ ਜਗਾ, ਕਸ਼ਮੀਰ ਸਿੰਘ ਸੰਗਤ, ਮਾ. ਹਰਮੇਲ ਸਿੰਘ, ਡਾ. ਰਾਜਵੀਰ ਸਿੰਘ, ਬਲਵੰਤ ਸਿੰਘ, ਪਿਆਰਾ ਸਿੰਘ ਤੇ ਕਰਮਜੀਤ ਕੌਰ ਹਾਜਿਰ ਸਨ।

No comments:

Post Top Ad

Your Ad Spot