ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਬਨਣ 'ਤੇ ਬਾਬਾ ਤ੍ਰਿਲੋਕੇਵਾਲਾ ਸ਼ੁਕਰਾਨੇ ਵਜੋਂ ਤਖਤ ਸਾਹਿਬ ਹੋਏ ਨਤਮਸਤਕ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 2 December 2017

ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਬਨਣ 'ਤੇ ਬਾਬਾ ਤ੍ਰਿਲੋਕੇਵਾਲਾ ਸ਼ੁਕਰਾਨੇ ਵਜੋਂ ਤਖਤ ਸਾਹਿਬ ਹੋਏ ਨਤਮਸਤਕ

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਕੀਤੀ ਮੁਲਾਕਾਤ, ਪੰਥਕ ਮੁੱਦਿਆਂ 'ਤੇ ਹੋਈ ਵੀਚਾਰ
ਤਲਵੰਡੀ ਸਾਬੋ, 2 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕਾਰਜਕਾਰਨੀ ਦੀ ਬੀਤੇ ਦਿਨੀਂ ਹੋਈ ਚੋਣ ਵਿੱਚ ਅੰਤ੍ਰਿਗ ਕਮੇਟੀ ਮੈਂਬਰ ਚੁਣੇ ਗਏ ਹਰਿਆਣਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਿੱਖ ਪ੍ਰਚਾਰਕ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਅੱਜ ਵੱਡੀ ਗਿਣਤੀ ਸੰਗਤਾਂ ਸਮੇਤ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਤਖ਼ਤ ਸਾਹਿਬ ਪੁੱਜਣ 'ਤੇ ਪ੍ਰਬੰਧਕਾਂ ਨੇ ਉਨਾਂ ਦਾ ਭਰਵਾਂ ਸਵਾਗਤ ਕੀਤਾ।
ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਬਨਣ ਤੋਂ ਬਾਅਦ ਪਹਿਲੀ ਵਾਰ ਤਖਤ ਸ੍ਰੀ ਦਮਦਮਾ ਸਾਹਿਬ ਪੁੱਜੇ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਦਾ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ ਜਿਸ ਉਪਰੰਤ ਉਨਾਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕੀਤਾ। ਨਤਮਸਤਕ ਹੋਣ ਉਪਰੰਤ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਬਾਬਾ ਗੁਰਮੀਤ ਸਿੰਘ ਨੂੰ ਸਿਰੋਪਾਓ ਭੇਂਟ ਕਰਕੇ ਉਨਾਂ ਦਾ ਸਨਮਾਨ ਕੀਤਾ ਗਿਆ। ਬਾਬਾ ਤ੍ਰਿਲੋਕੇਵਾਲਾ ਨੇ ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ ਜਿੱਥੇ ਉਹਨਾਂ ਨੂੰ ਸਿੰਘ ਸਾਹਿਬ ਨੇ ਸਿਰੋਪਾਓ ਅਤੇ ਲੋਈ ਨਾਲ ਸਨਮਾਨਤ ਕੀਤਾ ਉੱਥੇ ਬਾਬਾ ਤ੍ਰਿਲੋਕੇਵਾਲਾ ਨੇ ਸਿੰਘ ਸਾਹਿਬ ਨਾਲ ਕਈ ਪੰਥਕ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਤ੍ਰਿਲੋਕੇਵਾਲਾ ਨੇ ਕਿਹਾ ਕਿ ਉਹ ਇਲਾਕੇ ਵਿੱਚ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਿੱਖੀ ਸਰੂਪ ਵੱਲੋ ਪ੍ਰੇਰਿਤ ਕਰਨ ਲਈ ਯਤਨਸ਼ੀਲ ਰਹਿਣਗੇ ਇਸ ਦੇ ਨਾਲ ਹੀ ਇਲਾਕੇ ਅੰਦਰ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਤੇਜ ਕੀਤਾ ਜਾਵੇਗਾ।
ਇਸ ਮੌਕੇ ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਪ੍ਰੀਤਮ ਸਿੰਘ ਮੱਲੜੀ, ਬਾਬਾ ਦਰਸ਼ਨ ਸਿੰਘ ਦਾਦੂ, ਬਾਬਾ ਕੁੰਦਨ ਸਿੰਘ, ਬਾਬਾ ਮੇਜਰ ਸਿੰਘ ਦੇਸੂ ਸ਼ਹੀਦਾਂ, ਬਾਬਾ ਨਿਰਮਲ ਸਿੰਘ ਫੱਗੂ, ਬਾਬਾ ਸੁਖਪਾਲ ਸਿੰਘ ਤਖ਼ਤ ਮੱਲ, ਭਾਈ ਮਨੋਜ ਸਿੰਘ ਤੇ ਸਮੂਹ ਸੰਗਤ ਪਿੰਡ ਪੱਕਾ ਸ਼ਹੀਦਾਂ ਅਤੇ ਪਿੰਡ ਤ੍ਰਿਲੋਕੇਵਾਲਾ ਹਾਜ਼ਰ ਸਨ।

No comments:

Post Top Ad

Your Ad Spot