ਮਾਸਕ ਪਾਰਟੀ ਕਰ ਸੇਂਟ ਸੋਲਜਰ ਵਿਦਿਆਰਥੀਆਂ ਨੇ ਕੀਤਾ 2018 ਦਾ ਸਵਾਗਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 31 December 2017

ਮਾਸਕ ਪਾਰਟੀ ਕਰ ਸੇਂਟ ਸੋਲਜਰ ਵਿਦਿਆਰਥੀਆਂ ਨੇ ਕੀਤਾ 2018 ਦਾ ਸਵਾਗਤ

ਜਲੰਧਰ 31 ਦਸੰਬਰ (ਗੁਰਕੀਰਤ ਸਿੰਘ)- ਸਾਲ 2018 ਦਾ ਸਵਾਗਤ ਕਰਦੇ ਹੋਏ ਉਸਨੂੰ ਹੱਸਦੇ-ਖੇਡਦੇ, ਖੁਸ਼ਆਮਦੀਦ ਕਹਿਣ ਦੇ ਮੰਤਵ ਨਾਲ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਮਾਸਕ ਥੀਮ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸੇਂਟ ਸੋਲਜਰ ਗਰੁੱਪ ਦੇ ਵੱਖ-ਵੱਖ ਸਕੂਲਜ਼ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਕਾਰ ਦੇ ਆਕਰਸ਼ਕ ਮਾਸਕ ਪਾਕੇ ਸੰਸਥਾ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਦਾ ਸਵਾਗਤ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ, ਸ਼੍ਰੀਮਤੀ ਪ੍ਰੀਤਿਕਾ ਚੋਪੜਾ ਵਲੋਂ ਕੀਤਾ ਗਿਆ।ਇਸ ਮੌਕੇ ਉੱਤੇ ਸਭ ਨੇ ਮਿਲਕੇ ਨਵੇਂ ਸਾਲ ਦਾ ਕੇਕ ਕੱਟਦੇ ਹੋਏ ਨਵੇਂ ਸਾਲ ਦੀ ਖੁਸ਼ੀ ਨੂੰ ਮਨਾਇਆ। ਸਭ ਵਿਦਿਆਰਥੀਆਂ ਨੇ ਮਿਲ ਨਵੇਂ ਸਾਲ ਦੀ ਪਾਰਟੀ ਵਿੱਚ ਡਾਂਸ ਕੀਤਾ ਅਤੇ ਨੱਚਦੇ-ਗਾਉਂਦੇ ਹੋਏ ਨਵੇਂ ਸਾਲ ਸਵਾਗਤ ਕੀਤਾ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਵਿਦਿਆਰਥੀਆਂ, ਸਟਾਫ ਅਤੇ ਮੈਨੇਜਮੇਂਟ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਨਵਾਂ ਸਾਲ ਸਭ ਦੇ ਲਈ ਖੁਸ਼ੀਆਂ ਅਤੇ ਤਰੱਕੀ ਲੈ ਕੇ ਆਏ।

No comments:

Post Top Ad

Your Ad Spot