ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਤਲਵੰਡੀ ਸਾਬੋ ਵਿਖੇ ਪਹਿਲੀ ਐਲੂਮਨੀ ਮੀਟ ਕਰਵਾਈ ਗਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 22 November 2017

ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਤਲਵੰਡੀ ਸਾਬੋ ਵਿਖੇ ਪਹਿਲੀ ਐਲੂਮਨੀ ਮੀਟ ਕਰਵਾਈ ਗਈ

ਤਲਵੰਡੀ ਸਾਬੋ, 22 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਵਿਖੇ ਪਾਸ-ਆਊਟ ਵਿਦਿਆਰਥੀਆਂ ਦੀ ਪਹਿਲੀ ਐਲੂਮਨੀ ਮੀਟ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਸਾਲਾਂ ਵਿੱਚ ਪਾਸ ਹੋਏ ਅਤੇ ਵੱਖ-ਵੱਖ ਥਾਵਾਂ ਤੇ ਆਪਣੀ ਸੇਵਾ ਨਿਭਾਅ 200 ਦੇ ਲਗਭਗ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਲਖਵੀਰ ਸਿੰਘ ਅਤੇ ਕੋਆਰਡੀਨੇਟਰ ਡਾ. ਗਗਨਦੀਪ ਕੌਸ਼ਲ ਦੇ ਨਿੱਘੇ ਸਵਾਗਤੀ ਸ਼ਬਦਾਂ ਨਾਲ ਹੋਈ। ਡਾ. ਐੱਮ. ਪੀ. ਸਿੰਘ, ਇੰਚਾਰਜ ਗੁਰੂ ਕਾਸ਼ੀ ਕੈਂਪਸ ਅਤੇ ਪ੍ਰਿੰਸੀਪਲ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਨੇ ਮੱਖ ਮਹਿਮਾਨ ਵਜੋਂ ਸਮਾਗਮ ਦੀ ਸ਼ੋਭਾ ਵਧਾਈ।
ਉਹਨਾਂ ਨੇ ਡਾ. ਹਜ਼ੂਰ ਸਿੰਘ ਮੁਖੀ ਯਾਦਵਿੰਦਰਾ ਕਾਲਜ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਵੱਲੋਂ ਇਹ ਬਹੁਤ ਹੀ ਵਧੀਆ ਕਦਮ ਚੁੱਕਿਆ ਗਿਆ ਹੈ। ਡਾ. ਹਜ਼ੂਰ ਸਿੰਘ ਸਿੱਧੂ ਨੇ ਇਸ ਮੌਕੇ 'ਤੇ ਆਏ ਹੋਏ ਕਾਲਜ ਦੇ ਸਾਰੇ ਐਲੂਮਨੀ ਦਾ ਨਿੱਘਾ ਸਵਾਗਤ ਕਰਦੇ ਹੋਏ ਕਿਹਾ ਕਿ ਕਿਸੇ ਵੀ ਤਕਨੀਕੀ ਕਾਲਜ ਦੀ ਤਰੱਕੀ ਵਿੱਚ ਕਾਲਜ ਦੇ ਐਲੂਮਨੀ ਬਹੁਤ ਹੀ ਵੱਡਾ ਯੋਗਦਾਨ ਪਾ ਸਕਦੇ ਹਨ। ਉਹਨਾਂ ਕਿਹਾ ਕਿ ਇਸ ਐਲੂਮਨੀ ਮੀਟ ਨਾਲ ਜਿੱਥੇ ਉਹਨਾਂ ਨੂੰ ਆਪਣੇ ਨਾਲ ਪੜ੍ਹੇ ਹੋਏ ਦੋਸਤਾਂ ਨਾਲ ਮਿਲਣ ਦਾ ਇੱਕ ਮੌਕਾ ਮਿਲਦਾ ਹੈ, ਉੱਥੇ ਉਹ ਆਪਣੇ ਵੱਖ-ਵੱਖ ਕੰਮ ਕਰਨ ਵਾਲੀ ਜਗ੍ਹਾ ਦੇ ਤਜ਼ਰਬੇ ਨੂੰ ਇਸ ਸਮੇਂ ਕਾਲਜ ਵਿਚ ਪੜ੍ਹ ਰਹੇ ਵਿਦਿਆਰਥੀ ਨਾਲ ਸਾਂਝਾ ਕਰਕੇ ਉਹਨਾਂ ਦੀ ਅਤੇ ਕਾਲਜ ਦੀ ਬਹੁਤ ਵੱਡੀ ਮਦਦ ਕਰ ਸਕਦੇ ਹਨ। ਡਾ. ਸਿੱਧੂ ਨੇ ਕਿਹਾ ਕਿ ਕਾਲਜ ਦੇ ਐਲੂਮਨੀ ਭਾਰਤ ਅਤੇ ਹੋਰ ਕਈ ਦੇਸ਼ਾਂ ਵਿਚ ਕੰਮ ਕਰ ਰਹੇ ਹਨ ਅਤੇ ਕਾਲਜ ਦਾ ਨਾਮ ਉੱਚਾ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਲਜ ਦੇ ਐਲੂਮਨੀ ਚੈਪਟਰ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਕਾਲਜ ਅਤੇ ਕਾਲਜ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਬਹੁਤ ਵਧੀਆ ਸੇਧ ਮਿਲ ਸਕਦੀ ਹੈ। ਐਲੂਮਨੀ ਮੀਟ ਤੇ ਇੱਕ ਪੈਨਲ ਡਿਸਕਸ਼ਨ ਵੀ ਕਰਵਾਈ ਗਈ ਜਿਸ ਵਿੱਚ ਕਾਲਜ ਦੇ ਮੁਖੀ ਸਮੇਤ ਕਈ ਅਧਿਆਪਕਾਂ ਅਤੇ ਐਲੂਮਨੀ ਨੇ ਹਿੱਸਾ ਲਿਆ। ਇਸ ਪੈਨਲ ਡਿਸਕਸ਼ਨ ਵਿੱਚ ਪਹਿਲਾਂ ਤੋਂ ਤਿਆਰ ਕੀਤੇ ਗਏ ਵੱਖ-ਵੱਖ 21 ਪੁਆਇਟਾਂ 'ਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਸਾਰੇ ਐਲੂਮਨੀ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਚਲਾਈ ਜਾ ਰਹੀ ਗੋਲਡਨ ਹਰਟਜ਼ ਸਕੌਲਰਸ਼ਿਪ ਸਕੀਮ ਨੂੰ ਹੁਸ਼ਿਆਰ ਪੇਂਡੂ ਵਿਦਿਆਰਥੀਆਂ ਲਈ ਇੱਕ ਬਹੁਤ ਵੱਡੀ ਦੇਣ ਦੱਸਿਆ। ਉਹਨਾਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਉਹ ਛੋਟੇ ਜਿਹੇ ਪਿੰਡ ਤੋਂ ਉੱਠ ਕੇ, ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਤੋਂ ਇਹ ਮਹਿੰਗੀ ਤਕਨੀਕੀ ਸਿੱਖਿਆ ਤਕਰੀਬਨ ਮੁਫ਼ਤ ਦੀ ਤਰ੍ਹਾਂ ਹਾਸਿਲ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਲਈ ਹੁਣ ਕਿਸ ਤਰ੍ਹਾਂ ਇੱਕ ਮੂਲ ਸਹਾਰੇ ਦੇ ਰੂਪ ਵਿੱਚ ਸਾਬਿਤ ਹੋ ਰਹੇ ਹਨ। ਉਨ੍ਹਾਂ ਇਸ ਚੀਜ਼ ਤੇ ਜ਼ੋਰ ਦਿੱਤਾ ਕਿ ਗੋਲਡਨ ਹਰਟਜ਼ ਸਕਾਲਰਸ਼ਿਪ ਸਕੀਮ ਦਾ ਲਾਭ ਲੈ ਕੇ ਕਾਮਯਾਬ ਹੋਏ ਵਿਦਿਆਰਥੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਸ ਸਕੀਮ ਦੀ ਜਾਗਰੂਕਤਾ ਪਿੰਡਾਂ ਵਿੱਚ ਫੈਲਾਉਣ ਲਈ ਅੱਗੇ ਆਉਣ ਤਾਂ ਜੋ ਉਨ੍ਹਾਂ ਦੀ ਤਰ੍ਹਾਂ ਹੋਰ ਕਾਬਿਲ ਵਿਦਿਆਰਥੀ ਵੀ ਇਸ ਸਕੀਮ ਦਾ ਲਾਭ ਲੈ ਸਕਣ। ਸਮਾਗਮ ਦਾ ਅੰਤ ਵਿੱਚ ਆਏ ਹੋਏ ਐਲੂਮਨੀ ਨੇ ਲੰਚ ਕੀਤਾ ਅਤੇ ਨੱਚ-ਟੱਪ ਕੇ ਆਨੰਦ ਮਾਣਿਆ ਅਤੇ ਕਾਲਜ ਦਾ ਇਸ ਸਮਾਗਮ ਦਾ ਆਯੋਜਨ ਕਰਨ ਲਈ ਬਹੁਤ ਧੰਨਵਾਦ ਕੀਤਾ।

1 comment:

Unknown said...

Yadavindra College of Engineering Talwandi Sabo is a Great institute opened by Punjabi University Patiala to fulfil its social responsibility toward our society. Here Students from rural school school educational background are given an opportunity to pursue 6year BTech integrated Course whose entire course fee sponsered by Punjabi University Patiala under Golden Hearts Scholarship Scheme.
Salute to the great initiative of Punjabi University Patiala running this scheme since 2004

Post Top Ad

Your Ad Spot