ਕਾਂਗਰਸੀ ਆਗੂ ਜਟਾਣਾ ਨੇ ਕੀਤੀ ਵਰਕਰ ਮੀਟਿੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 14 November 2017

ਕਾਂਗਰਸੀ ਆਗੂ ਜਟਾਣਾ ਨੇ ਕੀਤੀ ਵਰਕਰ ਮੀਟਿੰਗ

ਕਿਹਾ ਪੰਜਾਬ ਸਰਕਾਰ ਵੱਲੋਂ ਓ. ਬੀ. ਸੀਫ਼ਬੀ. ਸੀ ਵਰਗਾਂ ਦੇ ਰਾਖਵੇਕਰਨ ਨਿਯਮਾਂ ਚ ਬਦਲਾਅ ਸ਼ਲਾਘਾਯੋਗ ਫੈਸਲਾ
 
ਤਲਵੰਡੀ ਸਾਬੋ, 14 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਹਲਕਾ ਕਾਂਗਰਸ ਦੇ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਅੱਜ ਤਲਵੰਡੀ ਸਾਬੋ ਦੇ ਯਾਤਰੀ ਨਿਵਾਸ ਵਿਖੇ ਵਰਕਰ ਮੀਟਿੰਗ ਦੌਰਾਨ ਬਲਾਕ ਤਲਵੰਡੀ ਸਾਬੋ ਅੰਦਰ ਪਾਰਟੀ ਦੇ ਸਾਰੇ ਵਿੰਗਾਂ ਦੀ ਮਜਬੂਤੀ ਲਈ ਵੀਚਾਰ ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਜਟਾਣਾ ਨੇ ਪਾਰਟੀ ਦੇ ਵੱਖ ਵੱਖ ਵਿੰਗਾਂ ਦੇ ਆਗੂਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਲੋਕ ਪੱਖੀ ਨੀਤੀਆਂ ਤੋਂ ਆਮ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਮੁਹਿੰਮ ਆਰੰਭਣ ਲਈ ਯੋਜਨਾ ਬਣਾਉਣ ਲਈ ਕਿਹਾ ਤਾਂਕਿ ਉਕਤ ਲਾਗੂ ਕੀਤੀਆਂ ਨੀਤੀਆਂ ਦਾ ਭਵਿੱਖ ਵਿੱਚ ਪਾਰਟੀ ਨੂੰ ਫਾਇਦਾ ਮਿਲ ਸਕੇ।ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਟਾਣਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸੂਬਾ ਸਰਕਾਰ ਨਿੱਤ ਦਿਨ ਆਮ ਲੋਕਾਂ ਦੇ ਹਿੱਤ ਵਿੱਚ ਫੈਸਲੇ ਲੈ ਰਹੀ ਹੈ।ਉਨਾ ਨੇ ਪੰਜਾਬ ਸਰਕਾਰ ਵੱਲੋਂ ਓ.ਬੀ.ਸੀਫ਼ਬੀ.ਸੀ ਵਰਗਾਂ ਦੇ ਰਾਖਵੇਕਰਨ ਨਿਯਮਾਂ ਵਿੱਚ ਬਦਲਾਅ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ।ਉਨਾਂ ਕਿਹਾ ਕਿ ਪਹਿਲਾਂ ਇਨਾਂ ਵਰਗਾਂ ਦੇ ਸਿਰਫ ਉਨਾਂ ਬੱਚਿਆਂ ਨੂੰ ਹੀ ਰਾਖਵੇਂਕਰਨ ਦਾ ਲਾਭ ਮਿਲਦਾ ਸੀ ਜਿਨਾਂ ਦੇ ਮਾਪਿਆਂ ਦੀ ਸਲਾਨਾ ਆਮਦਨ ਛੇ ਲੱਖ ਤੋਂ ਘੱਟ ਹੁੰਦੀ ਸੀ ਪ੍ਰੰਤੂ ਹੁਣ ਸੂਬਾ ਸਰਕਾਰ ਨੇ ਉਕਤ ਵਰਗਾਂ ਦੇ ਵਿਅਕਤੀਆਂ ਦੀ ਸਲਾਨਾ ਆਮਦਨ ਦੀ ਹੱਦ ਛੇ ਲੱਖ ਤੋਂ ਵਧਾ ਕੇ ਅੱਠ ਲੱਖ ਰੁਪਏ ਕਰ ਦਿੱਤੀ ਹੈ ਜਿਸ ਨਾਲ ਹੁਣ ਛੇ ਲੱਖ ਤੋਂ ਉੱਪਰ ਆਮਦਨ ਵਾਲੇ ਵਿਅਕਤੀਆਂ ਦੇ ਬੱਚੇ ਵੀ ਰਾਖਵਾਂਕਰਨ ਦਾ ਲਾਭ ਲੈ ਸਕਣਗੇ। ਇਸ ਮੌਕੇ ਜਟਾਣਾ ਨਾਲ ਸੰਦੀਪ ਭੁੱਲਰ, ਰਣਜੀਤ ਸੰਧੂ, ਗੁਰਤੇਜ ਕਣਕਵਾਲ ਪ੍ਰਧਾਨ ਟਰੱਕ ਯੁਨੀਅਨ ਰਾਮਾਂ, ਕ੍ਰਿਸ਼ਨ ਭਾਗੀਵਾਂਦਰ ਪ੍ਰਧਾਨ ਬਲਾਕ ਕਾਂਗਰਸ, ਗੋਲਡੀ ਗਿੱਲ ਹਲਕਾ ਪ੍ਰਧਾਨ ਯੂਥ ਕਾਂਗਰਸ, ਦਿਲਪ੍ਰੀਤ ਜਗਾ ਤੇ ਜਸਕਰਨ ਗੁਰੂਸਰ ਦੋਵੇਂ ਮੈਂਬਰ ਟਰੱਕ ਯੂਨੀਅਨ ਤਲਵੰਡੀ ਸਾਬੋ, ਗੁਰਤਿੰਦਰ ਸਿੰਘ ਰਿੰਪੀ, ਸਰਬਜੀਤ ਢਿੱਲੋਂ ਕੌਂਸਲਰ ਰਾਮਾਂ, ਗੁਰਪ੍ਰੀਤ ਮਾਨਸ਼ਾਹੀਆ, ਬਰਿੰਦਰਪਾਲ ਮਹੇਸ਼ਵਰੀ, ਅੰਮ੍ਰਿਤਪਾਲ ਕਾਕਾ ਸੀਮੈਂਟ ਵਾਲਾ, ਅਜੀਜ ਖਾਂ, ਇਕਬਾਲ ਸਿੱਧੂ, ਹਰਬੰਸ ਤਲਵੰਡੀ ਸਾਬੋ, ਰਣਧੀਰ ਬਰਾੜ, ਮਨਜੀਤ ਲਾਲੇਆਣਾ, ਨਾਨਕ ਸ਼ੇਖਪੁਰਾ, ਬਲਵੀਰ ਲਾਲੇਆਣਾ ਆਦਿ ਆਗੂ ਹਾਜ਼ਰ ਸਨ।

No comments:

Post Top Ad

Your Ad Spot