ਯੂਨੀਵਰਸਲ ਸਕੂਲ ਦੇ 850 ਵਿਦਿਆਰਥੀਆਂ ਨੇ ਔਕਟੋ ਫ਼ੈਸਟ 'ਚ 400 ਤੋਂ ਵੱਧ ਕ੍ਰਿਆਤਮਿਕ ਮਾਡਲ ਕੀਤੇ ਪੇਸ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 1 November 2017

ਯੂਨੀਵਰਸਲ ਸਕੂਲ ਦੇ 850 ਵਿਦਿਆਰਥੀਆਂ ਨੇ ਔਕਟੋ ਫ਼ੈਸਟ 'ਚ 400 ਤੋਂ ਵੱਧ ਕ੍ਰਿਆਤਮਿਕ ਮਾਡਲ ਕੀਤੇ ਪੇਸ਼

ਤਲਵੰਡੀ ਸਾਬੋ, 1 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਔਕਟੋ ਫੈਸਟ 2017 ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਚੇਅਰਮੈਨ ਸ. ਸੁਖਚੈਨ ਸਿੰਘ ਸਿੱਧੂ  ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਔਕਟੋ ਫੈਸਟ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਨੇ ਵੱਖ_ਵੱਖ ਵਿਸ਼ਿਆਂ ਦੇ ਲਗਭਗ 400 ਤੋਂ ਵੱਧ ਕਿਰਿਆਸ਼ੀਲ ਮਾਡਲ ਬਣਾਏ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਔਕਟੋ ਫੈਸਟ 2017 ਵਿੱਚ ਪੰਜਾਬੀ, ਹਿੰਦੀ, ਅੰਗਰੇਂਜੀ, ਸਾਇੰਸ, ਮੈਥ, ਆਰਟ, ਕੰਪਿਊਟਰ, ਸਮਾਜਿਕ ਸਿੱਖਿਆ, ਸੱਭਿਆਚਾਰ ਦੀਆਂ ਵੰਨਗੀਆਂ ਸ਼ਾਮਿਲ ਕੀਤੀਆਂ ਗਈਆਂ। ਜਿਸ ਵਿੱਚ ਅੱਠ ਸੌ ਤੋਂ ਵੀ ਵੱਧ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।  ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਲਈ ਮੁੱਖ ਮਹਿਮਾਨ ਵਜੋਂ ਡਾ. ਬੂਟਾ ਸਿੰਘ ਸਿੱਧੂ (ਡੀਨ, ਪਲੇਨਿੰਗ ਅਤੇ ਡਿਵੈਲਪਮੈਂਟ) ਮਹਾਰਾਜਾ ਰਣਜੀਤ ਸਿੰਘ ਪੀ. ਟੀ. ਯੂ ਬਠਿੰਡਾ, ਸ. ਹਰਬੰਸ ਸਿੰਘ ਸੰਧੂ ਰਿਟਾਇਰ ਡੀ. ਪੀ. ਆਈ ਐਲੀਮੈਂਟਰੀ ਐਜੂਕੇਸ਼ਨਲ ਪੰਜਾਬ, ਸ. ਕੁਲਵੰਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੀਆਂ) ਜਗਾ ਰਾਮ ਤੀਰਥ, ਸ. ਨੇਤਰਪਾਲ ਸਿੰਘ ਰਿਟਾਇਰਡ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਮਾਨਸਾ, ਸ. ਮੱਖਣ ਸਿੰਘ ਨੈਸ਼ਨਲ ਐਵਾਰਡੀ ਸਮਾਜਿਕ ਸਿੱਖਿਆ ਮਾਸਟਰ, ਸ. ਮਲਕੀਤ ਸਿੰਘ ਅਸਿਸਟੈਂਟ ਐਸ. ਡੀ. ਓ. ਬਿਜਲੀ ਬੋਰਡ, ਸ. ਮਿੱਠਾ ਸਿੰਘ ਸਿੱਧੂ ਰਿਟਾਇਰ ਸਰਕਲ ਸੁਪਰਡੈਂਟ, ਸ੍ਰੀ ਰਵਿੰਦਰ ਕੁਮਾਰ ਅਤੇ ਸ. ਗੁਰਜੰਟ ਸਿੰਘ ਨੇ ਬਾਖੂਬੀ ਮਾਡਲ ਦੀ ਘੋਖ ਕਰਦੇ ਪ੍ਰਸੰਸਾਯੋਗ ਜੱਜਮੈਂਟ ਕੀਤੀ।
ਇਸ ਔਕਟੋ ਫੈਸਟ-2017 ਦਾ ਪ੍ਰਬੰਧ ਉਪ ਪ੍ਰਿੰਸੀਪਲ ਡਾ. ਲਖਵਿੰਦਰ ਕੌਰ ਸਿੱਧੂ ਵੱਲੋਂ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਸਾਰੇ ਹੀ ਅਧਿਆਪਕਾਂ ਨੇ ਆਪਣਾ ਸਹਿਯੋਗ ਦਿੱਤਾ। ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਵਿਸੇਸ਼ ਤੌਰ ਤੇ ਔਕਟੋ ਫੈਸਟ 'ਚ ਸ਼ਾਮਿਲ ਹੋਣ ਲਈ ਸਕੂਲ ਵੱਲੋਂ ਖਾਸ ਸੱਦਾ ਪੱਤਰ ਭੇਜਿਆ ਗਿਆ ਅਤੇ ਮਾਪਿਆਂ ਨੇ ਔਕਟੋ ਫੈਸਟ ਵਿੱਚ ਆ ਕੇ ਬੱਚਿਆਂ ਦਾ ਉਤਸ਼ਾਹ ਵਧਾਇਆ। ਅੰਤ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਅਤੇ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਉਪਰੰਤ ਮੁੱਖ ਮਹਿਮਾਨ ਦੁਆਰਾ ਬੱਚਿਆਂ ਨੂੰ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ। ਸਕੂਲ ਦੇ ਚੇਅਰਮੈਨ ਸ. ਸੁਖਚੈਨ ਸਿੰਘ ਸਿੱਧੂ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

No comments:

Post Top Ad

Your Ad Spot