ਦੰਦਾਂ ਦੀ ਸਿਹਤ ਸੰਭਾਲ ਲਈ 28ਵੇਂ ਪੰਦਰਵਾੜੇ ਦੀ ਸ਼ੁਰੂਆਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 November 2017

ਦੰਦਾਂ ਦੀ ਸਿਹਤ ਸੰਭਾਲ ਲਈ 28ਵੇਂ ਪੰਦਰਵਾੜੇ ਦੀ ਸ਼ੁਰੂਆਤ

ਤਲਵੰਡੀ ਸਾਬੋ, 15 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਦੰਦਾਂ ਦੀ ਸਿਹਤ ਸੰਭਾਲ ਲਈ 28ਵੇਂ ਪੰਦਰਵਾੜੇ ਦੀ ਸ਼ੁਰੂਆਤ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਅਗਵਾਈ ਹੇਠ ਕੀਤੀ ਗਈ ਜੋ ਕਿ 15 ਨਵੰਬਰ ਤੋਂ 29 ਨਵੰਬਰ ਤੱਕ ਮਨਾਇਆ ਜਾਵੇਗਾ। ਇਸ ਮੌਕੇ ਡਾ. ਅਸ਼ਮਵਨੀ ਕੁਮਾਰ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਦੰਦਾਂ ਦੀ ਹਰ ਇਕ ਬਿਮਾਰੀ ਦਾ ਮੁਫਤ ਇਲਾਜ਼ ਕੀਤਾ ਜਾਵੇਗਾ ਅਤੇ 16 ਲੋੜਵੰਦਾਂ ਨੂੰ ਦੰਦਾਂ ਦੇ ਸੈੱਟ ਮੁਫਤ ਲਗਾਏ ਜਾਣਗੇ। ਇਸ ਮੌਕੇ ਡਾ. ਕਮਲਪ੍ਰੀਤ ਕੌਰ ਨੇ ਕਿਹਾ ਕਿ ਦੰਦ ਸਾਡੇ ਸਰੀਰ ਦਾ ਇੱਕ ਮੁੱਖ ਅੰਗ ਹਨ ਜਿਨ੍ਹਾਂ ਦੀ ਸਿਹਤ ਸੰਭਾਲ ਬਹੁਤ ਜਰੂਰੀ ਹੈ। ਉਹਨਾਂ ਦੰਦਾਂ ਦੀਆਂ ਮੁੱਖ ਬਿਮਾਰੀਆਂ ਦੰਦਾਂ ਨੂੰ ਕੀੜਾ ਲੱਗਣਾ, ਮਸੂੜਿਆਂ ਦਾ ਸੁਜਣਾ, ਦੰਦਾਂ ਨੂੰ ਮਾਸਖੋਰਾ ਲੱਗਣਾ, ਦੰਦ ਵਿੰਗੇ ਹੋਣਾ ਅਤੇ ਦੰਦਾਂ ਉਪਰ ਭੂਰੇ ਜਾਂ ਮਿਟੀ ਰੰਗੇ ਧੱਬੇ ਹੋਣਾ ਆਦਿ ਦਾ ਸਮੇਂ ਸਿਰ ਇਲਾਜ਼ ਕਰਵਾਉਣ 'ਤੇ ਇਹਨਾਂ ਮੁਸ਼ਕਿਲਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਮੌਕੇ ਸ. ਤ੍ਰਿਲੋਕ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਖਾਣਾ ਖਾਣ ਤੋਂ ਬਾਅਦ ਅਤੇ ਦਿਨ ਵਿੱਚ 2 ਵਾਰ ਆਪਣੇ ਦੰਦ ਜ਼ਰੂਰ ਸਾਫ ਕਰਨੇ ਚਾਹੀਦੇ ਹਨ। ਇਸ ਮੌਕੇ ਡਾ. ਜਗਰੂਪ ਸਿੰਘ ਐੱਮ. ਡੀ. ਮੈਡੀਸਨ, ਸ. ਸੁਖਦੇਵ ਸਿੰਘ ਐੱਸ. ਆਈ ਅਤੇ ਸ. ਗੁਰਜੀਤ ਸਿੰਘ ਤੋਂ ਇਲਾਵਾ ਦੰਦਾਂ ਦੇ ਮਰੀਜ਼ ਅਤੇ ਲੋਕ ਹਾਜ਼ਰ ਸਨ।

No comments:

Post Top Ad

Your Ad Spot