ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਵਿੱਚ ਸੱਵਛ ਭਾਰਤ ਅਭਿਯਾਨ ਸੰਬੰਧਿਤ ਐਪ ਪ੍ਰਤੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 29 November 2017

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਵਿੱਚ ਸੱਵਛ ਭਾਰਤ ਅਭਿਯਾਨ ਸੰਬੰਧਿਤ ਐਪ ਪ੍ਰਤੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ

ਜਲੰਧਰ 29 ਨਵੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ ਯੂਥ ਕਲਬ ਵਲੋਂ ਅਲਫਾ ਮਹਿੰਦਰੂ ਐਨ. ਜੀ. ਉ. ਦੇ ਸਹਿਯੌਗ ਨਾਲ ਸੱਵਛ ਭਾਰਤ ਅਭਿਯਾਨ ਨਾਲ ਸੰਬੰਧਿਤ ਐਪ ਦੇ ਪ੍ਰਤੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਸਬੰਧ ਵਿੱਚ ਕਮਿਉਨਿਟੀ ਡਿਵਲਪਮੈਂਟ ਅਫਸਰ ਸ਼੍ਰੀ ਪ੍ਰਦੀਪ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੇ ਘਰ ਵਿੱਚ ਦੋ ਡਸਟਬਿਨਾਂ ਦਾ ਇਸਤੇਮਾਲ ਕਰਨ ਤੇ ਆਪਣੇ ਆਸ ਪਾਸ ਜਿਥੇ ਕਿਤੇ ਕੂੜੇ ਦੇ ਢੇਰ ਨਜਰ ਆਉਣ ਤਾਂ ਇਸ ਐਪ ਦਾ ਪ੍ਰਯੋਗ ਕਰਕੇ ਨਗਰ ਨਿਗਮ ਨੂੰ ਸੂਚਿਤ ਕਰਨ ਤਾਂ  ਕਿ ਸ਼ਹਿਰ ਨੂੰ ਸਵੱਛ ਸੁੰਦਰ ਤੇ ਸਮਾਰਟ ਸਿਟੀ ਬਣਾਇਆ ਜਾ ਸਕੇ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥੀਆਂ ਨੂੰ ਇਸ ਐਪ ਦਾ ਜਿਆਦਾ ਤੋਂ ਜਿਆਦਾ ਪ੍ਰਯੋਗ ਕਰਨ ਦੀ ਪ੍ਰੇਰਣਾ ਦਿੱਤੀ ਤੇ ਕਮਿਊਨਿਟੀ ਡਿਵਲਪਮੈਂਟ ਅਫਸਰ ਦਾ ਧੰਨਵਾਦ ਕੀਤਾ।

No comments:

Post Top Ad

Your Ad Spot