ਸੇਂਟ ਸੋਲਜਰ ਵਿੱਚ ਇੰਟਰ ਸਕੂਲ ਮੀਟ ਇੰਪਲਸ 17, 27 ਸਕੂਲਾਂ ਦੇ 350 ਵਿਦਿਆਰਥੀਆਂ ਨੇ ਭਾਗ ਲਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 17 November 2017

ਸੇਂਟ ਸੋਲਜਰ ਵਿੱਚ ਇੰਟਰ ਸਕੂਲ ਮੀਟ ਇੰਪਲਸ 17, 27 ਸਕੂਲਾਂ ਦੇ 350 ਵਿਦਿਆਰਥੀਆਂ ਨੇ ਭਾਗ ਲਿਆ

ਜਲੰਧਰ 17 ਨਵੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਟਰ ਕਾਲਜ ਵਲੋਂ ਇੰਟਰ ਸਕੂਲ ਮੀਟ ਇੰਪਲਸ 17 ਕਰਵਾਇਆ ਗਿਆ ਜਿਸ ਵਿੱਚ ਡੀ.ਈ.ਓ ਨੀਲਮ ਕੁਮਾਰੀ, ਅਸਿਸਟੇਂਟ ਕਮਿਸ਼ਨਰ ਬਲਜਿੰਦਰ ਸਿੰਘ ਢਿੱਲੋਂ, ਦੂਰਦਰਸ਼ਨ ਸੀਨਿਅਰ ਐਕਟਰ ਰਾਜ ਕੁਮਾਰ ਹਨੇਰਾ, ਚੇਅਰਮੈਨ ਅਨਿਲ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਹਿਊਮਨ ਰਾਇਟ ਪ੍ਰੇਜਿਡੇਂਟ ਡਾਲੀ ਹਾਂਡਾ, ਸੈਕਟਰੀ ਰੀਮਾ ਸਚਦੇਵਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੇਕਟਰ ਕਰਨਲ ਆਰ. ਕੇ ਖੰਨਾ, ਪ੍ਰਿੰਸੀਪਲ ਮਨਗਿੰਦਰ ਸਿੰਘ ਵਲੋਂ ਕੀਤਾ ਗਿਆ। ਇੰਟਰ ਸਕੂਲ ਮੀਟ ਵਿੱਚ ਰੰਗੋਲੀ, ਪੋਸਟਰ ਮੇਕਿੰਗ, ਪੋਇਮ ਰੇਸਿਟੇਸ਼ਨ,  ਕਵਿਜ਼,  ਕੋਰਿਉਗਰਾਫੀ, ਫੋਕ ਸਾਂਗ, ਡੇਕਲਾਮੇਸ਼ਨ ਆਦਿ ਮੁਕਾਬਲੇ  ਕਰਵਾਏ ਗਏ ਜਿਸ ਵਿੱਚ 27 ਤੋਂ ਜਿਆਦਾ ਸਕੂਲਾਂ ਵਿਕਟਰ ਮਾਡਲ ਸਕੂਲ, ਜੈਨ ਪਾਰਵਤੀ ਸਕੂਲ, ਜਵਾਹਰ ਨਵੋਦਿਅ ਸਕੂਲ, ਧਰਮਪਾਲ ਦਾਦਾ ਐਸ. ਡੀ ਸੀਨਿਅਰ ਸੇਕੇਂਡਰੀ ਸਕੂਲ, ਦੇਵਰਾਜ ਸਕੂਲ, ਜਲੰਧਰ ਮਾਡਲ ਸਕੂਲ, ਡੀ. ਐਸ.ਐਸ.ਡੀ ਗਰਲਸ ਸੀਨਿਅਰ ਸੇਕੇਂਡਰੀ ਸਕੂਲ,  ਸਰਕਾਰੀ ਆਦਰਸ਼ ਸੀਨੀਅਰ ਸੇਕੇਂਡਰੀ ਸਕੂਲ, ਸੇਂਟ ਸੋਲਜਰ ਗਰੁਪ ਆਫ਼ ਸਕੂਲਜ ਦੇ 350 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਇਵੇਂਟਸ ਦੀ ਜਜਮੇਂਟ ਕਿਰਪਾਲ ਸਿੰਘ (ਪ੍ਰਸਿੱਧ ਮਿਊਜਿਕ ਕਲਾਕਾਰ), ਜੱਸੀ ਕੋਚਰ, ਸ਼ਾਇਨਾ ਕੋਚਰ (ਇਵੇਂਟ ਮੈਨੇਜਰ) ਵਲੋਂ ਕੀਤੀ ਗਈ। ਇਸ ਮੌਕੇ ਪੰਜਾਬੀ ਗਾਇਕ ਕੁਲਵੀਰ ਸਿੰਘ, ਮੰਨਾ ਮੰਡ ਨੇ ਆਪਣੇ ਗੀਤਾ ਨਾਲ ਸਭ ਦਾ ਮੰਨੋਰੰਜਨ ਕੀਤਾ। ਇਸ ਮੌਕੇ ਡੇਕਲਾਮੇਸ਼ਨ ਵਿੱਚ ਸੇਂਟ ਸੋਲਜਰ ਮਾਨ ਨਗਰ ਨੇ ਪਹਿਲਾ, ਵਿਕਟਰ ਮਾਡਲ ਸਕੂਲ ਨੇ ਦੂਸਰਾ ਸਥਾਨ, ਹੋਲੀ ਫੈਥ ਕੋਨਵੈਟ ਸਕੂਲ ਨੇ ਤੀਸਰਾ ਸਥਾਨ, ਪੋਸਟਰ ਮੇਕਿੰਗ ਵਿੱਚ ਲਾਲਾ ਜਗਤ ਨਰਾਇਣ ਸਕੂਲ ਨੇ ਪਹਿਲਾ, ਸੇਂਟ ਸੋਲਜਰ ਵਰਿਆਣਾ ਨੇ ਦੂਸਰਾ ਸਥਾਨ, ਪਾਰਵਤੀ ਜੈਨ ਸਕੂਲ ਨੇ ਤੀਸਰਾ ਸਥਾਨ, ਰੰਗੋਲੀ ਵਿੱਚ ਲਾਲਾ ਜਗਤ ਨਰਾਇਣ ਸਕੂਲ ਨੇ ਪਹਿਲਾ, ਜਲੰਧਰ ਮਾਡਲ ਸਕੂਲ ਨੇ ਦੂਸਰਾ ਸਥਾਨ, ਫਲੋਰੇਂਟ ਪਬਲਿਕ ਸਕੂਲ ਨੇ ਤੀਸਰਾ ਸਥਾਨ, ਪੋਇਮ ਰੇਸਿਟੇਸ਼ਨ ਵਿੱਚ ਸੇਂਟ ਸੋਲਜਰ ਆਰ.ਈ.ਸੀ ਨੇ ਪਹਿਲਾ, ਸੇਂਟ ਸੋਲਜਰ ਵਰਿਆਣਾ ਨੇ ਦੂਸਰਾ ਸਥਾਨ, ਜਲੰਧਰ ਮਾਡਲ ਸਕੂਲ ਨੇ ਤੀਸਰਾ ਸਥਾਨ,  ਕਵਿਝ ਵਿੱਚ ਐਫ.ਸੀ.ਐਮ ਆਦਰਸ਼ ਸਕੂਲ਼ ਨੇ ਪਹਿਲਾ, ਸੇਂਟ ਸੋਲਜਰ ਮਾਨ ਨਗਰ ਨੇ ਦੂਸਰਾ ਸਥਾਨ, ਜਲੰਧਰ ਮਾਡਲ ਸਕੂਲ ਨੇ ਤੀਸਰਾ ਸਥਾਨ, ਗਰੁੱਪ ਸਾਂਗ ਵਿੱਚ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ ਨੇ ਪਹਿਲਾ, ਦਿ ਗੁਰੂੁਕੁਲ ਸਕੂਲ, ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਆਰ.ਈ.ਸੀ ਨੇ ਦੂਸਰਾ,  ਦੇਵਰਾਜ ਸੀਨਿਅਰ ਸੇਕੇਂਡਰੀ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਆਏ ਹੋਏ ਮਹਿਮਾਨਾਂ ਵਲੋਂ ਜੇਤੂ ਰਹੇ ਸਭ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਮਾਣ ਪੱਤਰ ਦੇ ਨਾਲ ਸਨਮਾਨਿਤ ਕੀਤਾ ਗਿਆ।

No comments:

Post Top Ad

Your Ad Spot