ਸੇਂਟ ਸੋਲਜਰ ਵਿੱਚ ਵਿਸ਼ਾਲ ਮਿਸਟਰ ਅਤੇ ਗੁਰਨਾਮ ਨੂੰ ਮਿਸ ਫੈ੍ਰਸ਼ਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 20 November 2017

ਸੇਂਟ ਸੋਲਜਰ ਵਿੱਚ ਵਿਸ਼ਾਲ ਮਿਸਟਰ ਅਤੇ ਗੁਰਨਾਮ ਨੂੰ ਮਿਸ ਫੈ੍ਰਸ਼ਰ

ਜਲੰਧਰ 20 ਨਵੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨਿਕਲ ਇੰਸਟੀਚਿਊਟ ਵਲੋਂ ਨਵੇਂ ਵਿਦਿਆਰਥੀਆਂ ਲਈ ਫ੍ਰੈਸ਼ਰ ਪਾਰਟੀ ਰੂਬਰੂ 2017 ਕਰਵਾਈ ਗਈ। ਜਿਸ ਵਿੱਚ ਗਰੁੱਪ ਦੇ ਪ੍ਰੋ-ਚੇਅਰਮੈਨ ਪਿ੍ਰੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਕਾਲਜ ਪਿ੍ਰੰਸੀਪਲ ਡਾ.ਆਰ.ਕੇ ਪੁਸ਼ਕਰਨਾ ਵਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਦੇ ਹੋਏ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਵਲੋਂ ਸੋਲੋ ਡਾਂਸ, ਗਰੁੱਪ ਡਾਂਸ, ਭੰਗੜਾ, ਗਿੱਧਾ ਅਤੇ ਮਾਡਲਿੰਗ ਆਦਿ ਪੇਸ਼ ਕੀਤੀ ਗਈ। ਇਸਦੇ ਨਾਲ ਹੀ ਫੈਸ਼ਨ ਟੈਕਨੋਲਾਜੀ ਡਿਪਾਰਟਮੈਂਟ ਵਲੋਂ ਫੈਸ਼ਨ ਸ਼ੋਅ ਵੀ ਕਰਵਾਇਆ ਗਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਕਈ ਪ੍ਰਕਾਰ ਦੀਆਂ ਗੈਮਸ ਵੀ ਕਰਵਾਈਆਂ ਗਈਆਂ। ਇਸ ਮੌਕੇ ਵਿਸ਼ਾਲ ਨੂੰ ਮਿਸਟਰ ਫੈ੍ਰਸ਼ਰ, ਗੁਰਨਾਮ ਨੂੰ ਮਿਸ ਫੈ੍ਰਸ਼ਰ, ਮਨਦੀਪ ਨੂੰ ਮਿਸਟਰ ਐਲੀਗੈਂਟ, ਰਿੰਕੀ ਨੂੰ ਮਿਸ ਚਾਰਮਿੰਗ ਅਤੇ ਤਜਿੰਦਰ ਸਿੰਘ ਨੂੰ ਮਿਸਟਰ ਕਿਊਟ ਚੁਣਿਆ ਗਿਆ। ਪ੍ਰੋ-ਚੇਅਰਮੈਨ ਪਿ੍ਰੰਸ ਚੋਪਵਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਭ ਵਿਦਿਆਰਥੀਆਂ ਦਾ ਸੰਸਥਾ ਵਿੱਚ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸੰਸਥਾ ਦੇ ਨਿਯਮਾਂ ਨਾਲ ਜਾਣੂ ਕਰਵਾਇਆ। ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ ਅਤੇ ਪਿ੍ਰੰਸੀਪਲ ਡਾ.ਪੁਸ਼ਕਰਣਾ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

No comments:

Post Top Ad

Your Ad Spot