ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਵਿਸ਼ਵ ਡਾਇਬਿਟੀਜ ਦਿਵਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 November 2017

ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਵਿਸ਼ਵ ਡਾਇਬਿਟੀਜ ਦਿਵਸ

ਜਲੰਧਰ 15 ਨਵੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਨਰਸਿੰਗ ਟੇ੍ਰਨਿੰਗ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ “ਆਈਜ ਆਨ ਡਾਇਬਿਟੀਜ“ ਦੇ ਸੰਦੇਸ਼ ਨਾਲ ਵਿਸ਼ਵ ਡਾਇਬਿਟੀਜ ਦਿਵਸ ਮਨਾਇਆ ਗਿਆ।ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਵਿਦਿਆਰਥੀਆਂ ਅਮਨਦੀਪ ਕੌਰ, ਅਨੀਤਾ, ਅੰਜਨਾ, ਸਨਦੀਪ, ਰਜਨੀ, ਸੁਖਦੀਪ, ਮਨਜੀਤ, ਨਿਰਮਲ, ਗੁਰਪ੍ਰੀਤ, ਪ੍ਰੀਤੀ, ਪ੍ਰੇਰਨਾ, ਜੋਤੀ ਆਦਿ ਨੇ ਭਾਗ ਲੈਂਦੇ ਹੋਏ ਕਿਹਾ ਕਿ ਡਾਇਬਿਟੀਜ ਇੱਕ ਖਤਰਨਾਕ ਰੋਗ ਹੈ, ਡਾਇਬਿਟੀਜ ਦੇ ਪ੍ਰਸਾਰ ਨੂੰ ਨਿਅੰਤਰਿਤ ਕਰਣ, ਰੋਕਥਾਮ ਅਤੇ ਜਾਗਰੂਕਤਾ ਪ੍ਰਸਾਰਿਤ ਕਰਣ ਨੂੰ ਸਮਰਪਿਤ ਇਸ ਦਿਵਸ ਮਨਾਇਆ ਜਾ ਰਿਹਾ ਹੈ।ਇਸ ਮੌਕੇ ਉੱਤੇ ਵਿਦਿਆਰਥੀਆਂ ਵਲੋਂ ਡਾਇਬਿਟੀਜ ਦੀ ਬਚਾਵ ਪ੍ਰਣਾਲੀ ਅਤੇ ਰੋਕਥਾਮ ਦੇ ਪੋਸਟਰਜ਼ ਬਣਾ ਜਾਗਰੂਕਤਾ ਫੈਲਾਈ ਗਈ।ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਨੇ ਦੱਸਿਆ ਕਿ ਵਿਸ਼ਵ ਡਾਇਬਿਟੀਜ ਦਿਵਸ ਦਾ ਉਦੇਸ਼ ਸੰਸਾਰ ਵਿੱਚ ਡਾਇਬਿਟੀਜ ਸਬੰਧੀ ਜਾਗਰੂਕਤਾ ਵਧਾਉਣਾ ਅਤੇ ਇਸਨੂੰ ਖਤਮ ਕਰਣ ਲਈ ਕੋਸ਼ਿਸ਼ ਕਰਣਾ ਹੈ।ਵਿਸ਼ਵ ਡਾਇਬਿਟੀਜ ਦਿਵਸ ਇੰਟਰਨੈਸ਼ਨਲ ਡਾਇਬਿਟੀਜ ਫੈਡਰੇਸ਼ਨ (I.D.F) ਅਤੇ ਵਿਸ਼ਵ ਸਿਹਤ ਸੰਗਠਨ (W.H.O) ਵਲੋਂ ਸੰਨ 1991 ਵਿੱਚ ਸਥਾਪਿਤ ਕੀਤਾ ਗਿਆ ਸੀ।

No comments:

Post Top Ad

Your Ad Spot