ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਵੱਲੋਂ ਕੈਂਸਰ ਪੀੀੜਤ ਔਰਤ ਦੀ ਮੱਦਦ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 9 November 2017

ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਵੱਲੋਂ ਕੈਂਸਰ ਪੀੀੜਤ ਔਰਤ ਦੀ ਮੱਦਦ

ਤਲਵੰਡੀ ਸਾਬੋ, 9 ਨਵੰਬਰ (ਗੁਰਜੰਟ ਸਿੰਘ ਨਥੇਹਾ)- ਜਿੱਥੇ ਇੱਕ ਪਾਸੇ ਹਰ ਇੱਕ ਇਨਸਾਨ ਆਪਣੇ ਹੀ ਸੁਆਰਥ ਲਈ ਕੰਮ ਕਰ ਰਿਹਾ ਹੈ ੳੱਥੇ ਪਿੰਡ ਬੁਰਜ ਸੇਮਾਂ ਦੇ ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ (ਰਜਿ.) ਬਠਿੰਡਾ ਵੱਲੋਂ ਲੋਕ ਭਲਾਈ ਦੇ ਕੰਮ ਕਰਕੇ ਇੱਕ ਵੱਖਰੀ ਹੀ ਰੀਤ ਸਿਰਜੀ ਜਾ ਰਹੀ ਹੈ। ਜਿਸ ਦੇ ਤਹਿਤ ਉਕਤ ਕਲੱਬ ਵੱਲੋਂ ਪਿੰਡ ਦੀ ਹੀ ਇੱਕ ਕੈਂਸਰ ਪੀੜਿਤ ਔਰਤ ਦੀ ਸਹਾਇਤਾ ਕੀਤੀ ਗਈ। ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਪਿੰਡ ਬੁਰਜ ਸੇਮਾਂ ਦੀ ਕੈਂਸਰ ਪੀੜਿਤ ਔਰਤ ਜਸਵਿੰਦਰ ਕੌਰ ਦੀ ਲੋੜੀਂਦੀ ਮੱਦਦ ਕਰਕੇ ਉਸਨੂੰ ਰਾਹਤ ਪ੍ਰਦਾਨ ਕੀਤੀ ਗਈ। ਉਹਨਾਂ ਦੱਸਿਆ ਕਿ ਅੱਗੇ ਵਾਸਤੇ ਵੀ ਅਜਿਹੇ ਉਹਨਾਂ ਦਾ ਕਲੱਬ ਅਜਿਹੇ ਕਾਰਜ ਕਰਦਾ ਰਹੇਗਾ। ਦੱਸਣਾ ਬਣਦਾ ਹੈ ਕਿ ਇਸ ਕਲੱਬ ਵੱਲੋਂ ਆਏ ਦਿਨ ਲੋੜਵੰਦਾਂ ਅਤੇ ਗਰੀਬ ਪਰਿਵਾਰਾਂ ਦੀ ਮੱਦਦ ਕਰਨ ਦੇ ਨਾਲ ਨਾਲ ਪਿੰਡ ਦੇ ਵਿਕਾਸ ਕਾਰਜ ਕਰਕੇ ਆਪਣਾ ਫਰਜ ਨਿਭਾਇਆ ਜਾ ਰਿਹਾ ਹੈ। ਇਸ ਸਮੇਂ ਡਾਕਟਰ ਸੁਖਨਾਮ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਵਕੀਲ, ਰਘਵੀਰ ਸਿੰਘ, ਅਵਤਾਰ ਸਿੰਘ ਅਤੇ ਰਾਜਾ ਸਿੰਘ ਆਦਿ ਇਸ ਮੌਕੇ ਹਾਜਰ ਸਨ।

No comments:

Post Top Ad

Your Ad Spot