ਦੁਕਾਨਾਂ ਦੇ ਬਾਹਰ ਨਜਾਇਜ ਕਬਜੇ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ :- ਡੀ ਐਸ ਪੀ ਮਨਿੰਦਰਪਾਲ ਸਿੰਘ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 19 November 2017

ਦੁਕਾਨਾਂ ਦੇ ਬਾਹਰ ਨਜਾਇਜ ਕਬਜੇ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ :- ਡੀ ਐਸ ਪੀ ਮਨਿੰਦਰਪਾਲ ਸਿੰਘ

ਜੰਡਿਆਲਾ ਗੁਰੂ 18 ਨਵੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਬੀਤੇ ਦਿਨੀ ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਟਰੇਨਿਗ ਤੇ ਆਏ ਡੀ ਐਸ ਪੀ ਮਨਿੰਦਰਪਾਲ ਸਿੰਘ ਵਲੋਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲਕੇ ਬਾਜ਼ਾਰਾਂ, ਸੜਕਾਂ, ਚੌਂਕਾ ਆਦਿ ਤੇ ਦੁਕਾਨਦਾਰਾਂ ਵਲੋਂ ਕੀਤੇ ਨਜਾਇਜ ਕਬਜਿਆਂ ਨੂੰ ਹਟਾਉਣ ਦੀ ਜ਼ੋਰਦਾਰ ਮੁਹਿੰਮ ਛੇੜੀ ਸੀ ਜਿਸਦਾ ਸ਼ਹਿਰ ਵਾਸੀਆਂ ਵਲੋਂ ਵੀ ਭਰਪੂਰ ਸਵਾਗਤ ਕੀਤਾ ਗਿਆ ਸੀ । ਪਰ ਅੱਜ ਕੁਝ ਦਿਨ ਬੀਤ ਜਾਣ ਤੇ ਪਰਨਾਲਾ ਫਿਰ ਉਥੇ ਦਾ ਉਥੇ ਹੀ ਆ ਗਿਆ ਹੈ । ਇਥੋਂ ਤੱਕ ਕਿ ਖੁਦ ਪੁਲਿਸ ਚੌਂਕੀ ਜੰਡਿਆਲਾ ਤੋਂ ਕੁਝ ਕਦਮਾਂ ਦੀ ਦੂਰੀ ਤੇ ਜੈਨ ਸਕੂਲ ਦੇ ਸਾਹਮਣੇ, ਨਾਲ ਅਤੇ ਚੋਂਕ ਵਿਚ ਫਿਰ ਧੜਾਧੜ ਉਹੀ ਸੜਕਾਂ ਤੇ ਦੁਕਾਨਦਾਰਾਂ ਵਲੋਂ ਨਜਾਇਜ ਕਬਜੇ ਕਰਕੇ ਆਵਾਜਾਈ ਵਿਚ ਵਿਘਨ ਪਾਇਆ ਜਾ ਰਿਹਾ ਹੈ । ਇਸ ਸਬੰਧੀ ਡੀ ਐਸ ਪੀ ਮਨਿੰਦਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵਲੋਂ ਤੁਰੰਤ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਬਾਅਦ ਦੁਪਹਿਰ ਐਸ ਐਚ ਉ ਹਰਪਾਲ ਸਿੰਘ ਅਤੇ ਪੂਰੀ ਪੁਲਿਸ ਪਾਰਟੀ ਸਮੇਤ ਨਗਰ ਕੌਂਸਲ ਅਧਿਕਾਰੀਆਂ ਨੂੰ ਨਾਲ ਲੈਕੇ ਬਾਜ਼ਾਰਾਂ ਵਿਚ ਹਾਹਾਕਾਰ ਮਚਾ ਦਿੱਤੀ ਅਤੇ ਦੁਕਾਨਦਾਰਾਂ ਵਲੋਂ ਆਪਣੀਆਂ ਆਪਣੀਆਂ ਦੁਕਾਨਾਂ ਅੱਗੋਂ ਸਮਾਨ ਸਾਰੇ ਬਾਜ਼ਾਰਾਂ ਨੂੰ ਖੁਲਾ ਮੈਦਾਨੀ ਇਲਾਕਾ ਬਣਾ ਦਿੱਤਾ । ਦਰਸ਼ਨੀ ਬਾਜ਼ਾਰ ਜਿਸ ਵਿਚੋਂ ਸਕੂਟਰ, ਮੋਟਰਸਾਈਕਲ ਜਾਂ ਪੈਦਲ ਚਲਣਾ ਵੀ ਔਖਾ ਸੀ ਉਥੋਂ ਹੁਣ ਕਾਰ ਵੀ ਨਿਕਲ ਸਕਦੀ ਸੀ । ਸ਼ਹਿਰ ਵਾਸੀਆਂ ਵਲੋਂ ਇਸ ਕੰਮ ਲਈ ਪੁਲਿਸ ਪਾਰਟੀ ਸਮੇਤ ਨਗਰ ਕੋਂਸਲ ਅਧਿਕਾਰੀਆਂ ਦੀ ਵੀ ਖੂਬ ਪ੍ਰਸੰਸਾ ਕੀਤੀ ਜਾ ਰਹੀ ਸੀ ਪਰ ਨਾਲ ਹੀ ਦੱਬੀ ਜ਼ੁਬਾਨ ਵਿਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਹ ਤਾਂ "ਚਾਰ ਦਿਨ ਕੀ ਚਾਂਦਨੀ ਹੈ ਫਿਰ ਅੰਧੇਰੀ ਰਾਤ" ਵਾਲੀ ਗੱਲ ਹੋ ਜਾਣੀ । ਇਸ ਸਬੰਧੀ ਡੀ ਐਸ ਪੀ ਟਰੇਨਿਗ ਮਨਿੰਦਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਿਸੇ ਨੂੰ ਕਾਨੂੰਨ ਤੋੜਨ ਦੀ ਆਗਿਆ ਨਹੀਂ ਦਿਤੀ ਜਾਵੇਗੀ ਅਤੇ ਨਾ ਹੀ ਇਸ ਕੰਮ ਲਈ ਕੋਈ ਸਿਆਸੀ ਸਿਫਾਰਸ਼ ਮੰਨੀ ਜਾਵੇਗੀ । ਉਹਨਾਂ ਕਿਹਾ ਕਿ ਜਨਤਾ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨਾ ਉਹਨਾਂ ਦਾ ਮੁੱਖ ਮੰਤਵ ਹੈ।

No comments:

Post Top Ad

Your Ad Spot