ਪਿੰਡ ਚੱਠੇਵਾਲਾ ਦੇ ਸਕੂਲ 'ਚ ਲੱਗਿਆ ਗਣਿਤ ਮੇਲਾ ਅਤੇ ਪ੍ਰਦਰਸ਼ਨੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 27 November 2017

ਪਿੰਡ ਚੱਠੇਵਾਲਾ ਦੇ ਸਕੂਲ 'ਚ ਲੱਗਿਆ ਗਣਿਤ ਮੇਲਾ ਅਤੇ ਪ੍ਰਦਰਸ਼ਨੀ

ਤਲਵੰਡੀ ਸਾਬੋ, 27 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਕੂਲੀ ਬੱਚਿਆਂ ਨੂੰ ਗਣਿਤ ਵਿਸ਼ੇ ਨਾਲ ਜੋੜਨ ਅਤੇ ਉਕਤ ਵਿਸ਼ੇ ਵਿੱਚ ਮੁਹਾਰਤ ਅਤੇ ਪ੍ਰਪੱਕਤਾ ਦੇਣ ਦੇ ਮਕਸਦ ਤਹਿਤ ਸਰਕਾਰੀ ਹਾਈ ਸਕੂਲ ਚੱਠੇਵਾਲਾ ਵਿਖੇ ਗਣਿਤ ਮੇਲਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਕਿਰਿਆਵਾਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ਸਮੇਂ ਗਣਿਤ ਮੇਲੇ ਦਾ ਉਦਘਾਟਨ ਸਮੁੱਚੀ ਗ੍ਰਾਮ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਕੀਤਾ ਗਿਆ ਜਦੋਂ ਕਿ ਮੁੱਖ ਮਹਿਮਾਨ ਦੇ ਤੌਰ 'ਤੇ ਸ਼੍ਰੀਮਤੀ ਰਮਨੀਕ ਬਾਂਸਲ ਮੁੱਖ ਅਧਿਆਪਿਕਾ ਜੀ ਸ਼ਾਮਿਲ ਹੋਏ। ਮੇਲੇ ਦੌਰਾਨ ਵਿਦਿਆਰਥੀਆਂ ਨੇ ਬੜੇ ਹੀ ਗਹੁ ਨਾਲ ਗਣਿਤ ਦੀਆਂ ਕਿਰਿਆਵਾਂ ਰਾਹੀਂ ਗਣਿਤ ਦੇ ਸਰਲ ਰੂਪ ਨੂੰ ਸਮਝਿਆ। ਪਿੰਡ ਵਾਸੀਆਂ ਦੀ ਹਾਜਰੀ ਭਰਪੂਰ ਰਹੀ ਅਤੇ ਉਹਨਾਂ ਨੇ ਮੇਲੇ ਨੂੰ ਦੇਖਕੇ ਬਹੁਤ ਖੁਸ਼ੀ ਪ੍ਰਗਟ ਕੀਤੀ। ਇਸ ਸਮੇਂ ਸਰਪੰਚ ਸ. ਹਰਦੇਵ ਸਿੰਘ, ਐਸ ਐਮ ਸੀ ਪ੍ਰਧਾਨ ਸ. ਬਲਦੇਵ ਸਿੰਘ, ਸਕੂਲ ਇੰਚਾਰਜ ਸ. ਅਵਤਾਰ ਸਿੰਘ, ਮੈਥ ਮਿਸਟ੍ਰੈਸ ਸ੍ਰੀਮਤੀ ਕਮਲ ਲਤਾ, ਸੰਦੀਪ ਕੁਮਾਰ, ਸਮਿਤਾ, ਸਰਬਜੀਤ ਕੌਰ, ਸ. ਨਿਪਾਲ ਸਿੰਘ, ਗੁਰਜੰਟ ਸਿੰਘ, ਸਿਮਰਜੀਤ ਕੌਰ, ਗੁਰਦੀਪ ਕੌਰ ਅਤੇ ਨਗਰ ਨਿਵਾਸੀ ਹਾਜਰ ਸਨ।

No comments:

Post Top Ad

Your Ad Spot