ਨਿਵੇਕਲੇ ਢੰਗ ਨਾਲ ਵਾਤਾਵਰਨ ਬਚਾਉਣ ਦੇ ਸੱਦੇ ਨਾਲ ਪੌਦੇ ਲਾ ਕੇ ਮਨਾਇਆ ਮਾਰਕਿਟ ਕਮੇਟੀ ਮੁਲਾਜਮਾਂ ਨੇ ਪ੍ਰਕਾਸ਼ ਪੁਰਵ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 5 November 2017

ਨਿਵੇਕਲੇ ਢੰਗ ਨਾਲ ਵਾਤਾਵਰਨ ਬਚਾਉਣ ਦੇ ਸੱਦੇ ਨਾਲ ਪੌਦੇ ਲਾ ਕੇ ਮਨਾਇਆ ਮਾਰਕਿਟ ਕਮੇਟੀ ਮੁਲਾਜਮਾਂ ਨੇ ਪ੍ਰਕਾਸ਼ ਪੁਰਵ

ਤਲਵੰਡੀ ਸਾਬੋ, 4 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜਿੱਥੇ ਵੱਖ ਵੱਖ ਥਾਂਈਂ ਧਾਰਮਿਕ ਸਮਾਗਮ ਕਰਕੇ ਮਨਾਇਆ ਗਿਆ ਉੱਥੇ ਇੱਕ ਨਿਵੇਕਲੇ ਉਪਰਾਲੇ ਰਾਹੀਂ ਸਥਾਨਕ ਮਾਰਕਿਟ ਕਮੇਟੀ ਦਫਤਰ ਦੇ ਮੁਲਾਜਮਾਂ ਨੇ ਉਕਤ ਮਹਾਨ ਪੁਰਵ ਮੌਕੇ ਵਾਤਾਵਰਨ ਬਚਾਉਣ ਦਾ ਸੱਦਾ ਦਿੰਦਿਆਂ ਪੌਦੇ ਲਾ ਕੇ ਸ੍ਰੀ ਗੁਰੂੁ ਨਾਨਕ ਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅੱਜ ਪੌਦੇ ਲਗਾਉਣ ਦੀ ਉਕਤ ਰਸਮ ਮੌਕੇ ਗੱਲਬਾਤ ਕਰਦਿਆਂ ਮੰਡੀ ਸੁਪਰਵਾਈਜਰ ਬਲਦੇਵ ਸਿੰਘ ਗਿੱਲ ਨੇ ਦੱਸਿਆ ਕਿ ਸਮੇਂ ਸਮੇਂ ਤੇ ਸਿੱਖ ਗੁਰੁੂ ਸਾਹਿਬਾਨ ਨੇ ਵਾਤਾਵਰਨ ਦੀ ਸਾਂਭ ਸੰਭਾਲ ਦਾ ਉਪਦੇਸ਼ ਵੀ ਸਾਨੂੰ ਦਿੱਤਾ ਸੀ ਤੇ ਅੱਜ ਜਦੋਂ ਵਾਤਾਵਰਨ ਨੂੰ ਬਚਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਤਾਂ ਅਸੀਂ ਗੁਰੂੁ ਸਾਹਿਬ ਦੀਆਂ ਸਿੱਖਿਆਵਾਂ ਨੂੰ ਭੁੱਲਦੇ ਜਾ ਰਹੇ ਹਾਂ।ਉਨਾਂ ਕਿਹਾ ਕਿ ਗੁਰੂ ਸਾਹਿਬ ਦੇ ਉਪਦੇਸ਼ਾਂ ਤੇ ਚੱਲ ਕੇ ਹੀ ਉਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਸਕਦੇ ਹਨ ਇਸਲਈ ਉਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਕੋਸ਼ਿਸ ਕਰਦਿਆਂ ਮਾਰਕਿਟ ਕਮੇਟੀ ਮੁਲਾਜਮਾਂ ਨੇ ਇਸ ਪਾਵਨ ਦਿਹਾੜੇ ਤੇ ਪੌਦੇ ਲਾਉਣ ਦਾ ਉਪਰਾਲਾ ਕੀਤਾ ਤਾਂ ਕਿ ਵਾਤਾਵਰਣ ਬਚਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਕੁਮਾਰ ਸ਼ਰਮਾਂ ਅਕਾਉੂਂਟੈਂਟ, ਬਾਜ ਸਿੰਘ ਅਤੇ ਬਲਕੌਰ ਸਿੰਘ ਦੋਵੇਂ ਏ. ਆਰ, ਸੰਦੀਪ ਕੁਮਾਰ ਕਲਰਕ, ਕਾਕਾ ਸਿੰਘ ਸੇਵਾਦਾਰ ਹਾਜਿਰ ਸਨ।

No comments:

Post Top Ad

Your Ad Spot