ਥਾਣਾ ਲੋਹੀਆ ਦੀ ਪੁਲਿਸ ਵੱਲੋਂ 03 ਪੇਸ਼ੇਵਰ ਸਮੱਗਲਰ ਕਾਬੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 17 November 2017

ਥਾਣਾ ਲੋਹੀਆ ਦੀ ਪੁਲਿਸ ਵੱਲੋਂ 03 ਪੇਸ਼ੇਵਰ ਸਮੱਗਲਰ ਕਾਬੂ

ਜਲੰਧਰ 17 ਨਵੰਬਰ (ਜਸਵਿੰਦਰ ਆਜ਼ਾਦ)- ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਸ਼੍ਰੀ ਬਲਕਾਰ ਸਿੰਘ,ਪੀ.ਪੀ.ਐਸ,ਪੁਲਿਸ ਕਪਤਾਨ(ਇੰਨਵੈਸਟੀਗੇਸ਼ਨ), ਸ਼੍ਰੀ ਸੁਰਿੰਦਰ ਮੋਹਨ ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਦਿਲਬਾਗ ਸਿੰਘ,ਪੀ.ਪੀ.ਐਸ,ਉੱਪ ਪੁਲਿਸ ਕਪਤਾਨ, ਸਬ-ਡਵੀਜ਼ਨ (ਸ਼ਾਹਕੋਟ) ਦੀਆਂ ਹਦਾਇਤਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਸਮਗਲਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਲੋਹੀਆ ਦੀ ਪੁਲਿਸ ਵੱਲੋਂ ਪੇਸ਼ੇਵਰ ਸਮੱਗਲਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 36,500 ਨਸ਼ੀਲੀਆ ਗੋਲੀਆ ਬਰਾਮਦ ਕੀਤੀਆਂ ਗਈਆਂ। 
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਜੀ ਨੇ ਦੱਸਿਆ ਕਿ ਮਿਤੀ 15-11-2017 ਨੂੰ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਲੋਹੀਆ ਜਿਲ੍ਹਾ ਜਲੰਧਰ (ਦਿਹਾਤੀ) ਦੀਆਂ ਹਦਾਇਤਾ ਅਨੁਸਾਰ ਥਾਣਾ ਲੋਹੀਆਂ ਦੇ ਏ.ਐਸ.ਆਈ ਮਨਦੀਪ ਸਿੰਘ ਬੱਸ ਅੱਡਾ ਪਿੰਡ ਮਾਣਕ ਲਾਗਿਓਂ ਕੁਲਵਿੰਦਰ ਸਿੰਘ ( ਉਮਰ ਕਰੀਬ 33 ਸਾਲ ) ਪੁੱਤਰ ਕਸ਼ਮੀਰ ਸਿੰਘ ਵਾਸੀ ਛੰਨਾ ਸੇਰ ਥਾਣਾ ਤਲਵੰਡੀ ਚੌਧਰੀਆ ਜਿਲ੍ਹਾ ਕਪੂਰਥਲਾ ਨੂੰ ਕਾਬੂ ਕੀਤਾ ਅਤੇ ਇਸ ਪਾਸੋਂ 3000 ਅਲਪਰਾਜੋਲਮ ਅਤੇ 4200 ਟਰਮਾਡੋਲ (ਕੁੱਲ 7200 ਨਸ਼ੀਲੀਆ ਗੋਲੀਆ) ਬ੍ਰਾਮਦ ਹੋਈਆਂ, ਜਿਸ ਤੇ ਇਸ ਦੇ ਖਿਲਾਫ਼ ਮੁਕੱਦਮਾ ਨੰਬਰ 137 ਮਿਤੀ 15.11.17 ਜੁਰਮ 22-61-85 ਂਧਫਸ਼ ਅਚਟ ਥਾਣਾ ਲੋਹੀਆਂ ਦਰਜ ਰਜਿਸਟਰ ਕੀਤਾ ਗਿਆ।
ਇਸੇ ਤਰਾਂ ਏ.ਐਸ.ਆਈ ਬਲਬੀਰ ਸਿੰਘ ਵੱਲੋਂ ਲੋਹੀਆਂ ਦੇ ਢਛੀ ਗੋਦਾਮਾ ਲਾਗਿਓਂ ਸੁਰਜੀਤ ਸਿੰਘ (ਉਮਰ ਕਰੀਬ 26 ਸਾਲ ) ਪੁੱਤਰ ਸੰਤੋਖ ਸਿੰਘ ਵਾਸੀ ਛੰਨਾ ਸੇਰ ਥਾਣਾ ਤਲਵੰਡੀ ਚੌਧਰੀਆ ਨੂੰ ਕਾਬੂ ਕੀਤਾ ਅਤੇ ਇਸ ਪਾਸੋਂ 3000 ਅਲਫਰਾਜੋਲਮ ਅਤੇ 3500 ਟਰਮਾਡੋਲ (ਕੁੱਲ 6,500 ਨਸ਼ੀਲੀਆ ਗੋਲੀਆ) ਬ੍ਰਾਮਦ ਹੋਈਆਂ। ਜਿਸ ਤੇ ਇਸ ਦੇ ਖਿਲ਼ਾਫ਼ ਮੁਕੱਦਮਾ ਨੰਬਰ 138 ਮਿਤੀ 15.11.17 ਜੁਰਮ 22-61-85 ਂਧਫਸ਼ ਅਚਟ ਥਾਣਾ ਲੋਹੀਆ ਦਰਜ ਰਜਿਸਟਰ ਕੀਤਾ ਗਿਆ। ਇਸ ਤੋਂ ਇਲਾਵਾ ਏ.ਐਸ.ਆਈ ਪਰਗਟ ਸਿੰਘ ਨੇ ਰੇਲਵੇ ਸਟੇਸ਼ਨ ਲੋਹੀਆਂ ਦੇ ਲਾਗਿਓਂ ਪੁਨੀਤ ਕਪਾਹੀ (ਉਮਰ ਕਰੀਬ 31 ਸਾਲ) ਪੁੱਤਰ ਸੁਰਿੰਦਰ ਕਪਾਹੀ ਵਾਸੀ 119 ਮਹਾਰਾਜਾ ਗਾਰਡਨ ਬਸਤੀ ਪੀਰ ਦਾਦ ਨੇੜੇ ੰਸ਼ ਫਾਰਮ ਜਲੰਧਰ ਨੂੰ ਕਾਬੂ ਕੀਤਾ ਗਿਆ, ਅਤੇ ਇਸ ਪਾਸੋਂ 22,800 ਅਲਪਰਾਜੋਲਮ ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ। ਜਿਸ ਤੇ ਇਸ ਦੇ ਖਿਲ਼ਾਫ਼ ਮੁਕੱਦਮਾ ਨੰਬਰ 139 ਮਿਤੀ 15.11.17 ਜੁਰਮ 22-61-85 ਂਧਫਸ਼ ਅਚਟ ਥਾਣਾ ਲੋਹੀਆਂ ਦਰਜ ਰਜਿਸਟਰ ਕੀਤਾ ਗਿਆ।
ਕੁੱਲ ਬ੍ਰਾਮਦਗੀ =  36,500 ਨਸ਼ੀਲੀਆਂ ਗੋਲੀਆਂ
ਪੁੱਛ-ਗਿੱਛ ਦੌਰਾਨ
ਪੁੱਛ ਗਿੱਛ ਦੌਰਾਨ ਦੋਸ਼ੀ ਕੁਲਵਿੰਦਰ ਸਿੰਘ ਉਕਤ ਨੇ ਦੱਸਿਆ ਕਿ ਉਹ 12 ਜਮਾਤਾਂ ਪਾਸ ਹੈ, ਸ਼ਾਦੀ ਸ਼ੂਦਾ ਹੈ ਅਤੇ ਉਸ ਨੇ ਆਰ.ਐੱਮ.ਪੀ. ਡਾਕਟਰ ਦੀ ਪ੍ਰੈਕਟਿਸ ਕੀਤੀ ਹੋਈ ਹੈ। ਇਹ ਨਸ਼ੀਲੀਆ ਗੋਲੀਆਂ ਉਸਨੇ ਪੁਨੀਤ ਕਪਾਹੀ ਪੁੱਤਰ ਸੁਰਿੰਦਰ ਕਪਾਹੀ ਵਾਸੀ ਜਲੰਧਰ ਪਾਸੋ ਖਰੀਦੀਆਂ ਸਨ।
ਪੁੱਛ-ਗਿੱਛ ਦੌਰਾਨ
ਪੁੱਛ-ਗਿੱਛ ਦੌਰਾਨ ਸੁਰਜੀਤ ਸਿੰਘ ਉਕਤ ਨੇ ਦੱਸਿਆ ਕਿ ਉਹ 10 ਵੀ ਜਮਾਤ ਪਾਸ ਹੈ, ਉਸਦੀ ਅਜੇ ਸ਼ਾਦੀ ਨਹੀਂ ਹੋਈ , ਜੋ ਕੁਲਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਜੋ ਕਿ ਉਸਦੇ ਹੀ ਪਿੰਡ ਦਾ ਵਸਨੀਕ ਹੈ ਜੋ ਕਿ ਪਿੰਡ ਪਿੰਡ ਬਾਜਾ ਵਿੱਚ ਡਾਕਟਰੀ ਦੀ ਦੁਕਾਨ ਕਰਦਾ ਹੈ ਉਸ ਨਾਲ ਬੈਠਣ ਉਠਣ ਲੱਗ ਪਿਆ। ਇਹ ਨਸ਼ੀਲੀਆ ਗੋਲੀਆਂ ਉਸਨੇ ਕੁਲਵਿੰਦਰ ਸਿੰਘ ਨਾਲ ਮਿਲ ਕੇ ਪੁਨੀਤ ਕਪਾਹੀ ਪੁੱਤਰ ਸੁਰਿੰਦਰ ਕਪਾਹੀ ਵਾਸੀ ਜਲੰਧਰ ਪਾਸੋ ਖਰੀਦੀਆ ਹਨ।
ਪੁੱਛ-ਗਿੱਛ ਦੌਰਾਨ
ਪੁੱਛ-ਗਿੱਛ ਦੌਰਾਨ ਪੁਨੀਤ ਕਪਾਹੀ ਉਕਤ ਨੇ ਦੱਸਿਆ ਕਿ ਉਹ 12 ਵੀ ਜਮਾਤ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ,  ਇਹ ਬੁਰੀ ਸੰਗਤ ਵਿੱਚ ਪੈ ਜਾਣ ਕਾਰਨ ਨਸ਼ੀਲੀਆ ਗੋਲੀਆ ਦਾ ਧੰਦਾ ਕਰਨ ਲੱਗ ਪਿਆ। ਇਹ ਨਸ਼ੀਲੀਆ ਗੋਲੀਆਂ ਉਸ ਨੇ ਪੈਨਮਬਾਉਟੈਕ ਅੰਬ ਹਿਮਾਚਲ ਤੋ ਖਰੀਦੀਆ ਸੀ। ਕੁਲਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਨਾਲ ਮਿਲ ਕੇ ਉਹ ਨਸ਼ੀਲੀਆ ਗੋਲੀਆ ਦਾ ਧੰਦਾ ਕਰਦਾ ਸੀ।

No comments:

Post Top Ad

Your Ad Spot