ਅੱਜ ਡੀ.ਐਸ.ਟੀ. ਇੰਸਪਾਇਰ ਕੈਂਪ ਦੀ Lecturer-series ਨੂੰ ਅੱਗੇ ਤੋਰਨ ਲਈ ਪਹੁੰਚੇ ਡਾ. ਭਜਨ ਸਿੰਘ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 10 November 2017

ਅੱਜ ਡੀ.ਐਸ.ਟੀ. ਇੰਸਪਾਇਰ ਕੈਂਪ ਦੀ Lecturer-series ਨੂੰ ਅੱਗੇ ਤੋਰਨ ਲਈ ਪਹੁੰਚੇ ਡਾ. ਭਜਨ ਸਿੰਘ

ਜਲੰਧਰ 10 ਨਵੰਬਰ (ਗੁਰਕੀਰਤ ਸਿੰਘ)- ਅੱਜ ਡੀ.ਐਸ.ਟੀ. ਇੰਸਪਾਇਰ ਕੈਂਪ ਦੀ Lecturer-series ਨੂੰ ਅੱਗੇ ਤੋਰਨ ਲਈ ਡਾ. ਭਜਨ ਸਿੰਘ, ਡਿਪਾਰਟਮੈਂਟ ਆਫ ਫਿਜ਼ਿਕਸ, ਪੀ.ਯੂ. ਪਟਿਆਲਾ ਤੋਂ ਉਚੇਰੇ ਤੌਰ ਤੇ ਪਹੁੰਚੇ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਤੇ ਡਾ. ਅਰੁਣ ਦੇਵ ਸ਼ਰਮਾ, ਮੁਖੀ ਬਾਇਓਟੈਕ ਵਿਭਾਗ ਨੇ ਉਹਨਾਂ ਨੂੰ ਜੀ ਆਇਆ ਕਿਹਾ ਅਤੇ ਫੁੱਲਾਂ ਅਤੇ ਯਾਦਗਾਰੀ ਚਿੰਨ ਭੇਂਟ ਕਰਕੇ ਉਹਨਾਂ ਦਾ ਸਵਾਗਤ ਕੀਤਾ। ਡਾ. ਭਜਨ ਸਿੰਘ ਨੇ “Radiation Pollution” ਵਿਸ਼ੇ ਉਪਰ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਡਾ. ਸਾਹਿਬ ਨੇ ਲੈਕਚਰ ਤੋਂ ਪਹਿਲਾਂ ਬੱਚਿਆਂ ਨੂੰ ਮੁੱਢਲੀ ਜਾਣਕਾਰੀ ਦਿੰਦਿਆ ਰੈਡੀਏਸ਼ਨ ਦੀ ਪਰਿਭਾਸ਼ਾ ਦਿੱਤੀ ਤੇ ਉਨ੍ਹਾਂ ਦੇ ਵੱਖ-ਵੱਖ ਸਰੋਤਾਂ ਬਾਰੇ ਬੱਚਿਆਂ ਨੂੰ ਮੁੱਢਲੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਸਰੋਤ ਕੁਦਰਤੀ ਅਤੇ ਮਨੁੱਖੀ ਦੋ ਤਰ੍ਹਾਂ ਦੇ ਹੋ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ Rays (ਵਿਕਰਣਾ) ਤਿੰਨ ਤਰ੍ਹਾਂ ਦੀਆਂ ਹਨ ਜਿਵੇਂ ਕਿ Microwave, Macrowave ਅਤੇ cosmic way ਤੇ ਇਹ ਅਲੱਗ ਕੰਮਾਂ ਲਈ ਵਰਤੀਆਂ ਜਾਂਦੀਆਂ ਹਨ। ਉਹਨਾਂ ਬੱਚਿਆ ਨੂੰ ਬ੍ਰਹਿਮੰਡ ਦੀ ਸ਼ੁਰੂਆਤ ਬਾਰੇ ਦੱਸਿਆ। ਉਹਨਾਂ ਕਿਹਾ ਕਿ ਬ੍ਰਹਿਮੰਡ ਦੀ ਉਤਪੱਤੀ ਲਈ ਬਿਗ-ਬੈਂਗ ਥੀਊਰੀ ਸਭ ਤੋਂ ਜਿਆਦਾ ਪ੍ਰਚਲਿਤ ਅਤੇ ਸਿੱਧ ਥੀਊਰੀ ਹੈ ਜਿਸ ਬਾਰੇ ਵਿਚ ਕਈ ਸਬੂਤ ਵਿਗਿਆਨੀਆਂ ਨੇ ਪੇਸ਼ ਕੀਤੇ ਹਨਪ ਉਹਨਾਂ God-particle ਬਾਰੇ ਵੀ ਸਰੋਤਿਆਂ ਨੂੰ ਬੜੇ ਹੀ ਰੋਚਕ ਢੰਗ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਵਿਕਿਰਣਾ ਦੇ ਸਰੋਤ ਵੀ ਕੁਦਰਤੀ ਅਤੇ ਮਨੁਖੀ ਹਨ, ਕੁਦਰਤੀ ਸਰੋਤ ਬ੍ਰਹਿਮੰਡ ਵਿਚ ਮੌਜੂਦ, ਸੂਰਜ ਤਾਰੇ ਅਤੇ ਬਲੈਕ ਹੋਲ ਹਨ। ਮਨੁੱਖੀ ਸਰੋਤਾਂ ਵਿਚ ਅਲੱਗ ਰੀਏਕਟਰ ਜਿਵੇਂ ਕਿ Large Hardon Collider (LHC) Aqy Compact Muon Solenoid CMSI Detector ਆਦਿ ਹਨ। ਉਹਨਾਂ ਦੱਸਿਆ ਕਿ ਜਿਵੇਂ-ਜਿਵੇਂ ਰੈਡੀਏਸ਼ਨ ਦੀ ਵਰਤੋਂ ਵੱਧ ਰਹੀ ਹੈ ਉਸਦੇ ਨਾਲ ਨਾਲ ਇਹਨਾਂ ਦਾ ਰੇਡਿਓ ਐਕਟਿਵ ਪ੍ਰਦੂਸ਼ਣ ਵੀ ਵੱਧ ਰਿਹਾ ਹੈ ਇਸ ਲਈ ਸਾਨੂੰ ਇਸ ਪ੍ਰਤੀ ਸੁਚੇਤ ਹੋਣਾ ਚਾਹੀਦਾ। ਇਸਦੇ ਨਾਲ ਹੀ ਉਹਨਾਂ ਰੇਡਿਓ ਐਕਟਿਵ ਕਿਰਨਾਂ ਨਾਲ ਹੋਣ ਵਾਲੇ ਹਾਦਸਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਿਵੇਂ ਕਿ ਹੀਰੋਸ਼ੀਮਾ ਬੰਦ, Three Miles ਆਦਿ। ਉਹਨਾਂ ਦਸਿਆ ਨਿਓਕਲੀਅਰ ਕੰਟਰੋਲ ਲਈ ਕਈ Agencies ਹਨ ਜਿਵੇਂ ਕਿ IAEA, ICRU, NCRP, AERB ਆਦਿ। ਨਿਓਕਲੀਅਰ ਰੈਡੀਏਸ਼ਨ ਦੇ ਕਈ ਲਾਭ ਹਨ ਜਿਵੇਂ ਕਿ ਉਦਯੋਗ, ਖੇਤੀਬਾੜੀ ਅਤੇ ਡਾਕਟਰੀ ਖੇਤਰ ਵਿਚ ਇਨ੍ਹਾਂ ਦੇ ਬਹੁਤ ਹੀ ਲਾਭ ਹਨ। ਉਦਯੋਗ ਵਿਚ ਅਸੀਂ ਫਰਸ਼ ਉਪ ਤਰੇੜ, ਪਾਇਪ ਵਿਚ ਤਰੇੜ, ਤਰਲ ਦੇ ਪ੍ਰਭਾਵ ਦਾ ਪਤਾ ਲਾ ਸਕਦੇ ਹਾਂ। ਖੇਤੀਬਾੜੀ ਵਿਚ ਅਸੀਂ ਦਰੱਖਤ ਦੀ ਉਮਰ, ਗੁਣਵਤਾ ਅਤੇ ਨਮੀ ਦਾ ਪਤਾ ਲਾ ਸਕਦੇ ਹਾਂ। ਡਾਕਟਰੀ ਖੇਤਰ ਵਿਚ ਨਿਊਕਲੀਅਰ ਰੈਡੀਏਸ਼ਨ, ਡਾਇਗਨਸਿਵਿਕ ਵਿਚ ਵਰਤੇ ਜਾਂਦੇ ਹਨ ਜਿਵੇਂ ਕਿ CT-SCAN, X-RAY, PET ਆਦਿ। ਇਸ ਤੋਂ ਇਲਾਵਾ ਇਹ ਕਿਰਣਾ ਕੈਂਸਰ ਵਰਗੇ ਰੋਗਾਂ ਦੇ ਇਲਾਜ ਲਈ ਵਰਤਿਆਂ ਜਾਂਦਾ ਹੈ। ਅੱਜ ਦਾ ਦੂਜਾ ਲੈਕਚਰ ਡਾ. ਬਿਜੈ ਸਿੰਘ, ਪ੍ਰੋਫੈਸਰ ਪੀ.ਏ.ਯੂ., ਲੁਧਿਆਣਾ ਵਲੋਂ ਦਿੱਤਾ ਗਿਆ। ਪ੍ਰਿੰਸੀਪਲ ਸਾਹਿਬ ਨੇ ਫੁੱਲਾਂ ਦੇ ਗੁਲਦਸਤੇ ਨਾਲ ਉਹਨਾਂ ਦਾ ਸਵਾਗਤ ਕੀਤਾ। ਇਨ੍ਹਾਂ ਦਾ ਵਿਸ਼ਾ Nitrogen, Food Production and Climate Change ਸੀ। ਉਹਨਾਂ ਦੱਸਿਆ ਭਾਵੇਂ ਫੂਡ ਸਕਿਊਰਟੀ ਵਧ ਰਹੀ ਹੈ ਪਰ ਅਜੇ ਵੀ ਡਿਵੈਲਪਮਿੰਗ ਕੰਗਰੀ ਵਿਚ 90% ਲੋਕ ਭੁੱਖ ਨਾਲ ਮਰ ਰਹੇ ਹਨ ਤੇ ਭੁੱਖ ਨਾਲ ਲੜਨ ਲਈ ਇਕੋ-ਇਕ ਤਰੀਕਾ ਫਸਲਾਂ ਜਿਹੜੀਆਂ ਭੋਜਨ ਲਈ ਵਰਤੀਆਂ ਜਾਂਦੀਆਂ ਹਨ ਉਨ੍ਹਾਂ ਦਾ ਵਧੇਰੇ ਉਤਪਾਦਨ ਹੈ। ਜਿਸ ਲਈ ਖਾਦਾਂ ਦੀ ਜਰੂਰਤ ਹੈ ਜਿਨ੍ਹਾਂ ਵਿਚੋਂ Nitrogen Fertilizer ਪ੍ਰਮੁਖ ਹਨ, ਇਸ ਤੋਂ ਬਾਅਦ ਉਹਨਾਂ ਬੱਚਿਆਂ ਨੂੰ green of effect Aqy Enhanced green house effect ਬਾਰੇ ਦੱਸਿਆ ਉਹਨਾਂ ਦਸਿਆ ਕਿ ਇਸ ਵਿਚ ਨਾਈਟ੍ਰਸ ਉਕਸਾਇਡ, (N2O) ਦਾ ਵੀ ਯੋਗਦਾਨ ਹੈ। ਪੌਦੇ N2 ਨੂੰ (N2O) ਦੀ ਰੂਪ ਵਿਚ ਹੀ ਵਰਤ ਸਕਦੇ ਹਨ। ਪਰ ਇਹੋ ਹੀ (N2O) ਜਿਹੜਾ ਕਿ (N2) ਖਾਦ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਪ੍ਰਦੂਸ਼ਣ ਅਤੇ Global warming ਦਾ ਕਾਰਣ ਬਣਦਾ ਹੈ, ਇਸ ਲਈ ਸਾਨੂੰ ਨਾਈਟੌਜਨ (N2) ਖਾਦ ਦੀ ਵਰਤੋਂ ਬੜੇ ਹੀ ਸਾਵਧਾਨ ਪੂਰਕ ਕਰਨੀ ਚਾਹੀਦੀ ਹੈ ਅਤੇ ਉਸ ਦੀ ਬੇਲੋੜੀ ਵਰਤੋਂ ਤੋਂ ਸੁਚੇਤ ਹੋਣਾ ਚਾਹੀਦਾ ਹੈ।

No comments:

Post Top Ad

Your Ad Spot