ਸਾਹਿਬਜ਼ਾਦਾ ਅਜੀਤ ਸਿੰਘ ਭਲਾਈ ਕੇਂਦਰ ਜੰਡਿਆਲਾ ਗੁਰੂ ਵਿਖੇ "ਦੂਜੇ ਜਪ ਤਪ ਅਰਦਾਸ ਸਮਾਗਮਾਂ" ਤਹਿਤ ਕੀਰਤਨ ਦਰਬਾਰ 30 ਨਵੰਬਰ ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 28 November 2017

ਸਾਹਿਬਜ਼ਾਦਾ ਅਜੀਤ ਸਿੰਘ ਭਲਾਈ ਕੇਂਦਰ ਜੰਡਿਆਲਾ ਗੁਰੂ ਵਿਖੇ "ਦੂਜੇ ਜਪ ਤਪ ਅਰਦਾਸ ਸਮਾਗਮਾਂ" ਤਹਿਤ ਕੀਰਤਨ ਦਰਬਾਰ 30 ਨਵੰਬਰ ਨੂੰ

ਭਾਈ ਨਰਿੰਦਰ ਸਿੰਘ ਜੀ
ਜੰਡਿਆਲਾ ਗੁਰੂ, 28 ਨਵੰਬਰ ( ਕੰਵਲਜੀਤ ਸਿੰਘ,ਪਰਗਟ ਸਿੰਘ)- 'ਮਾਤਾ ਕੌਲਾਂ ਜੀ ਭਲਾਈ ਕੇਂਦਰ' ਤਰਨਤਾਰਨ ਰੋਡ, ਅੰਮ੍ਰਿਤਸਰ ਦੇ ਮੁਖ ਸੇਵਾਦਾਰ ਭਾਈ ਸਹਿਬ ਭਾਈ ਗੁਰਇਕਬਾਲ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ "550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਲਹਿਰ ਦੇ"ਦੂਜੇ ਜਪ ਤਪ ਅਰਦਾਸ ਸਮਾਗਮ "13ਵੇਂ ਜੀਅ ਦਇਆ ਪ੍ਰਵਾਨ" ਨੂੰ ਸਮਰਪਿਤ ਗੁਰੂ ਨਾਨਕ ਦੇ ਸਿੱਖ ਅਤੇ ਸਾਖੀਆਂ ਸਮਾਗਮ 26 ਨਵੰਬਰ ਤੋਂ ਇਕ ਦਸੰਬਰ ਤੱਕ ਛੇ ਦਿਨਾਂ ਦੀ ਵਿਸ਼ੇਸ਼ ਲੜੀ ਦੇ ਸਮਾਗਮ ਤਹਿਤ 30 ਨਵੰਬਰ ਨੂੰ ਦਿਨ ਵੀਰਵਾਰ ਸ਼ਾਮ 6.30 ਤੋਂ 9.30 ਵਜੇ ਤੱਕ ਸਾਹਿਬਜ਼ਾਦਾ ਅਜੀਤ ਸਿੰਘ ਭਲਾਈ ਕੇਂਦਰ ਸਰਾਂ ਰੋਡ ਜੰਡਿਆਲਾ ਗੁਰੂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖ ਸੰਚਾਲਕ ਭਾਈ ਨਰਿੰਦਰ ਸਿੰਘ ਜੀ ਨੇ ਦੱਸਿਆ ਕਿ ਇਹ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਭਲਾਈ ਕੇਂਦਰ ਵਲੋਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਵਾਸਤੇ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਦੀ ਲੜੀ ਤਹਿਤ 29 ਨਵੰਬਰ ਨੂੰ ਗੁਦੁਆਰਾ ਬੀਬੀ ਕੌਲਾਂ ਜੀ, ਗੁਰਦੁਆਰਾ ਕੌਲਸਰ ਵਿਖੇ, 30 ਨਵੰਬਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਭਲਾਈ ਕੇਂਦਰ ਸਰਾਂ ਰੋਡ, ਜੰਡਿਆਲਾ ਗੁਰੂ ਵਿਖੇ ਅਤੇ 1 ਦਸੰਬਰ ਨੂੰ ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਚੌਂਕ ਜੈ ਸਿੰਘ ਵਿਖੇ ਸਮਾਗਮ ਹੋਣਗੇ।ਸਥਾਨਕ ਸਮਾਗਮ ਵਿੱਚ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ, ਭਾਈ ਬਲਰਾਜ ਸਿੰਘ ਜੀ, ਬੀਬੀ ਮਨਜੋਤ ਕੌਰ, ਭਾਈ ਗੁਕ੍ਰਿਪਾਲ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਹਰਵਿੰਦਰ ਪਾਲ ਸਿੰਘ ਜੀ ਲਿਟਲ ਅਤੇ ਭਾਈ ਨਰਿੰਦਰ ਸਿੰਘ ਜੀ ਹਾਜ਼ਰੀਆਂ ਭਰਨਗੇ ਅਤੇ ਬਾਕੀ ਸਾਰੇ ਸਮਾਗਮਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜਥੇ ਅਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਨਗੇ।ਸਮਾਗਮਾਂ ਦੌਰਾਨ ਗੁਰੂ ਕਾ ਲੰਗਰ ਅਤੁਟ ਵਰਤੇਗਾ।ਇਸ ਮੌਕੇ ਭਾਈ ਨਰਿੰਦਰ ਸਿੰਘ ਜੀ ਮੁਖ ਸੰਚਾਲਕ ਨੇ ਇਲਾਕੇ ਭਰ ਦੀਆਂ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚ ਕਿ ਗੁਰੂ ਦੀ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਬੇਨਤੀ ਕੀਤੀ।

No comments:

Post Top Ad

Your Ad Spot