ਜੀਤਮਹਿੰਦਰ ਸਿੱਧੂ ਦੇ ਜਨਰਲ ਸਕੱਤਰ ਬਨਣ 'ਤੇ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਨੇ ਪ੍ਰਗਟਾਈ ਖੁਸ਼ੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 19 November 2017

ਜੀਤਮਹਿੰਦਰ ਸਿੱਧੂ ਦੇ ਜਨਰਲ ਸਕੱਤਰ ਬਨਣ 'ਤੇ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਨੇ ਪ੍ਰਗਟਾਈ ਖੁਸ਼ੀ

ਤਲਵੰਡੀ ਸਾਬੋ, 18 ਨਵੰਬਰ (ਗੁਰਜੰਟ ਸਿੰਘ ਨਥੇਹਾ)- ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨ ਜਾਰੀ ਕੀਤੀ ਅਹੁਦੇਦਾਰਾਂ ਦੀ ਸੂਚੀ ਅਨੁਸਾਰ ਅਹਿਮ ਅਹੁਦੇ ਜਨਰਲ ਸਕੱਤਰ ਨਾਲ ਨਿਵਾਜਣ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇਕਾਈ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਅੱਜ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਨੇ ਸ. ਸਿੱਧੂ ਦੀ ਨਿਯੁਕਤੀ ਦੇ ਖੁਸ਼ੀ ਪ੍ਰਗਟ ਕੀਤੀ ਹੈ।
ਪ੍ਰੈੱਸ ਨੂੰ ਜਾਰੀ ਵੱਖੋ ਵੱਖ ਬਿਆਨਾਂ ਰਾਹੀਂ ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਬਾਬੂ ਸਿੰਘ ਮਾਨ, ਨਗਰ ਕੌਂਸਲ ਰਾਮਾਂ ਦੇ ਪ੍ਰਧਾਨ ਕ੍ਰਿਸ਼ਨ ਮਿੱਤਲ, ਬੀਬੀ ਸ਼ਵਿੰਦਰ ਕੌਰ ਚੱਠਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ, ਮਦਨ ਲਾਲ ਲਹਿਰੀ ਸਾਬਕਾ ਪ੍ਰਧਾਨ ਰਾਮਾਂ, ਅਵਤਾਰ ਮੈਨੂੰਆਣਾ ਜਿਲ੍ਹਾ ਪੁਲਿਸ ਐਡਵਾਇਜਰੀ ਕਮੇਟੀ ਮੈਂਬਰ, ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸੁਖਬੀਰ ਚੱਠਾ, ਐਸ. ਓ. ਆਈ ਜਿਲ੍ਹਾ ਪ੍ਰਧਾਨ ਨਿੱਪੀ ਮਲਕਾਣਾ, ਬੀ. ਸੀ ਵਿੰਗ ਹਲਕਾ ਪ੍ਰਧਾਨ ਜਗਤਾਰ ਨੰਗਲਾ, ਇਸਤਰੀ ਵਿੰਗ ਦੀ ਬੀਬੀ ਵੀਰਪਾਲ ਕੌਰ ਸਰਪੰਚ ਜਗਾ ਰਾਮ ਤੀਰਥ, ਕਿਸਾਨ ਵਿੰਗ ਦੇ ਮੋਤੀ ਭਾਗੀਵਾਂਦਰ, ਗੁਰਤੇਜ ਜੋਗੇਵਾਲਾ, ਸੁਰਜੀਤ ਸ਼ਿੰਦੀ, ਆਈ. ਟੀ ਵਿੰਗ ਹਲਕਾ ਪ੍ਰਧਾਨ ਜਗਸੀਰ ਸਿੰਘ ਤਲਵੰਡੀ, ਐੱਸ. ਸੀ ਸੈੱਲ ਸਰਕਲ ਪ੍ਰਧਾਨ ਗੁਲਾਬ ਕੈਲੇਵਾਂਦਰ, ਮੋਹਣ ਸਿੰਘ ਮਿਰਜੇਆਣਾ ਤੇ ਗਿਆਨ ਜੱਜਲ ਦੋਵੇਂ ਡਾਇਰੈਕਟਰ ਪੀ. ਏ. ਡੀ. ਬੀ, ਜਸਪਾਲ ਨੰਬਰਦਾਰ ਲਹਿਰੀ, ਸੁਖਭਿੰਦਰ ਸਰਪੰਚ ਜੋਗੇਵਾਲਾ, ਬੱਲਮ ਸਿੰਘ ਚੇਅਰਮੈਨ ਕੋਰੀ ਜਾਤੀ, ਯੂਥ ਵਿੰਗ ਦੇ ਭਿੰਦਾ ਜੱਜਲ, ਹਰਪਾਲ ਗਾਟਵਾਲੀ, ਗੁਰਮੇਲ ਲਾਲੇਆਣਾ ਆਦਿ ਆਗੂਆਂ ਨੇ ਸ. ਸਿੱਧੂ ਦੀ ਨਿਯੁਕਤੀ ਨੂੰ ਪਾਰਟੀ ਦੀ ਕਾਮਯਾਬੀ ਲਈ ਇੱਕ ਢੁਕਵਾਂ ਕਦਮ ਕਰਾਰ ਦਿੰਦਿਆਂ ਪਾਰਟੀ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਵੀ ਕੀਤਾ।

No comments:

Post Top Ad

Your Ad Spot