ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਪੈਰਾਮੈਡੀਕਲ ਕਾਲਜ ਨੇ ਨਵੇਂ ਵਿਦਿਆਰਥੀਆਂ ਨੂੰ ਆਖਿਆ ਜੀ ਆਇਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 1 November 2017

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਪੈਰਾਮੈਡੀਕਲ ਕਾਲਜ ਨੇ ਨਵੇਂ ਵਿਦਿਆਰਥੀਆਂ ਨੂੰ ਆਖਿਆ ਜੀ ਆਇਆਂ

ਤਲਵੰਡੀ ਸਾਬੋ, 1 ਨਵੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਤਲੰਵਡੀ ਸਾਬੋ ਦੇ ਪੈਰਾਮੈਡੀਕਲ ਕਾਲਜ ਵੱਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰਜ ਪਾਰਟੀ ਦਾ ਆਯੋਜਨ ਕੀਤਾ ਗਿਆ। ਯੂਨੀਵਰਸਿਟੀ ਦੇ ਮੁੱਖ ਆਡੋਟੋਰੀਅਮ ਵਿੱਚ ਸੀਨੀਅਰ ਵਿਦਿਆਰਥੀਆਂ ਨੇ ਖੂਬਸੂਰਤ ਪੇਸ਼ਕਾਰੀਆਂ ਰਾਹੀਂ ਨਵੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਇਸ ਪ੍ਰੋਗਰਾਮ ਵਿੱਖ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।
 ਡਾ. ਧੀਮਾਨ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੜ੍ਹਾਈ ਵਿੱਚ ਮਨ ਲਗਾਉਣ ਦੀ ਸਲਾਹ ਦਿੱਤੀ ਅਤੇ ਜਿੰਦਗੀ ਦੇ ਇਸ ਸੁਨਹਿਰੀ ਪੜ੍ਹਾਅ ਨੂੰ ਪੂਰੀ ਮਿਹਨਤ ਅਤੇ ਅਧਿਆਪਕਾਂ ਦੀ ਅਗਵਾਈ ਨਾਲ ਪੂਰਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇ ਵਿਦਿਆਰਥੀ ਕੱਲ ਦੇਸ਼ ਦਾ ਭਵਿੱਖ ਬਨਣਗੇ। ਉਨ੍ਹਾਂ ਜਿੰਦਗੀ ਵਿੱਚ ਸਹੀ ਰਸਤਾ ਅਪਨਾ ਕੇ ਚੰਗੇਰੇ ਸ਼ਹਿਰੀ ਬਨਣ ਅਤੇ ਮਾਨਵਤਾ ਦੀ ਭਲਾਈ ਕਰਨ ਦੀ ਗੱਲ ਵੀ ਕਹੀ। ਡਾ. ਧੀਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੂਰੀ ਲਗਨ ਨਾਲ ਵਿਦਿਆ ਹਾਸਲ ਕਰਕੇ ਸਮੇਂ ਦੇ ਹਾਣ ਦਾ ਬਨਣਾ ਚਾਹੀਦਾ ਹੈ।
ਕਾਲਜ ਦੇ ਡੀਨ ਪ੍ਰੋ. ਰਿਮੀ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ, ਸਮੇਤ ਹੋਰ ਮਨਮੋਹਕ ਪੇਸ਼ਕਾਰੀਆਂ ਨੇ ਸਭ ਹਾਜਰੀਨ ਦਾ ਮਨ ਮੋਹਿਆ ਉਪਰੰਤ ਇੱਕ ਫੈਸ਼ਨ ਸ਼ੋਅ ਦਾ ਆਯੋਜਨ ਵੀ ਕੀਤਾ ਗਿਆ। ਇਸ ਵਿੱਚ ਭਾਗ ਲੈਣ ਵਾਲਿਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਸੰਬੰਧੀ ਸਵਾਲ ਪੁੱਛੇ ਗਏ।  ਰੈਂਪ ਮਾਡਲਿੰਗ, ਪਹਿਰਾਵੇ ਅਤੇ ਹਾਂਰਜਬਾਬੀ ਦੇ ਆਧਾਰ ਤੇ ਜੇਤੂਆ ਨੂੰ ਇਨਾਮ ਦਿੱਤੇ ਗਏ। 
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਇਸ ਵਧੀਆ ਪ੍ਰੋਗਰਾਮ ਸਬੰਧੀ ਪ੍ਰੋ. ਰਿਮੀ ਕੌਰ ਅਤੇ ਸਟਾਫ ਦੀ ਸਲਾਘਾ ਕੀਤੀ ਅਤੇ ਨਵੇਂ ਵਿਦਿਆਰਥੀਆਂ ਦਾ ਯੂਨੀਵਰਸਿਟੀ ਵਿੱਚ ਸਵਾਗਤ ਕੀਤਾ। ਸੁਮੱਚੇ ਪ੍ਰੋਗਰਾਮ ਦੀ ਸੰਚਾਲਕਤਾ ਪ੍ਰੋ. ਉਪੇਂਦਰ ਸਿੰਘ ਨੇ ਬਾਖੂਬੀ ਨਿਭਾਈ।

No comments:

Post Top Ad

Your Ad Spot