ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਅਣ ਨੇ ਜਿੱਤਿਆ 'ਧੀ ਪੰਜਾਬ ਦੀ' ਐਵਾਰਡ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 17 November 2017

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਅਣ ਨੇ ਜਿੱਤਿਆ 'ਧੀ ਪੰਜਾਬ ਦੀ' ਐਵਾਰਡ

ਤਲਵੰਡੀ ਸਾਬੋ, 17 ਨਵੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਫਰੀਦਕੋਟ ਵਿਖੇ ਨੈਸ਼ਨਲ ਯੂਥ ਵੈਲਫੇਅਰ ਕਲੱਬ ਵੱਲੋਂ 17ਵਾਂ 'ਧੀ ਪੰਜਾਬ ਦੀ' ਐਵਾਰਡ 2017 ਆਯੋਜਤ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿੱਚ ਪੰਜਾਬ ਭਰ ਤੋਂ ਸੈਂਕੜੇ ਤੋਂ ਵੱਧ ਮੁਟਿਆਰਾਂ ਨੇ ਭਾਗ ਲਿਆ। ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਫੈਸ਼ਨ ਵਿਭਾਗ ਦੀ ਵਿਦਿਆਰਥਣ ਹਰਜੀਤ ਕੌਰ (ਐਮ. ਐਸ. ਸੀ ਫੈਸ਼ਨ ਟੈਕਨਾਲੌਜੀ) ਨੇ 18 ਫਾਈਨਲਿਸਟ ਨੂੰ ਪਛਾੜਦੇ ਹੋਏ 'ਧੀ ਪੰਜਾਬ ਦੀ' ਐਵਾਰਡ ਤੇ ਕਬਜਾ ਕੀਤਾ। ਇਸ ਮੁਕਾਬਲੇ ਵਿੱਚ ਪ੍ਰਦਰਸ਼ਨੀ, ਗਿੱਧਾ, ਸਵਾਲ-ਜਵਾਬ, ਡਾਂਸ ਰਾਊਡ ਦੇ ਅਧਾਰ ਤੇ ਸਭ ਤੋਂ ਵੱਧ ਅੰਕ ਲੈ ਕੇ ਹਰਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਐਵਾਰਡ ਵਿੱਚ ਹਰਜੀਤ ਕੌਰ ਨੂੰ ਸੋਨੇ ਦੀ ਸੱਗੀ, ਸੋਨੇ ਦਾ ਕੋਕਾ, ਫੁਲਕਾਰੀ ਅਤੇ ਸਰਟੀਫਿਕੇਟ ਨਾਲ ਨਵਾਜਿਆ ਗਿਆ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹਰਜੀਤ ਕੌਰ ਕਈ ਐਵਾਰਡ ਆਪਣੇ ਨਾਮ ਕਰ ਚੁੱਕੀ ਹੈ ਅਤੇ ਇਸ ਤੋਂ ਬਾਅਦ ਉਹ ਮਿਸ ਪੰਜਾਬਣ ਐਵਾਰਡ ਲਈ ਤਿਆਰੀ ਕਰ ਰਹੀ ਹੈ ਨਾਲ ਹੀ ਅੰਤਰਾਸ਼ਟਰੀ ਪੱਧਰ 'ਤੇ ਵੀ ਕਈ ਐਵਾਰਡਜ ਵਿੱਚ ਹਰਜੀਤ ਕੌਰ ਭਾਗ ਲੈਣ ਜਾ ਰਹੀ ਹੈ।
ਮੈਨੇਜਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਨੇ ਯੂਨੀਵਰਸਿਟੀ ਦੇ ਫੈਸ਼ਨ ਡਜਾਇਨਿੰਗ ਵਿਭਾਗ ਦੇ ਮੁਖੀ ਮੈਡਮ ਸ਼ਰਨਜੀਤ ਅਤੇ ਉਨਾਂ ਦੀ ਵਿਦਿਆਰਥਣ ਹਰਜੀਤ ਕੌਰ ਨੂੰ ਵਧਾਈ ਦੇ ਪਾਤਰ ਦਰਸਾਇਆ। ਨਾਲ ਹੀ ਉਨਾਂ ਕਿਹਾ ਕਿ ਹਰਜੀਤ ਕੌਰ ਵਰਗੀਆਂ ਗੁਰੂ ਕਾਸ਼ੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਅਜਿਹੇ ਪੋ੍ਰਗਰਾਮਾਂ ਦੇ ਜਰੀਏ ਪੰਜਾਬੀਅਤ, ਪੰਜਾਬੀ ਵਿਰਸੇ ਦੀ ਸਾਂਭ-ਸਭਾਂਲ ਕਰ ਰਹੀਆਂ ਹਨ ਜੋ ਕਿ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ।

No comments:

Post Top Ad

Your Ad Spot