ਗ੍ਰੇਸ ਸਕੂਲ ਵਿਖੇ ਸਾਲਾਨਾ ਸਮਾਗਮ "ਵਿਰਸਾ" ਪ੍ਰੋਗਰਾਮ ਅਮਿਤ ਯਾਦਾਂ ਨਾਲ ਅਲਵਿਦਾ ਹੋਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 19 November 2017

ਗ੍ਰੇਸ ਸਕੂਲ ਵਿਖੇ ਸਾਲਾਨਾ ਸਮਾਗਮ "ਵਿਰਸਾ" ਪ੍ਰੋਗਰਾਮ ਅਮਿਤ ਯਾਦਾਂ ਨਾਲ ਅਲਵਿਦਾ ਹੋਇਆ

ਜੰਡਿਆਲਾ ਗੁਰੂ 18 ਨਵੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਜੰਡਿਆਲਾ ਗੁਰੂ ਇਲਾਕੇ ਵਿੱਚ ਆਪਣੀ ਵੱਖਰੀ ਪਹਿਚਾਣ ਵਿਦਿਆ ਦੇ ਖੇਤਰ ਵਿੱਚ ਰੱਖਣ ਵਾਲਾ ਗਾਰੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਆਪਣੀ ਸਕੂਲ ਦੀ ਗਰਾਊਂਡ ਵਿੱਚ ਸਾਲਾਨਾ ਸਮਾਗਮ ਜਿਸ ਦਾ ਥਿਮ 'ਵਿਰਸਾ' ਸੀ ਮਾਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸ ਪੀ ਆਗੜਾ ਡਿਪਟੀ ਕਮਿਸ਼ਨਰ ਜਲੰਧਰ ਨੇ ਸ਼ਿਰਕਤ ਕੀਤੀ ਇਸ ਸਾਲਾਨਾ ਸਮਾਗਮ ਦੀ ਦੇਖ ਰੇਖ ਪਿਸੀਪਲ ਸੀਰੀ  ਮਤੀ ਰਮਨਦੀਪ ਕੌਰ ਰੰਧਾਵਾ ਦੀ ਅਗਵਾਈ ਹੇਠ "ਵਿਰਸਾ" ਥਿਮ ਹੇਠ ਸਭਿਆਚਾਰਕ ਪ੍ਰੋਗਰਾਮ ਦੌਰਾਨ ਰੰਗਾਂ ਰੰਗ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਤੋਂ ਸ਼ੁਰੂਆਤ ਕਰ ਕੇ ਵੱਖ-ਵੱਖ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਵਿਰਸੇ ਸਬੰਧੀ ਸਟੇਜੀ ਆਈਟਮਾਂ ਪੇਸ਼ ਕੀਤੀਆਂ ਜਿਸਨੂੰ ਦੇਖ ਕੇ ਸੱਚ ਮੁੱਚ ਹੀ ਉਹ ਪੁਰਾਣੇ ਜ਼ਮਾਨੇ ਵਾਲਾ ਪੰਜਾਬੀ ਵਿਰਸਾ ਯਾਦ ਆ ਗਿਆ ਸੀ ਜਾਗੋ'ਗਿਧਾ'ਭੰਗੜਾ ਦੀ ਪੇਸ਼ਕਾਰੀ ਨੇ ਦਰਸ਼ਕਾਂ ਤੋਂ ਵਾਹ ਵਾਹ ਖੱਟੀ ਅਤੇ ਵੱਖ-ਵੱਖ ਸਮਾਜਿਕ ਬੁਰਾਈਆਂ ਵਿਰੁੱਧ ਆਈਟਮਾਂ ਪੇਸ਼ ਕਰ ਕੇ ਦਰਸ਼ਕਾਂ ਨੂੰ ਹਲੂਣਾ ਵੀ ਦਿੱਤਾ ਗਿਆ ਇਸ ਮੌਕੇ ਆਪਣੇ ਸੰਬੋਧਨ ਵਿੱਚ ਸਕੂਲ ਦੇ ਡਾਇਰੈਕਟਰ ਡਾਕਟਰ ਜੇ,ਐਸ, ਰੰਧਵਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਅਤੇ ਆਪਣੇ ਵਿਦਿਆਰਥੀਆਂ,  ਸਟਾਫ਼ ,ਤੇ ਪੂਰੀ ਮੈਨੇਜਮੈਂਟ ਦਾ ਵੀ ਪ੍ਰਸੰਸਾ ਕਰਦਿਆਂ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਿਚਾਰ, ਮਾਨਵੀ ਰਿਸ਼ਤਿਆਂ ਦੀ  ਕਦਰਾ ਕੀਮਤਾ ਦੀਆਂ ਤੰਦਾਂ ਨੂੰ ਕਿਵੇ ਮਜਬੂਤ ਰੱਖਿਆ ਜਾਵੇ ਇਹ ਪੱਖ ਵੀ ਖੁੱਲ੍ਹ ਕੇ ਸਮਝਾਇਆ ਜਾਂਦਾ ਹੈ ਪਾਠ ਪੁਸਤਕਾਂ ਦੀ ਪੜ੍ਹਾਈ ਦੇ ਨਾਲ-ਨਾਲ ਬਾਹਰੀ ਗਿਆਨ ਵੀ ਦੇ ਦੇ ਹਾਂ ਸਮਾਜ ਵਿਚ ਕਿਵੇਂ ਵਿਚਰਿਆ ਜਾਵੇ, ਸੱਭਿਅਕ ਦੀ ਕੀ ਪਰਿਭਾਸ਼ਾ ਹੈ ? ਇਹ ਜਾ ਤਾਂ ਜ਼ਿੰਦਗੀ ਹੰਡਾ ਕੇ ਸਿੱਖ ਦਾ ਹੈ ਜਾਂ ਫਿਰ ਸਾਡੇ ਸਮਾਜ ਦਾ ਇੱਕ ਹਿੱਸਾ ਇਹ ਵੀ ਸਿਖਿਆ ਦੇਣ ਦਾ ਕੰਮ ਕਰਦੀ ਹੈ । ਜੋ ਅਧਿਆਪਕ ਇਹੋ ਜਿਹੀ ਆ ਗੱਲਾਂ ਸਾਂਝੀਆਂ ਕਰਦੇ  ਬੱਚੇ ਇਹ ਗੱਲ ਪੱਲੇ ਬੰਨ ਕੇ ਵੱਖ-ਵੱਖ ਖੇਤਰਾਂ ਵਿੱਚ ਜਿਵੇਂ ਗਿਆਨ ਮੁਕਾਬਲੇ, ਖੇਡਾਂ ਮੁਕਾਬਲੇ, ਆਦਿ ਵਿੱਚ ਜਿੱਤ ਹਾਸਲ ਕਰ ਕੇ ਸਾਡੇ ਸਕੂਲ ਦੇ ਨਾਮ ਨਾਲ ਆਪਣੇ ਮਾਪਿਆਂ ਦਾ ਵੀ ਨਾਂਅ ਰੌਸ਼ਨ ਕਰਦੇ ਹਨ । ਅੰਤ ਵਿੱਚ ਸਕੂਲ ਦੇ ਡਾਇਰੈਕਟਰ ਡਾਕਟਰ ਜੇ ਐਸ ਰੰਧਾਵਾ, ਪ੍ਰਿੰਸੀਪਲ ਰਮਨਦੀਪ ਕੌਰ ਰੰਧਾਵਾ ਨੇ ਪੜਾਈਵਿੱਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਮੁੱਖ ਮਹਿਮਾਨਾ ਨੂੰ ਯਾਦ ਗਾਰੀ ਸਿਲਡਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਹ ਸਾਲਾਨਾ ਸਮਾਗਮ ਨੂੰ ਅਗਲੇ ਸਾਲ ਲਈ ਅਲਵਿਦਾ ਕਿਹਾ ਗਿਆ ਹੈ ਇਸ ਮੌਕੇ ਡਾਇਰੈਕਟਰ ਡਾਕਟਰ ਜੇ ਐਸ ਰੰਧਾਵਾ ਅਤੇਪ੍ਰਿੰਸੀਪਲ ਰਮਨਜੀਤ ਕੌਰ ਰੰਧਾਵਾ ਤੋਂ ਇਲਾਵਾ ਸਰਦਾਰ ਉਤਮ ਸਿੰਘ, ਸ੍ਰੀ ਮਤੀਂ ਸੁਰਿੰਦਰ ਕੌਰ, ਪਲਵਿੰਦਰ ਪਾਲ ਸਿੰਘ ਪਿ੍ਸੀਪਲ (ਸ੍ਰੀ ਗੁਰੂ ਹਰਗੋਬਿੰਦ ਸਿੰਘ ਪਬਲਿਕ ਮੱਲੀਆ), ਪ੍ਰਭਦਿਆਲ ਸਿੰਘ ਟਰੈਫਿਕ ਐਜੂਕੇਸ਼ਨ ਸੈਲ,ਮੈਡਮ ਸੀਤਾਲ ਹੰਸ ਮਾਰੂਤੀ ਸੁਜ਼ੂਕੀ ਵਾਲੇ, ਮੈਡਮ ਨਿਮਰਤਾ, ਤੋਂ ਇਲਾਵਾ ਪੂਰਾ  ਸਟਾਫ਼ ਅਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।

No comments:

Post Top Ad

Your Ad Spot