ਗ੍ਰੇਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਾਲੀਬਾਲ ਟੂਰਨਾਮੈਂਟ ਵਿੱਚ ਮਾਰੀਆਂ ਮੱਲਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 November 2017

ਗ੍ਰੇਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਾਲੀਬਾਲ ਟੂਰਨਾਮੈਂਟ ਵਿੱਚ ਮਾਰੀਆਂ ਮੱਲਾਂ

ਜੰਡਿਆਲਾ ਗੁਰੂ 15 ਨਵੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਜੰਡਿਆਲਾ ਗੁਰੂ ਦੇ ਗ੍ਰੇਸ ਪਬਲਿਕ ਸਕੂਲ ਨੇ ਵਾਲੀਬਾਲ ਟੂਰਨਾਮੈਂਟ ਵਿੱਚ ਅੰਡਰ 17 ਸਾਲ ਦੇ ਵਰਗ ਵਿਚ ਤੀਸਰਾ ਅਤੇ ਅੰਡਰ 19 ਸਾਲ ਦੇ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਸਬੰਧੀ ਗਲ ਕਰਦਿਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੇ ਐਸ ਰੰਧਾਵਾ ਨੇ ਦੱਸਿਆ ਕੇ ਪਰਵਿੰਦਰ ਐਮੇਚਿਉਰ ਅਕੈਡਮੀ ਅਮ੍ਰਿਤਸਰ ਵੱਲੋਂ 5ਵਾਂ ਜੂਨੀਅਰ 'ਤੇ ਸੀਨੀਅਰ ਵਰਗ ਦੇ ਵਾਲੀਬਾਲ ਟੂਰਨਾਮੈਂਟ ਕਰਵਾਏ ਗਏ। ਇਸ ਟੂਰਨਾਮੈਂਟ ਵਿਚ ਗ੍ਰੇਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿਤ ਹਾਸਲ ਕੀਤੀ 'ਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਜਿਤ ਉਪਰੰਤ ਖਿਡਾਰੀਆਂ ਦੇ ਸਕੂਲ ਪੁਜਣ ਤੇ ਸਕੂਲ ਦੀ ਮੈਨੇਜਿੰਗ ਕਮੇਟੀ, ਐਮ ਡੀ ਰੰਧਾਵਾ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਨੇ ਉਨ੍ਹਾਂ ਨੂੰ ਸਨਮਾਨਤ ਕੀਤਾ ਅਤੇ ਵਧਾਈ ਦਿੱਤੀ।

No comments:

Post Top Ad

Your Ad Spot