ਸਰਕਾਰੀ ਸਕੂਲ ਲਹਿਰੀ ਵਿਖੇ ਵਿਦਾਇਗੀ ਮੌਕੇ ਬੱਚਿਆਂ ਨੂੰ ਕੋਟੀਆਂ ਤੇ ਬੂਟ ਵੰਡੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 29 November 2017

ਸਰਕਾਰੀ ਸਕੂਲ ਲਹਿਰੀ ਵਿਖੇ ਵਿਦਾਇਗੀ ਮੌਕੇ ਬੱਚਿਆਂ ਨੂੰ ਕੋਟੀਆਂ ਤੇ ਬੂਟ ਵੰਡੇ

ਤਲਵੰਡੀ ਸਾਬੋ, 29 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਆਰਟ ਕਰਾਫਟ ਟੀਚਰ ਸ਼੍ਰੀ ਮੇਹਰ ਚੰਦ ਜੀ ਨੂੰ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ਵਿੱਚ ਸ਼੍ਰੀ ਮੇਹਰ ਚੰਦ ਜੀ ਦਾ ਪੂਰਾ ਪਰਿਵਾਰ ਸ਼ਾਮਿਲ ਹੋਇਆ। ਸਕੂਲ ਇੰਚਾਰਜ ਮੈਡਮ ਸੁਖਦੀਪ ਕੌਰ ਨੇ ਪਹੁੰਚੇ ਮਹਿਮਾਨਾ ਦਾ ਸਵਾਗਤ ਕੀਤਾ। ਸਾਦੇ ਸਮਾਗਮ ਤੋਂ ਬਾਅਦ ਸ੍ਰੀ ਮੇਹਰ ਚੰਦ ਅਤੇ ਉਹਨਾਂ ਦੇ ਪਰਿਵਾਰ ਵੱਲੋ ਸਕੂਲ ਨੂੰ ਇਕਵੰਜਾ ਸੌ ਰੁਪਏ ਨਕਦ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਕੋਟੀਆਂ ਬੂਟ ਅਤੇ ਦਿੱਤੇ ਗਏ। ਇੰਚਾਰਜ ਪ੍ਰਿੰਸੀਪਲ ਸੁਖਦੀਪ ਕੌਰ ਵੱਲੋ ਸਮੂਹ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਅਜਿਹੇ ਸਮਾਗਮਾਂ 'ਤੇ ਫਜੂਲ ਖਰਚ ਕਰਨ ਦੀ ਬਜਾਏ ਸ੍ਰੀ ਮੇਹਰ ਚੰਦ ਜੀ ਦੀ ਤਰ੍ਹਾਂ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਅਖੀਰ ਤੇ ਸਮੂਹ ਸਕੂਲ ਸਟਾਫ ਵੱਲੋ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਵੋਕੇਸ਼ਨਲ ਲੈਕਚਰਾਰ ਜਸਵੀਰ ਸਿੰਘ, ਨਰੇਸ਼ ਕੁਮਾਰ, ਹਰਬੰਸ ਲਾਲ, ਮੈਡਮ ਨੀਲਮ ,ਪੰਜਾਬੀ ਅਧਿਆਪਕ ਸ. ਜਗਬੀਰ ਸਿੰਘ, ਇੰਦਰਜੀਤ ਕੌਰ, ਸ਼ਕੁੰਤਲਾ ਰਾਣੀ, ਸਰਬਜੀਤ ਕੌਰ, ਸਵਰਨਜੀਤ ਕੌਰ, ਸਿਮਰਜੀਤ ਕੌਰ, ਰਜਿੰਦਰ ਕੌਰ, ਸੁਖਵੀਰ ਕੌਰ, ਜਸਪ੍ਰੀਤ ਕੌਰ ਅਤੇ ਸਮੂਹ ਸਟਾਫ ਮੋਜੂਦ ਸੀ।

No comments:

Post Top Ad

Your Ad Spot