ਕਰਜੇ ਦੇ ਬੋਝ ਥੱਲੇ ਦੱਬੇ ਇੱਕ ਹੋਰ ਕਿਸਾਨ ਨੇ ਜਹਿਰੀਲੀ ਦਵਾਈ ਪੀ ਕੇ ਕੀਤੀ ਆਪਣੀ ਜੀਵਨ ਲੀਲ੍ਹਾ ਸਮਾਪਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 November 2017

ਕਰਜੇ ਦੇ ਬੋਝ ਥੱਲੇ ਦੱਬੇ ਇੱਕ ਹੋਰ ਕਿਸਾਨ ਨੇ ਜਹਿਰੀਲੀ ਦਵਾਈ ਪੀ ਕੇ ਕੀਤੀ ਆਪਣੀ ਜੀਵਨ ਲੀਲ੍ਹਾ ਸਮਾਪਤ

ਤਲਵੰਡੀ ਸਾਬੋ, 23 ਨਵੰਬਰ (ਗੁਰਜੰਟ ਸਿੰਘ ਨਥੇਹਾ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਭਾਵੇਂ ਬੀਤੇ ਸਮੇਂ ਵਿੱਚ ਕਿਸਾਨੀ ਕਰਜਿਆਂ ਦੀ ਮਾਫੀ ਦਾ ਐਲਾਨ ਕਰਕੇ ਉਸਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਪ੍ਰੰਤੂ ਕਰਜਾ ਮੁਆਫੀ ਸਬੰਧੀ ਪਏ ਭੰਬਲਭੂਸੇ ਕਾਰਨ ਕਿਸਾਨ ਅਜੇ ਵੀ ਕਰਜਾ ਮੁਆਫੀ 'ਤੇ ਯਕੀਨ ਨਹੀਂ ਕਰ ਰਹੇ ਤੇ ਕਰਜੇ ਦੇ ਭੰਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਅਜੇ ਵੀ ਰੁਕਣ ਦਾ ਨਾਮ ਨਹੀ ਲੈ ਰਹੀਆਂ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਨੇੜਲੇ ਪਿੰਡ ਜਗਾ ਰਾਮ ਤੀਰਥ ਦੇ ਕਰਜੇ ਦੇ ਬੋਝ ਥੱਲੇ ਦੱਬੇ ਇੱਕ ਨੌਜਵਾਨ ਕਿਸਾਨ ਨੇ ਜਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਕਿਸਾਨ ਦੀ ਮੌਤ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਪੁੱਤਰ ਕਰਮ ਸਿੰਘ (25) ਕੋਲ ਕਰੀਬ ਪੰਜ ਏਕੜ ਜਮੀਨ ਸੀ। ਪਿਛਲੇ ਸਮੇਂ 'ਤੇ ਲਏ ਕਰਜੇ ਅਤੇ ਇਸ ਵਾਰ ਫਸਲ ਚੰਗੀ ਨਾ ਹੋਣ ਕਾਰਨ ਉਹ ਅਕਸਰ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਪਤਾ ਲੱਗਾ ਹੈ ਕਿ ਮ੍ਰਿਤਕ ਕਿਸਾਨ ਸਿਰ ਤਿੰਨ ਲੱਖ ਰੁਪਏ ਕੋ-ਆਪ੍ਰੇਟਿਵ ਬੈਂਕ ਦਾ ਅਤੇ ਇੱਕ ਲੱਖ ਰੁਪਏ ਆੜ੍ਹਤੀਆਂ ਦੇ ਕਰਜੇ ਤੋਂ ਇਲਾਵਾ ਬੀਤੇ ਸਮੇਂ ਵਿੱਚ ਉਸਨੇ ਨਵਾਂ ਟਰੈਕਟਰ ਵੀ ਲਿਆ ਸੀ ਜਿਸਦੀਆਂ ਕਿਸ਼ਤਾਂ ਭਰਨੀਆਂ ਵੀ ਹੁਣ ਔਖੀਆਂ ਹੋ ਗਈਆਂ ਸਨ। ਕਿਸਾਨ ਦੀ ਸਾਰੀ ਟੇਕ ਇਸ ਫਸਲ 'ਤੇ ਸੀ ਪ੍ਰੰਤੂ ਫਸਲ ਚੰਗੀ ਨਾ ਹੋਣ ਕਾਰਨ ਹੁਣ ਉਸਨੂੰ ਕਰਜਾ ਉਤਾਰਨਾ ਕਾਫੀ ਔਖਾ ਲੱਗਣ ਲੱਗ ਪਿਆ ਸੀ। ਅੱਜ ਨੌਜਵਾਨ ਕਿਸਾਨ ਨੇ ਇਸੇ ਦੇ ਚਲਦਿਆਂ ਆਪਣੇ ਹੀ ਘਰੇ ਕੋਈ ਜਹਰੀਲੀ ਚੀਜ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਉਕਤ ਘਟਨਾ ਦੀ ਸੂਚਨਾ ਤੁਰੰਤ ਤਲਵੰਡੀ ਸਾਬੋ ਪੁਲਿਸ ਨੂੰ ਦਿੱਤੀ ਗਈ ਜਿਸ 'ਤੇ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਭੇਜ ਦਿੱਤਾ। ਸਿਵਲ ਹਸਪਤਾਲ ਪੁੱਜੇ ਪਿੰਡ ਦੇ ਸੀਨੀਅਰ ਅਕਾਲੀ ਆਗੂ ਗਿਆਨੀ ਨਛੱਤਰ ਸਿੰਘ, ਗੁਰਾ ਸਿੰਘ ਪੰਚ ਤੇ 'ਆਪ' ਆਗੂ ਜਗਸੀਰ ਸਿੰਘ ਜੈਲਦਾਰ ਨੇ ਪੰਜਾਬ ਸਰਕਾਰ ਤੋਂ ਪੀੜਿਤ ਦੀ ਮਦੱਦ ਦੀ ਮੰਗ ਕੀਤੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਛੋਟੇ ਬੇਟੇ ਨੂੰ ਛੱਡ ਗਿਆ। ਦੂਜੇ ਪਾਸੇ ਸੀਨੀਅਰ ਅਕਾਲੀ ਆਗੂ ਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਪੀੜਿਤ ਪਰਿਵਾਰ ਲਈ 10 ਲੱਖ ਰੁਪਏ ਮੁਆਵਜਾ, ਪਰਿਵਾਰ ਦੇ ਸਾਰੇ ਕਰਜੇ ਦੀ ਮੁਆਫੀ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

No comments:

Post Top Ad

Your Ad Spot