ਸਿਲੰਡਰ ਨੂੰ ਅੱਗ ਲੱਗ ਕੇ ਘਰੇਲੂ ਸਮਾਨ ਮੱਚਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 28 November 2017

ਸਿਲੰਡਰ ਨੂੰ ਅੱਗ ਲੱਗ ਕੇ ਘਰੇਲੂ ਸਮਾਨ ਮੱਚਿਆ

ਹਜਾਰਾਂ ਦਾ ਸਮਾਨ ਸੜ ਕੇ ਸੁਆਹ, ਜਾਨੀ ਨੁਕਸਾਨ ਹੋਣੋਂ ਬਚਾਅ
ਤਲਵੰਡੀ ਸਾਬੋ, 28 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪਿੰਡ ਲਹਿਰੀ ਦੇ ਇੱਕ ਮਜਦੂਰ ਦੇ ਘਰ ਵਿੱਚ ਸਿਲੰਡਰ ਲੀਕ ਹੋਣ ਨਾਲ ਲੱਗੀ ਅੱਗ ਨਾਲ ਘਰ ਵਿਚਲਾ ਸਮਾਨ ਸੜ ਗਿਆ ਹੈ ਜਦੋਂ ਕਿ ਆਸ-ਪਾਸ ਦੇ ਲੋਕਾਂ ਦੇ ਆਉਣ ਨਾਲ ਜਾਨੀ ਨੁਕਸਾਨ ਹੋਣ ਦਾ ਬਚਾਅ ਹੋ ਗਿਆ ਹੈ। ਜਾਣਕਾਰੀ ਅਨੁਸਾਰ ਮਜਦੂਰ ਪਾਲਾ ਸਿੰਘ ਪੁੱਤਰ ਵੀਰ ਸਿੰਘ ਕਿਸਾਨ ਬਲਵੰਤ ਸਿੰਘ ਨਾਲ ਸੀਰੀ ਹੋਣ ਕਰਕੇ ਆਪਣੀ ਪਤਨੀ ਨੂੰ ਨਾਲ ਲੈ ਕੇ ਖੇਤ ਨਰਮਾ ਚਗਾਉਣ ਗਿਆ ਸੀ ਜਦੋਂ ਉਨ੍ਹਾਂ ਦੇ ਦੋ ਲੜਕੇ ਸਕੂਲੋਂ ਛੁੱਟੀ ਹੋਣ ਉਪਰੰਤ ਘਰ ਵਿੱਚ ਆ ਕੇ ਸਿਲੰਡਰ 'ਤੇ ਚਾਹ ਕਰਨ ਲੱਗੇ ਤਾਂ ਸਿਲੰਡਰ ਨੂੰ ਅੱਗ ਲੱਗ ਗਈ। ਘਬਰਾਏ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸਨੂੰ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਮੁਸ਼ਕਿਲ ਨਾਲ ਸਿਲੰਡਰ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ। ਫਿਰ ਵੀ ਘਰੇਲੂ ਸਮਾਨ ਤੇ ਕੱਪੜਿਆਂ ਵਿੱਚ ਆਪਣੇ ਘਰ ਪਸ਼ੂਆਂ ਲਈ ਇੱਕ ਕਮਰਾ ਬਣਾਉਣ ਲਈ ਲਿਆਂਦੀ ਜਿਮੀਂਦਾਰ ਨਾਲ ਸੀਰੀ ਲੱਗਣ ਦੀ ਇੱਕ ਕਿਸ਼ਤ 10000 ਰੁਪਏ ਦੀ ਰੱਖੀ ਸੀ ਜੋ ਕਿ ਸੜ੍ਹ ਕੇ ਹਜਾਰਾਂ ਦਾ ਆਰਥਿਕ ਨੁਕਸਾਨ ਹੋ ਗਿਆ ਪਰ ਲੋਕਾਂ ਨੇ ਜਾਨੀ ਨੁਕਸਾਨ ਹੋਣੋਂ ਬਉਤਿ ਸਮਾਨ ਦੇ ਨਾਲ ਨਾਲ ਸੜ ਕੇ ਸੁਆਹ ਹੋ ਗਈ।
ਪੀੜਿਤ ਪਾਲਾ ਸਿੰਘ ਨੇ ਦੱਸਿਆ ਕਿ ਉਸਦਾ ਲਗਭਗ 50,000 ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਧਰ ਭਾਕਿਯੂ ਆਗੂ ਦਰਸ਼ਨ ਸਿੰਘ (ਉਗਰਾਹਾਂ), ਦਲਜੀਤ ਸਿੰਘ ਜਨ: ਸਕੱਤਰ ਡਕੌਂਦਾ, ਪ੍ਰਧਾਨ ਸੁਖਬੀਰ ਸਿੰਘ ਅਤੇ ਅੰਗਰੇਜ ਸਿੰਘ ਗਾਂਧੀ ਨੇ ਪ੍ਰਸ਼ਾਸ਼ਨ ਤੋਂ ਗਰੀਬ ਮਜਦੂਰ ਦੇ ਹੋਏ ਨੁਕਸਾਨ ਦਾ ਮੁਆਵਜਾ ਦੇਣ ਦੀ ਮੰਗ ਕੀਤੀ ਹੈ।

No comments:

Post Top Ad

Your Ad Spot