ਇੰਟਰਨੈਸ਼ਨਲ ਫਤਿਹ ਅਕੈਡਮੀ ਨੇ ਆਪਣੇ ਵਿਹੜੇ ਵਿੱਚ ਦਸਵਾਂ ਸਲਾਨਾਂ ਸਮਾਗਮ ਦਾ ਜਸ਼ਨ ਮਨਾਇਆ। - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 November 2017

ਇੰਟਰਨੈਸ਼ਨਲ ਫਤਿਹ ਅਕੈਡਮੀ ਨੇ ਆਪਣੇ ਵਿਹੜੇ ਵਿੱਚ ਦਸਵਾਂ ਸਲਾਨਾਂ ਸਮਾਗਮ ਦਾ ਜਸ਼ਨ ਮਨਾਇਆ।

ਜੰਡਿਆਲਾ ਗੁਰੂ 15 ਨਵੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਇੰਟਰਨੈਸ਼ਨਲ ਫਤਿਹ ਅਕੈਡਮੀ ਨੇ ਆਪਣੇ ਵਿਹੜੇ ਵਿੱਚ ਦਸਵਾਂ ਸਲਾਨਾਂ ਸਮਾਗਮ ਦਾ ਜਸ਼ਨ ਮਨਾਇਆ। ਜਿਸ ਵਿੱਚ  ਮੁਖ ਮਹਿਮਾਨ ਸ. ਕਮਲਦੀਪ ਸਿੰਘ ਸੰਘਾ (ਡਿਪਟੀ ਕਮਿਸ਼ਨਰ) ਨੇ ਸਮਾਗਮ ਵਿੱਚ ਸ਼ਾਮਲ ਹੋ ਕੇ ਇਸ ਸਮਾਗਮ ਦੀ ਸ਼ੋਭਾ ਵਧਾਈ। ਸ਼੍ਰੀ. ਕੁੰਵਰ ਵਿਜੈ ਪ੍ਰਤਾਪ ਆਈ. ਜੀ ਅਮ੍ਰਿਤਸਰ , ਗੈਸਟ ਆਫ ਆਨਰ ਬਣਕੇ ਅਕੈਡਮੀ ਨੂੰ ਮਾਨ ਬਕਸ਼ਿਆ ।ਹੋਰ ਮਹਿਮਾਨ ਹਸਤਿਆਂ ਵਿਚੋ ਸ਼੍ਰੀ ਮਤੀ ਸੁਨੀਤਾ ਕਿਰਨ ਡੀ. ਈ. ਉ, ਡਿਪਟੀ ਡੀ. ਈ. ੳ ਰਾਕੇਸ਼ ਕੁਮਾਰ, ਏ. ਈ.ਉ ਬਲਵਿੰਦਰ ਸਿੰਘ , ਕਰਮਜੀਤ ਸਿੰਘ ਰਿੰਟੂ ਸੀਨੀਅਰ ਕਾਗੰਰਸ ਲੀਡਰ ਨੇ ਹਾਜਰੀ ਭਰ ਕੇ ਇਸ ਸਮਾਗਮ ਨੁੰ ਚਾਰ ਚੰਨ ਲਾਏ। ਇਸ ਸਲਾਨਾ ਸਮਾਗਮ ਦੀ  ਸ਼ੁਰਆਤ “ਤੁੰ ਕਾਹੇ ਡੋਲੇ ਪ੍ਰਾਨੀਆਂ” ਸ਼ਬਦ  ਨਾਲ ਆਗਾਜ ਕੀਤਾ ਗਿਆ। ਫਿਰ  ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ, ਫਤਿਹ ਵਲਡ ਸਕੂਲ ਗੋਲਡਨ ਗੇਟ ਅਤੇ ਫਤਿਹ ਵਲਡ ਸਕੂਲ ਰਈਆ ਬ੍ਰਾਂਚ ਦੇ ਵਿਦਿਆਰਥੀਆਂ ਨੇ ਵਾਤਾਵਰਨ, ਹਵਾ, ਪਾਣੀ, ਪ੍ਰਦੂਸ਼ਨ, ਜੰਗਲਾ ਦੀ ਕਟਾਈ, ਅਤੇ ਪਾਣੀ ਦੀ ਘਾਟ ਨੂੰ ਦਰਸਾਇਆ ਗਿਆ। ਮੋਨੋ ਐਂਕਟਿੰਗ ਰਾਹੀ ਲੋਕਾਂ ਦੀ ਗੈਰ ਜਿਮੇਵਾਰੀ ਕਾਰਨ ਹੋ ਰਹੇ ਪਾਣੀ ਦੀ ਬੇਲੋੜੀ ਬਰਬਾਦੀ ਅਤੇ ਪਾਣੀ ਦੀ ਕਮੀ ਨੂੰ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ। ਇਸ ਥੀਮ ਦੀ ਇਕ ਪਹਿਲ ਸ਼ਹੀਦਾਂ ਦੇ ਵਿਅਰਥ ਹੋ ਰਹੇ ਬਲਿਦਾਨ ਨੂੰ ਵੀ ਦਰਸਾਨਾ ਸੀ। ਇਸ ਵਿੱਚ ਸ਼ਹੀਦ  ਭਗਤ ਸਿੰਘ, ਸ਼ਹੀਦ ਉਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਕਿਰਦਾਰਾਂ ਵਿੱਚ  ਅਕੈਡਮੀ ਦੇ ਬਚਿਆ ਨੇ  ਅੱਜ ਦੇ ਪੰਜਾਬ ਦੀ ਹਾਲਾਤ ਨੁੰ ਪੇਸ਼ ਕੀਤਾ। ਅਕੈਡਮੀ  ਦੇ ਬੱਚਿਆ ਵਲੋ ਸਾਬਤ ਸੁਰਤ ਸਿੱਖੀ ਰੂਪ ਵਿੱਚ ਸਿੱਖ ਪ੍ਰਸਨੈਲਟੀ ਸ਼ੋ ਅਤੇ ਸਿੱਖ ਮਾਰਸ਼ਲ ਆਰਟ ਗਤਕਾ ਪੇਸ਼ ਕਰਕੇ ਦਰਸ਼ਕਾਂ ਨੁੰ ਜੋ ਪੱਤਤ ਪੁਨੇਂ ਹੋ ਚੁਕੇ ਸਨ ਉਹਨਾਂ ਦੇ ਲੁਈ ਕੰਡੇ ਖੜੇ ਹੋਣ ਤੋਂ ਬਾਅਦ ਜੈ ਕਾਰਿਆ ਨਾਲ ਪੁਰਾ ਪੰਡਾਲ ਗੂਜਣ ਲਾ ਦਿਤਾ। ਜੋ ਇਸ ਅਕੈਡਮੀ ਦਾ ਵਿਦਿਆ ਦੇ ਨਾਲ ਨਾਲ ਸਿੱਖੀ ਸਰੂਪ ਨਾਲ ਜੋੜਨ ਦਾ ਮੁੱਖ ਨਿਸ਼ਾਨਾ ਸੀ ਇਸ ਆਇਟਮ ਨੁੰ ਦੇਖ ਕੇ ਕੁਝ ਸਿੱਖੀ ਬੂਰ ਪੈ ਰਿਹਾ ਸੀ।
ਅੰਤ ਵਿੱਚ ਪੰਜਾਬ ਦੇ ਮਸ਼ਹੁਰ ਲੋਕ ਨਾੱਚ ਗਿੱਧਾ ਅਤੇ ਭੰਗੜੇ ਰਾਹੀ ਸਮੁਹ ਆਏ ਹੋਏ ਦਰਸ਼ਕਾ ਨੁੰ ਝੁਮਣ ਲਾ ਦਿਤਾ, ਜੋ ਇਸ ਠੰਡ ਦੇ ਮੋਸਮ ਵਿੱਚ ਵੀ ਦਰਸਕਾਂ ਨੂੰ ਬੈਠਨ ਤੇ ਮਜਬੂਰ ਹੋਣਾ ਪਿਆ। ਕੁਲ ਮਿਲਾ ਕੇ ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਦਾ ਦਸਵਾਂ ਸਲਾਨਾ ਸਮਾਗਮ ਇਹ ਅਨਮੋਲ ਯਾਦਗਾਰੀਆ ਰਾਹੀ ਅਗਲੇ ਸਾਲ ਦੀ ਉਡੀਕ ਵਿੱਚ ਅਲਵੀਦਾ ਕਹਿੰਦਾ ਹੋਇਆ ਸੰਪਨ ਹੋਇਆ।
ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੁ ਦੇ ਚੇਅਰਮੈਨ ਸ. ਜਗਬੀਰ ਸਿੰਘ ਜੀ ਨੇ ਆਏ ਹੋਏ ਪਤਵੰਤ ਤੇ ਸਜਨਾਂ ਦਾ ਧੰਨਵਾਦ  ਕੀਤਾ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੋਕੇ ਅਕੈਡਮੀ ਦੇ ਡਾਇਰੈਕਟਰ ਸ਼੍ਰੀ ਮਤੀ ਰਜਿੰਦਰ ਕੋਰ, ਪ੍ਰਿੰਸੀਪਲ ਸ਼੍ਰੀ ਮਤੀ ਮਨਜੀਤ ਕੋਰ, ਪ੍ਰਿੰਸੀਪਲ ਸ਼੍ਰੀ ਮਤੀ ਗੁਰਜੀਤ ਕੋਰ(ਫਤਿਹ ਵਲਡ ਸਕੂਲ ਗੋਲਡਨ ਗੇਟ), ਪ੍ਰਿੰਸੀਪਲ ਸ਼੍ਰੀ ਮਤੀ ਰਮਨਪ੍ਰੀਤ ਕੋਰ (ਫਤਿਹ ਵਲਡ ਸਕੂਲ ਰਇਆ), ਪ੍ਰਭਦਿਆਲ ਸਿੰਘ (ਟਰੈਫਿਕ ਐਜੁਕੇਸ਼ਨ ਸੈਲ), ਜਸਬੀਰ ਸਿੰਘ ਜੱਸ, ਸ. ਹਰਵੰਤ ਸਿੰਘ ਜਿਲਾ ਪਰਿਸ਼ਦ ਚੇਅਰਮੈਨ ਤਰਨਤਾਰਨ, ਸ. ਅਮਰਬੀਰ ਸਿੰਘ ਢੋਟ (ਪ੍ਰਧਾਨ ਸਿੱਖ ਯੁਥ ਫੈਡਰੇਸ਼ਨ), ਪ੍ਰਿੰਸੀਪਲ ਪਲਵਿੰਦਰਪਾਲ ਸਿੰਘ (ਮੱਲੀਆਂ), ਅਮਰਜੀਤ ਸਿੰਘ ਬੰਡਾਲਾ (ਮੈਂਬਰ ਐਸ ਜੀ ਪੀ ਸੀ) ਅਤੇ ਸਕੂਲ ਦੇ ਸਟਾਫ ਤੋਂ ਇਲਾਵਾ ਬੱਚਿਆ ਦੇ ਮਾਤਾ ਪਿਤਾ ਆਦਿ ਹਾਜਰ ਸਨ।

No comments:

Post Top Ad

Your Ad Spot