ਜਲੰਧਰ ਨਗਰ ਨਿਗਮ ਤੇ 4 ਨਗਰ ਕੌਸਲਾਂ ਲਈ 17 ਦਸੰਬਰ ਨੂੰ ਪੈਣਗੀਆਂ ਵੋਟਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 30 November 2017

ਜਲੰਧਰ ਨਗਰ ਨਿਗਮ ਤੇ 4 ਨਗਰ ਕੌਸਲਾਂ ਲਈ 17 ਦਸੰਬਰ ਨੂੰ ਪੈਣਗੀਆਂ ਵੋਟਾਂ

  • ਉਸੇ ਦਿਨ ਹੋਵੇਗੀ ਗਿਣਤੀ ਤੇ ਨਤੀਜਿਆਂ ਦਾ ਐਲਾਨ
  • ਚੋਣ ਡਿਊਟੀ ਵਿਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ- ਡਿਪਟੀ ਕਮਿਸ਼ਨਰ
ਜਲੰਧਰ 30 ਨਵੰਬਰ (ਜਸਵਿੰਦਰ ਆਜ਼ਾਦ)- ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਨਗਰ ਨਿਗਮ ਤੇ  ਨਗਰ ਕੌਂਸਲ ਚੋਣਾਂ ਲਈ ਰਿਟਰਨਿੰਗ ਅਫਸਰ ਤੇ ਸਹਾਇਕ ਰਿਟਰਨਿੰਗ ਅਫਸਰਾਂ ਦੀ ਨਿਯੁਕਤੀ ਕੀਤੀ ਗਈ  ਹੈ। ਜਲੰਧਰ ਜਿਲੇ ਵਿਚ ਨਗਰ ਨਿਗਮ ਜਲੰਧਰ ਤੇ 4 ਨਗਰ ਕੌਂਸਲਾਂ ਦੀ 17 ਦਸੰਬਰ ਨੂੰ ਹੋਣ ਵਾਲੀ ਚੋਣ ਲਈ ਆਰ.ਓ. ਤੇ ਏ.ਆਰ.ਓ. ਨੂੰ ਤਾਇਨਾਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿਰ ਪੰਜਾਬ ਰਾਜ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਿਕ ਨਗਰ ਨਿਗਮ ਜਲੰਧਰ ਦੇ ਵਾਰਡ ਨੰਬਰ 1 ਤੋਂ 6 ਅਤੇ 57 ਤੋਂ  62 ਤੱਕ ਲਈ ਐਸ.ਡੀ.ਐਮ. 2 ਨੂੰ ਰਿਟਰਨਿੰਗ ਅਫਸਰ ਤੇ ਜਿਲਾ ਮੰਡੀ ਅਫਸਰ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਵਾਰਡ ਨੰਬਰ 53-55, 63-66, 69-71, 79-80 :ਲਈ ਜਿਲਾ ਮਾਲ ਅਫਸਰ ਨੂੰ ਆਰ.ਓ. ਅਤੇ ਬੀ.ਡੀ.ਪੀ.ਓ. ਜਲੰਧਰ ਪੱਛਮੀ ਨੂੰ ਏ.ਆਰ.ਓ. ਨਿਯੁਕਤ ਕੀਤਾ ਗਿਆ ਹੈ।  ਇਸ ਤੋਂ ਇਲਾਵਾ ਵਾਰਡ ਨੰਬਰ 7-14, 16-17 ਤੇ 56 ਲਈ ਕਾਰਜਕਾਰੀ ਮੈਜਿਸਟ੍ਰੇਟ ਜਲੰਧਰ ਨੂੰ ਆਰ.ਓ ਤੇ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਨੂੰ ਏ.ਆਰ.ਓ. ਨਿਯੁਕਤ ਕੀਤਾ ਗਿਆ ਹੈ।
ਵਾਰਡ ਨੰਬਰ 15, 18-20, 48-52 ਤੇ 67-68 ਲਈ ਐਸ.ਡੀ.ਐਮ. ਜਲੰਧਰ-1 ਨੂੰ ਆਰ.ਓ. ਅਤੇ ਨਾਇਬ ਤਹਿਸੀਲਦਾਰ ਆਦਮਪੁਰ ਨੂੰ ਏ.ਆਰ.ਓ. ਤਾਇਨਾਤ ਕੀਤਾ ਗਿਆ ਹੈ। ਵਾਰਡ ਨੰਬਰ 21-31 ਲਈ ਤਹਿਸੀਲਦਾਰ ਜਲੰਧਰ-1 ਨੂੰ ਆਰ.ਓ. ਤੇ ਨਾਇਬ ਤਹਿਸੀਲਦਾਰ ਜਲੰਧਰ-1 ਏ.ਆਰ.ਓ. ਹੋਣਗੇ।  ਵਾਰਡ ਨੰਬਰ 32-42 ਲਈ ਸਕੱਤਰ ਆਰ.ਟੀ.ਏ. ਜਲੰਧਰ ਨੂੰ ਆਰ.ਓ. ਅਤੇ  ਐਸ.ਡੀ.ਈ. ਜਨ ਸਿਹਤ ਜਲੰਧਰ (ਜੇ.ਡੀ.ਏ. ) ਨੂੰ ਏ.ਆਰ.ਓ. ਨਿਯੁਕਤ ਕੀਤਾ ਗਿਆ ਹੈ। ਵਾਰਡ ਨੰਬਰ 43-47 ਅਤੇ 72-78 ਲਈ  ਤਹਿਸੀਲਦਾਰ ਜਲੰਧਰ-2 ਨੂੰ ਆਰ.ਓ. ਅਤੇ ਨਾਇਬ ਤਹਿਸੀਲਦਾਰ ਜਲੰਧਰ-2 ਨੂੰ ਏ.ਆਰ.ਓ. ਤਾਇਨਾਤ ਕੀਤਾ  ਗਿਆ ਹੈ।
ਜਲੰਧਰ ਜਿਲੇ ਦੀਆਂ ਜਿਨਾਂ ਚਾਰ ਨਗਰ ਕੌਂਸਲਾਂ ਲਈ ਚੋਣ ਹੋਣੀ ਹੈ ਉਨਾਂ ਵਿਚ ਭੋਗਪੁਰ  ਨਗਰ ਕੌਂਸਲ ਦੇ ਸਾਰੇ 13 ਵਾਰਡਾਂ ਲਈ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਨੂੰ ਰਿਟਰਨਿੰਗ ਅਫਸਰ ਅਤੇ ਨਾਇਬ ਤਹਿਸੀਲਦਾਰ ਭੋਗਪੁਰ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਗੁਰਾਇਆ ਨਗਰ ਕੌਸਲ ਦੇ 13 ਵਰਡਾਂ ਲਈ ਲਈ ਐਸ.ਡੀ.ਐਮ. ਫਿਲੌਰ ਨੂੰ ਆਰ.ਓ. ਅਤੇ ਨਾਇਬ ਤਹਿਸੀਲਦਾਰ ਗੁਰਾਇਆ ਨੂੰ  ਏ.ਆਰ.ਓ. ਤਾਇਨਾਤ ਕੀਤਾ ਗਿਆ ਹੈ। ਬਿਲਗਾ ਨਗਰ ਕੌਸਲ ਦੇ  13 ਵਾਰਡਾਂ ਲਈ ਤਹਿਸੀਲਦਾਰ ਫਿਲੌਰ ਨੂੰ ਆਰ.ਓ. ਅਤੇ ਨਾਇਬ ਤਹਿਸੀਲਦਾਰ ਨੂਰਮਹਿਲ ਨੂੰ ਏ.ਆਰ.ਓ. ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਾਹਕੋਟ ਨਗਰ ਕੌਸਲ  ਦੇ 13 ਵਾਰਡਾਂ ਲਈ ਐਸ.ਡੀ.ਐਮ. ਸ਼ਾਹਕੋਟ ਰਿਟਰਨਿੰਗ ਅਫਸਰ ਤੇ ਤਹਿਸੀਲਦਾਰ ਸ਼ਾਹਕੋਟ ਸਹਾਇਕ ਰਿਟਰਨਿੰਗ ਅਫਸਰ ਹੋਣਗੇ।
ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਨਾਂ ਚੋਣਾਂ ਨੂੰ ਸ਼ਾਂਤੀਪੂਰਨ , ਨਿਰਪੱਖ ਤਰੀਕੇ ਨਾਲ ਨੇਪਰੇ ਚਾੜਨ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ। ਉਨਾਂ ਕਿਹਾ ਕਿ ਚੋਣਾਂ ਸਬੰਧੀ ਡਿਊਟੀ ਵਿਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।  ਉਨਾਂ ਇਹ ਵੀ ਕਿਹਾ ਕਿ ਵੋਟਾਂ ਈ.ਵੀ.ਐਮ. ਰਾਹੀਂ ਪੈਣਗੀਆਂ ਅਤੇ ਨਤੀਜੇ ਵੀ ਵੋਟਾਂ ਵਾਲੇ ਦਿਨ 17 ਦਸੰਬਰ ਨੂੰ ਹੀ ਐਲਾਨੇ ਜਾਣਗੇ।

No comments:

Post Top Ad

Your Ad Spot