ਪਿੰਡ ਨਥੇਹਾ ਦੀ ਪੰਚਾਇਤ ਵੱਲੋਂ ਵੰਡੀਆਂ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 29 November 2017

ਪਿੰਡ ਨਥੇਹਾ ਦੀ ਪੰਚਾਇਤ ਵੱਲੋਂ ਵੰਡੀਆਂ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ

ਤਲਵੰਡੀ ਸਾਬੋ, 29 ਨਵੰਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਨਥੇਹਾ ਦੀ ਸਮੁੱਚੀ ਗਰਾਮ ਪੰਚਾਇਤ ਵੱਲੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਲੋੜਵੰਦ ਅਤੇ ਅਤੀ ਗਰੀਬ ਵਿਦਿਆਰਥੀਆਂ ਨੂੰ ਸਕੂਲ ਦੀਆਂ ਵਰਦੀਆਂ ਵੰਡੀਆਂ ਗਈਆਂ। ਉਕਤ ਸਕੂਲ ਵਿਖੇ ਕਰਵਾਏ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਇਕੱਤਰ ਹੋਏ ਬੱਚਿਆਂ ਦੇ ਮਾਪਿਆਂ ਦੀ ਹਾਜ਼ਰੀ 'ਚ ਪਿੰਡ ਦੇ ਸਰਪੰਚ ਸ. ਕੁਲਵੰਤ ਸਿੰਘ ਚਾਹਲ ਅਤੇ ਸਕੂਲ਼ ਮੈਨੇਜਮੈਂਟ ਕਮੇਟੀ ਚੇਅਰਮੈਂ ਸ. ਅੰਮ੍ਰਿਤਪਾਲ ਸਿੰਘ ਦੁਆਰਾ ਉਕਤ ਸਕੂਲ ਵਿੱਚ ਪੜ੍ਹ ਰਹੇ ਸਾਰੇ ਹੀ ਵਿਦਿਆਰਥੀਆਂ ਨੂੰ ਸਰਦੀ ਤੋਂ ਬਚਾਅ ਕਰਨ ਲਈ ਜਿੱਥੇ ਵਰਦੀਆਂ ਦੀ ਵੰਡ ਕੀਤੀ ਉੱਥੇ ਸ. ਚਾਹਲ ਨੇ ਸਕੂਲ ਅੰਦਰ ਵਾਟਰ ਕੂਲਰ ਅਤੇ ਆਰ. ਓ ਸਿਸਟਮ ਦੀ ਮੁਰੰਮਤ ਅਤੇ ਸਕੂਲ ਦੇ ਹੋਰ ਕੰਮਾਂ ਲਈ ਪੰਜਾਹ ਹਜ਼ਾਰ ਰੁਪਏ ਸਹਾਇਤਾ ਦੇ ਤੌਰ 'ਤੇ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸ. ਜੰਗ ਸਿੰਘ ਨੰਬਰਦਾਰ ਨੇ ਐਲਾਨ ਕਰਦਿਆਂ ਕਿਹਾ ਕਿ ਇਸ ਸੈਸ਼ਨ ਦੌਰਾਨ ਜਮਾਤਾਂ 'ਚੋਂ ਪਹਿਲੇ ਦਰਜ਼ੇ ਨਾਲ ਪਾਸ ਹੋਣ ਵਾਲੇ ਸਾਰੇ ਵਿਦਿਆਰੀਆਂ ਨੂੰ ਉਹਨਾਂ ਵੱਲੋਂ ਦੋ-ਦੋ ਹਜ਼ਾਰ ਰੁਪਏ ਦਾ ਇਨਾਮ ਦਿੱਤੇ ਜਾਵੇਗਾ ਅਤੇ ਪਿੰਡ ਦੇ ਕਲੱਬ ਮੈਬਰਾਂ ਨੇ ਕਿਹਾ ਕਿ ਜੇਕਰ ਆਉਂਦੇ ਸਾਲ ਸੈਂਟਰ ਪ੍ਰਾਇਮਰੀ ਖੇਡਾਂ ਉਕਤ ਸਕੂਲ 'ਚ ਹੋਈਆਂ ਤਾਂ ਉਹਨਾਂ ਵੱਲੋਂ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਜਾਵੇਗਾ।
ਸਕੂਲ ਮੁਖੀ ਸ. ਬਲਕੌਰ ਸਿੰਘ ਸਿੱਧੂ ਨੇ ਜਿੱਥੇ ਸਮੁੱਚੀ ਪੰਚਾਇਤ, ਸਾਬਕਾ ਸਰਪੰਚ ਅਤੇ ਕਲੱਬ ਮੈਂਬਰਾਂ ਦਾ ਅਜਿਹੇ ਕੰਮਾਂ ਲਈ ਸਹਿਯੋਗ ਕਰਨ 'ਤੇ ਧੰਨਵਾਦ ਕੀਤਾ ਉਥੇ ਭਵਿੱਖ ਵਿੱਚ ਅਜਿਹੇ ਨੇਕ ਕੰਮਾਂ 'ਚ ਸੋਹਿਯੋਗ ਲਈ ਆਸ ਪ੍ਰਗਟਾਈ। ਇਸ ਮੌਕੇ ਮੈਡਮ ਚਰਨਜੀਤ ਕੌਰ, ਮੈਡਮ ਜਤਿੰਦਰ ਕੌਰ, ਮੈਡਮ ਸਪਨਾ, ਅਮਨਦੀਪ ਕੌਰ, ਅਮਰਜੀਤ ਕੌਰ, ਸੁਖਵੀਰ ਕੌਰ, ਰੇਨੂ ਬਾਲਾ, ਸੁਰਜੀਤ ਸਿੰਘ ਪ੍ਰਧਾਨ, ਪਿਆਰਾ ਸਿੰਘ, ਪ੍ਰਕਾਸ਼ ਸਿੰਘ, ਜਲੌਰ ਸਿੰਘ, ਕਰਨੈਲ ਸਿੰਘ ਅਤੇ ਅਮਨਦੀਪ ਸਿੰਘ ਆਦਿ ਹਾਜ਼ਰ ਸਨ।

No comments:

Post Top Ad

Your Ad Spot