ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਐਚ.ਡੀ.ਐਫ.ਸੀ ਦੀ ਕੈਸ਼ ਵੈਨ ਵਿੱਚੋਂ 01 ਕਰੋੜ, 18 ਲੱਖ, 50 ਹਜਾਰ ਰੁਪਏ ਦੀ ਖੋਹ ਦੀ ਵਾਰਦਾਤ ਨੂੰ ਅੱਧੇ ਘੰਟੇ ਵਿੱਚ ਹੱਲ ਕਰਦੇ ਹੋਏ 04 ਦੋਸ਼ੀਆਂ ਨੂੰ ਨਕਦੀ ਅਤੇ ਅਸਲੇ ਸਮੇਤ ਕੀਤਾ ਗ੍ਰਿਫਤਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 14 November 2017

ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਐਚ.ਡੀ.ਐਫ.ਸੀ ਦੀ ਕੈਸ਼ ਵੈਨ ਵਿੱਚੋਂ 01 ਕਰੋੜ, 18 ਲੱਖ, 50 ਹਜਾਰ ਰੁਪਏ ਦੀ ਖੋਹ ਦੀ ਵਾਰਦਾਤ ਨੂੰ ਅੱਧੇ ਘੰਟੇ ਵਿੱਚ ਹੱਲ ਕਰਦੇ ਹੋਏ 04 ਦੋਸ਼ੀਆਂ ਨੂੰ ਨਕਦੀ ਅਤੇ ਅਸਲੇ ਸਮੇਤ ਕੀਤਾ ਗ੍ਰਿਫਤਾਰ

ਜਲੰਧਰ 14 ਨਵੰਬਰ (ਜਸਵਿੰਦਰ ਆਜ਼ਾਦ)- ਸ਼੍ਰੀ ਅਰਪਿਤ ਸ਼ੁਕਲਾ, ਆਈ.ਪੀ.ਐਸ, ਆਈ.ਜ਼ੀ ਜ਼ੋਨ, ਜਲੰਧਰ ਜੀ, ਸ਼੍ਰੀ ਜਸਕਰਨਜੀਤ ਸਿੰਘ, ਆਈ.ਪੀ.ਐਸ, ਡੀ.ਆਈ.ਜੀ, ਜਲੰਧਰ ਰੇਜ਼,ਅਤੇਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਅਤੇ ਸ਼੍ਰੀ ਸੰਦੀਪ ਸ਼ਰਮਾ, ਪੀ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ ਕਪੁਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ), ਸ਼੍ਰੀ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐੱਸ. ਪੁਲਿਸ ਕਪਤਾਨ,(ਸਥਾਨਿਕ) ਕਪੂਰਥਲਾ ਦੀ ਨਿਗਰਾਨੀ ਅਧੀਨ, ਸ਼੍ਰੀ ਸੁਰਿੰਦਰ ਮੋਹਨ ਉਪ ਪੁਲਿਸ ਕਪਤਾਨ,(ਇਨਵੈਸਟੀਗੇਸ਼ਨ) ਜਲੰਧਰ ਦਿਹਾਤੀ, ਸ਼੍ਰੀ ਸਰਬਜੀਤ ਰਾਏ,ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ-ਡਵੀਜ਼ਨ (ਕਰਤਾਰਪੁਰ) ਦੇ ਆਧਾਰਿਤ ਪੁਲਿਸ ਪਾਰਟੀ ਨੇ ਮਿਤੀ 10.11.2017 ਨੂੰ ਥਾਣਾ ਭੋਗਪੁਰ ਦੇ ਏਰੀਆ ਵਿੱਚ ਐਚ.ਡੀ.ਐਫ.ਸੀ ਬੈਂਕ ਦੀ ਕੈਸ਼ ਵੈਨ ਨੂੰ ਹਥਿਆਰਾਂ ਦੀ ਨੋਕ ਤੇ 01,18,50,000ਫ਼- ਰੁਪਏ ਖੋਹਣ ਸਬੰਧੀ ਹੋਈ ਵਾਰਦਾਤ ਨੂੰ ਅੱਧੇ ਘੰਟੇ ਵਿੱਚ ਹੀ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਅਰਪਿਤ ਸ਼ੁਕਲਾ, ਆਈ.ਪੀ.ਐਸ, ਆਈ.ਜ਼ੀ ਜ਼ੋਨ-2, ਜਲੰਧਰ ਜੀ ਨੇ ਦੱਸਿਆ ਕਿ ਮਿਤੀ 10.11.2017 ਨੂੰ ਮੁਦੱਈ ਮੁਕੱਦਮਾ ਰਜਿੰਦਰਪਾਲ ਸਿੰਘ ਜੋ ਕਿ ਐਚ.ਡੀ.ਐਫ.ਸੀ ਬੈਂਕ ਵਿੱਚ ਬਤੌਰ ਐਡੀਟਰ ਲੱਗਾ ਹੋਇਆ ਹੈ ਨੇਐਚ.ਡੀ.ਐਫ.ਸੀ ਬੈਂਕ ਦੀ ਮੇਨ ਬ੍ਰਾਂਚ ਤੋਂ ਗੱਡੀ ਨੰਬਰ ਫਭ65-ਅਧ-3734 ਮਾਰਕਾ ਮਹਿੰਦਰਾ ਮੈਕਸੀਮਾ ਜਿਸ ਨੂੰ ਚਰਨਜੀਤ ਸਿੰਘ ਉਰਫ ਰੀਸ਼ੂ ਪੁੱਤਰ ਸੁਖਦੇਵ ਸਿੰਘ ਕੌਮ ਜੱਟ ਵਾਸੀ ਰਾਮਾਮੰਡੀ ਜਲੰਧਰ ਚਲਾ ਰਿਹਾ ਸੀ ਅਤੇ ਗੱਡੀ ਵਿੱਚ ਰਾਜੀਵ ਕੁਮਾਰ ਪੁੱਤਰ ਬਲਕਾਰ ਸਿੰਘ ਵਾਸੀ ਮਕਾਨ ਨੰਬਰ ਕੌਮ ਰਾਜਪੂਤ ਵਾਸੀ ਮਕਾਨ ਨੰਬਰ 50 ਨਿਊ ਬਸੰਤ ਨਗਰ ਨਜਦੀਕ ਪ੍ਰੀਤ ਨਗਰ ਸੋਢਲ ਰੋਡ ਜਲੰਧਰ, ਗੁਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਪਧਿਆਣਾ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਅਤੇ ਸੁਰਿੰਦਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਖੱਬੇ ਰਾਜਪੂਤਾਂ ਥਾਣਾ ਮਹਿਤਾ ਜਿਲਾ ਅੰਮ੍ਰਿਤਸਰ ਹਾਲ ਵਾਸੀ ਹਰਗੋਬਿੰਦਰ ਨਗਰ ਧੋਗੜੀ ਪਠਾਨਕੋਟ ਰੋਡ ਜਲੰਧਰ ਵਜੋ ਬਤੌਰ ਗੰਨਮੈਨ ਡਿਊਟੀ ਕਰਦਾ ਹੈ, ਜਿਸ ਪਾਸ 12 ਬੋਰ ਡਬਲ ਬੈਰਲ ਗੰਨ ਸੀ। ਜੋ ਉਪਰੋਕਤ ਸਾਰੇ ਜਣੇ ਉਕਤ ਗੱਡੀ ਵਿੱਚ ਮੇਨ ਬ੍ਰਾਂਚ ਐਚ.ਡੀ.ਐਫ.ਸੀ ਜਲੰਧਰ ਤੋਂ 2,16,50,000ਫ਼- ਰੁਪਏ ਲੈ ਕੇ ਵੱਖ-ਵੱਖ ਏ.ਟੀ.ਐਮਜ਼ ਵਿੱਚ ਪਾਉਣ ਲਈ ਨਿੱਕਲੇ ਸੀ ਤਾਂ 06 ਵੱਖ-ਵੱਖ ਏ.ਟੀ.ਐਮ ਵਿੱਚ ਕੈਸ਼ ਪਾਉਣ ਤੋਂ ਬਾਅਦ ਜਦ ਉਹ ਭੋਗਪੁਰ ਤੋਂ ਪਿੰਡ ਡੀਂਗਰੀਆਂ ਥਾਣਾ ਆਦਮਪੁਰ ਦੇ ਏਰੀਆ ਵਿੱਚ ਏ.ਟੀ.ਐਮ ਵਿੱਚ ਕੈਸ਼ ਪਾਉਣ ਲਈ ਜਾ ਰਹੇ ਸੀ ਤਾਂ ਵਕਤ ਕਰੀਬ 3.00 ਵਜੇ ਦਿਨ ਦਾ ਹੋਵੇਗਾ ਕਿ ਜਦ ਉਹ ਪਿੰਡ ਮਾਣਕਰਾਏ ਨੇੜੇ ਬਾਂਸਲ ਸਰਵਿਸ ਸਟੇਸ਼ਨ ਕੋਲ ਪੁੱਜੇ ਤਾਂ ਸਾਹਮਣੇ ਤੋਂ ਇੱਕ ਇੰਡੀਗੋ ਕਾਰ ਬਿਨ੍ਹਾ ਨੰਬਰੀ ਦੇ ਡਰਾਇਵਰ ਨੇ ਕੈਸ਼ ਵੈਨ ਦੇ ਯਕਦਮ ਅੱਗੇ ਲਗਾ ਕੇ ਗੱਡੀ ਨੂੰ ਰੋਕ ਲਿਆ ਅਤੇ ਗੱਡੀ ਦੀ ਖੱਬੀ ਸਾਈਡ ਵਾਲ਼ੇ ਪਾਸੇ ਪੈਂਦੇ ਸਰਵਿਸ ਸਟੇਸ਼ਨ ਦੇ ਸਾਹਮਣੇ ਪਹਿਲਾਂ ਹੀ ਤਿੰਨ ਮੋਟਰ ਸਾਇਕਲਾਂ ਤੇ ਖੜ੍ਹੇ ਨੌਜਵਾਨ ਜਿਹਨਾਂ ਨੇ ਮੂੰਹ ਬੰਨੇ ਹੋਏ ਸਨ, ਗੱਡੀ ਨੂੰ ਘੇਰਾ ਪਾ ਲਿਆ ਅਤੇ ਇੱਕ ਨਾਮਾਲੂਮ ਵਿਅਕਤੀ ਨੇ ਖੱਬੇ ਪਾਸੇ ਵਾਲ਼ੀ ਸਾਈਡ ਤੇ ਬੈਠੇ ਗੰਨਮੈਨ ਤੇ ਫਾਇਰ ਕੀਤਾ ਉਹਨਾਂ ਸਾਰਿਆਂ ਨੂੰ ਇੱਕ ਪਾਸੇ ਸਰਵਿਸ ਸਟੇਸ਼ਨ ਤੇ ਇਕੱਠੇ ਕਰ ਕੇ ਲੈ ਗਏ। ਉਹਨਾਂ ਦੇ ਬਾਕੀ ਸਾਥੀਆਂ ਨੇ ਕੈਸ਼ ਵੈਨ ਵਿਚੋਂ ਕੁੱਲ 1,18,50,000ਫ਼- ਰੁਪਏ ਕੈਸ਼ ਖੋਹ ਕੇ ਲੈ ਗਏ। ਜਿਸ ਤੇ ਰਵਿੰਦਰਪਾਲ ਸਿੰਘ ਐਡੀਟਰ ਐਚ.ਡੀ.ਐਫ.ਸੀ ਬੈਂਕ ਦੇ ਬਿਆਨ ਪਰ ਐਸ.ਆਈ ਸੁਰਜੀਤ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਨੇ ਮੁਕੱਦਮਾ ਨੰਬਰ 229 ਮਿਤੀ 10.11.2017 ਅਫ਼ਧ 395,307 ਭ:ਦ, 25 ਅਸਲਾ ਐਕਟ ਥਾਣਾ ਭੋਗਪੁਰ ਦਰਜ ਰਜਿਸਟਰ ਕੀਤਾ।
ਜੋ ਦੋਸ਼ੀਆਂ ਵੱਲੋਂ ਵਰਤੀ ਗਈ ਇੰਡੀਗੋ ਕਾਰ ਬਿਨ੍ਹਾ ਨੰਬਰੀ ਬਾਰੇ ਪਤਾ ਲੱਗਣ ਤੇ ਸ਼੍ਰੀ ਸਰਬਜੀਤ ਰਾਏ (ਪੀ.ਪੀ.ਐਸ) ਡੀ.ਐਸ.ਪੀ ਸਬ ਡਵੀਜਨ ਕਰਤਾਰਪੁਰ ਅਤੇ ਮੁੱਖ ਅਫਸਰ ਥਾਣਾ ਕਰਤਾਰਪੁਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਸ ਇੰਡੀਗੋ ਕਾਰ ਦਾ ਪਿੱਛਾ ਕਰਕੇ ਜਦ ਇਸ ਨੂੰ ਰੋਕਣ ਦਾ ਇਸ਼ਾਰਾ ਦਿੱਤਾ ਤਾਂ ਇਸ ਕਾਰ ਵਿੱਚ ਸਵਾਰ ਇੱਕ ਨਾਮਾਲੂਮ ਵਿਅਕਤੀ ਵੱਲੋਂ ਪੁਲਿਸ ਪਾਰਟੀ ਤੇ ਫਾਇਰਿੰਗ ਕਰਨੀ ਸ਼ੁਰੂ ਦਿੱਤੀ ਅਤੇ ਪੁਲਿਸ ਪਾਰਟੀ ਵੱਲੋਂ ਵੀ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਕੀਤੀ ਜੋ ਫਾਇਰਿੰਗ ਦੌਰਾਨ ਕਾਰ ਸਵਾਰ ਦੇ ਗੋਲੀ ਲੱਗਣ ਕਰਕੇ ਜਖਮੀ ਹੋ ਗਿਆ ਸੀ, ਜਿਸ ਨੂੰ ਮੌਕਾ ਪਰ ਡੀ.ਐਸ.ਪੀ ਸਬ ਡਵੀਜਨ ਕਰਤਾਰਪੁਰ ਸਮੇਤ ਪੁਲਿਸ ਪਾਰਟੀ ਕਾਬੂ ਕਰਕੇ ਇਸ ਪਾਸੋਂ ਇੰਡੀਗੋ ਕਾਰ ਅਤੇ ਇੱਕ 12 ਬੋਰ ਦੀ ਦੇਸ਼ੀ ਪਿਸਤੌਲ ਸਮੇਤ 02 ਚੱਲੇ ਹੋਏ ਕਾਰਤੂਸ ਕੀਤੇ ਬ੍ਰਾਮਦ। ਜਿਸ ਦੀ ਪਹਿਚਾਣ ਰਣਜੀਤ ਸਿੰਘ (ਉਮਰ ਕਰੀਬ 32 ਸਾਲ)  ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਲੱਖਣ ਖੋਲੇ ਜਿਲ੍ਹਾ ਕਪੂਰਥਲਾ ਵਜੋਂ ਹੋਈ ਸੀ। ਜਿਸ ਨੂੰ ਫਾਇਰਿੰਗ ਦੌਰਾਨ ਗੋਲ਼ੀ ਲੱਗਣ ਕਰਕੇ ਇਲਾਜ ਲਈ ਸੈਕਰਡ ਹਾਰਟ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ ਸੀ।
ਰਣਜੀਤ ਸਿੰਘ ਪਾਸੋਂ ਕੀਤੀ ਮੁੱਢਲੀ ਪੁੱਛਗਿੱਛ ਤੋਂ ਉਸਨੇ ਐਚ.ਡੀ.ਐਫ.ਸੀ ਬੈਂਕ ਦੀ ਕੈਸ਼ ਵੈਨ ਵਿੱਚੋਂ 1,18,50,000ਫ਼- ਰੁਪਏ ਖੋਹਣ ਦੀ ਵਾਰਦਾਤ ਕੀਤੇ ਹੋਣ ਨੂੰ ਮੰਨਿਆ ਸੀ ਅਤੇ ਇਸ ਦੀ ਪੁੱਛ ਗਿੱਛ ਪਰ1.ਸੁਤਿੰਦਰਪਾਲ ਸਿੰਘ ਉਰਫ ਹੈਪੀ ਪੁੱਤਰ ਗੁਰਦੀਪ ਸਿੰਘ ਵਾਸੀ ਨਡਾਲਾ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ, 2.ਸੁਖਵਿੰਦਰ ਸਿੰਘ ਉਰਫ ਨਿੰਮਾ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਲੱਖਣ ਖੋਲੇ ਮੁਹੱਲਾ ਰਾਵਾ ਵਾਲਾ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ 3. ਜਸਕਰਨ ਸਿੰਘ ਉਰਫ ਬਾਓ ਪੁੱੱਤਰ ਬਲਵਿੰਦਰ ਸਿੰਘਵਾਸੀ ਹਰਚੋਵਾਲ ਜਿਲ੍ਹਾ ਗੁਰਦਾਸਪੁਰ 4.ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੰਗਤ ਰਾਮ ਕੌਮ ਬਾਲਮੀਕ ਵਾਸੀ ਕਮਰਾਵਾਂ ਥਾਣਾ ਭੁੱਲਥ ਜਿਲ੍ਹਾ ਕਪੂਰਥਲਾ 5.ਸੁਖਦੇਵ ਸਿੰਘ ਉਰਫ ਸੋਨੂੰ ਪੁੱਤਰ ਕਸ਼ਮੀਰ ਸਿੰਘ ਵਾਸੀ ਡਾਲਾ ਥਾਣਾ ਭੁੱਲਥ ਜਿਲ੍ਹਾ ਕਪੂਰਥਲਾ 6.ਹਰਦੀਪ ਸਿੰਘ ਉਰਫ ਦੀਪਾ ਵਾਸੀ ਲੱਖਣ ਕਲਾਂ ਜਿਲ੍ਹਾ ਕਪੂਰਥਲਾ ਨੂੰ ਜੁਰਮ ਵਿਚ ਸ਼ਾਮਲ ਹੋਣ ਕਰਕੇ ਮੁਕੱਦਮਾ ਵਿਚ ਨਾਮਜ਼ਦ ਕੀਤਾ ਗਿਆ ।
ਜੋ ਦੋਸ਼ੀ ਰਣਜੀਤ ਸਿੰਘ ਵੱਲੋਂ ਕੀਤੀ ਗਈ ਪੁੱਛ-ਗਿੱਛ ਦੇ ਆਧਾਰ ਤੇ ਉਪ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਦੀ ਨਿਗਰਾਨੀ ਵਿਚ ਸ਼੍ਰੀ ਹਰਿੰਦਰ ਸਿੰਘ ਗਿੱਲ ਇੰਸਪੈਕਟਰ ਇੰਚਾਰਜ ਸੀ.ਆਈ.ਏ. ਸਟਾਫ 1 ਜਲੰਧਰ ਦਿਹਾਤੀ ਨੇ ਜਸਕਰਨ ਸਿੰਘ ਉਰਫ ਬਾਬੂ ਪੁੱਤਰ ਲੇਟ ਬਲਵਿੰਦਰ ਸਿੰਘ ਵਾਸੀ ਬੁੱਢਾ ਬੱਲਾਂ ਥਾਣਾ ਭੈਣੀ ਮੀਆਂ ਖਾਂ ਜਿਲਾ ਗੁਰਦਾਸਪੁਰ ਨੂੰ ਉਸਦੇ ਘਰੋਂ ਕਾਬੂ ਕਰਕੇ ਇਸ ਦੀ ਨਿਸ਼ਾਨਦੇਹੀ ਪਰ 13,38,000ਫ਼- ਰੁਪਏ ਦੀ ਨਕਦੀ, ਇੱਕ ਪਿਸਟਲ, 315 ਬੋਰ , 02 ਕਾਰਤੂਸ 315 ਬੋਰ, 03 ਕਾਰਤੂਸ ਜ਼ਿੰਦਾ , 12 ਬੋਰ ਅਤੇ 01 ਖੋਲ ਕਾਰਤੂਸ ਬਰਾਮਦ ਕੀਤੇ।
ਜੋ ਰੇਂਜ ਲੈਵਲ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ, ਜੋ ਮੁਕੱਦਮਾ ਦੇ ਜ਼ਿਆਦਾ ਦੋਸ਼ੀ ਜਿਲਾ ਕਪੂਰਥਲਾ ਨਾਲ ਸਬੰਧਤ ਹੋਣ ਕਰਕੇ ਜਿਲਾ ਕਪੂਰਥਲਾ ਦੀ ਪੁਲਿਸ ਨੂੰ ਟਾਸਕ ਦਿੱਤਾ ਗਿਆ ਸੀ, ਜਿਸ ਤਹਿਤ ਸ਼੍ਰੀ ਜਸਕਰਨਜੀਤ ਸਿੰਘ ਤੇਜਾ ਪੀ.ਪੀ.ਐੱਸ. ਪੁਲਿਸ ਕਪਤਾਨ ਸਥਾਨਿਕ, ਕਪੂਰਥਲਾ, ਇੰਸਪੈਕਟਰ ਜਤਿੰਦਰਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਕਪੂਰਥਲਾ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਸੀ, ਜੋ ਪੁਲਿਸ ਪਾਰਟੀ ਨੂੰ ਰਾਜਸਥਾਨ ਭੇਜਿਆ ਗਿਆ, ਜੋ ਪੁਲਿਸ ਪਾਰਟੀ ਵੱਲੋਂ ਦੋਸ਼ੀ ਮਨੋਜ ਕੁਮਾਰ ਦੇ ਮਾਮਾ ਦੀਪਕ ਕੁਮਾਰ ਪੁੱਤਰ ਬਨਵਾਰੀ ਲਾਲ ਵਾਸੀ ਪਿੰਡ ਬਰਲਾ ਜਿਲਾ ਸੀਕਰ (ਰਾਜਸਥਾਨ ) ਦੇ ਘਰ ਦੇ ਪਿੱਛੇ ਬਣੇ ਖਾਲੀ ਮਕਾਨ ਫ਼ ਪਲਾਟ ਵਿਚੋਂ ਦੋਸ਼ੀ ਮਨੋਜ ਕੁਮਾਰ ਸ਼ਰਮਾ ਉਮਰ ਕਰੀਬ 22 ਸਾਲ ਪੁੱਤਰ ਸਵਰਣ ਸਿੰਘ ਕੌਮ ਪੰਡਿਤ ਵਾਸੀ ਮੁਹੱਲਾ ਰਾਮਗੜੀਆ, ਖੱਖਾਂ ਵਾਲੀ ਗਲੀ, ਨਡਾਲਾ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 16 ਲੱਖ 37 ਹਜ਼ਾਰ ਰੁਪਏ, ਦੋਸ਼ੀ ਸੁਖਦੇਵ ਸਿੰਘ ਉਰਫ ਸੋਨੂੰ ਉਮਰ ਕਰੀਬ 30 ਸਾਲ ਪੁੱਤਰ ਕਸ਼ਮੀਰ ਸਿੰਘ ਕੌਮ ਜੱਟ ਵਾਸੀ ਡੱਲਾਂ ਥਾਣਾ ਭੁਲੱਥ ਜਿਲਾ ਕਪੂਰਥਲਾ ਦੇ ਕਬਜ਼ਾ ਵਿਚੋਂ 14 ਲੱਖ 96 ਹਜ਼ਾਰ ਰੁਪਏ ਅਤੇ ਤੀਸਰੇ ਦੋਸ਼ੀ ਸਤਿੰਦਰਪਾਲ ਸਿੰਘ ਉਮਰ ਕਰੀਬ 25 ਸਾਲ ਪੁੱਤਰ ਗੁਰਦੀਪ ਸਿੰਘ ਕੌਮ ਜੱਟ ਵਾਸੀ ਮਾਡਲ ਟਾਊਨ ਭੁਲੱਥ ਪਾਸੋਂ 16 ਲੱਖ 98 ਹਜ਼ਾਰ 5 ਸੋ ਰੁਪਏ ਦੀ ਬਰਾਮਦਗੀ ਕੀਤੀ ਗਈ, ਜੋ ਕਿ ਇਹਨਾਂ ਵੱਲੋਂ ਪੰਜਾਬ ਵਿਚ ਵੱਖ ਵੱਖ ਟਿਕਾਣਿਆਂ ਪਰ ਰੱਖੀ ਗਈ ਸੀ।
ਕੁੱਲ ਬ੍ਰਾਮਦਗੀ :-   
ਭਾਰਤੀ ਕਰੰਸੀ         =    61 ਲੱਖ 69 ਹਜ਼ਾਰ ਪੰਜ ਸੋ (500) ਰੁਪਏ ( 61,69,500ਫ਼-)
ਪਿਸਟਲ         =    02 ( 01, 315 ਬੋਰ ਪਿਸਟਲ ਅਤੇ 01,12 ਬੋਰ )
ਕਾਰਤੂਸ ਅਤੇ ਖੋਲ     =    05 (02 ਜ਼ਿੰਦਾ ਕਾਰਤੂਸ, 03,12 ਬੋਰ ਰੋਂਦ ਜ਼ਿੰਦਾ ਅਤੇ ਤਿੰਨਖਾਲੀ ਖੋਲ)
ਮੋਟਰਸਾਈਕਲ     =    03( 01 ਪੈਸ਼ਨ , 01 ਸੀ.ਡੀ.110, 01 ਡਿਸਕਵਰ  )
ਦੋਸ਼ੀ ਜਸਕਰਨ ਸਿੰਘ ਉਰਫ ਬਾਊ ( ਉਮਰ ਕਰੀਬ 20 ਸਾਲ ) ਪੁੱਤਰ ਲੇਟ ਬਲਵਿੰਦਰ ਸਿੰਘ ਵਾਸੀ ਬੁੱਢਾ ਬੱਲ ਥਾਣ ਭੈਣੀਂ ਮੀਆਂ ਖਾਂ, ਜਿਲਾ ਗੁਰਦਾਸਪੁਰ ਨੇ ਦੌਰਾਨੇ ਪੁੱਛ ਗਿੱਛ ਦੱਸਿਆ ਕਿ ਉਰਫ ਪੰਜ ਜਮਾਤਾਂ ਪੜਿਆ ਹੋਇਆ ਹੈ, ਅਤੇ ਉਸਦੀ ਅਜੇ ਸ਼ਾਦੀ ਨਹੀਂ ਹੋਈ । ਉਹ ਮਿਹਨਤ ਮਜ਼ਦੂਰੀ ਕਰਦਾ ਸੀ। ਉਸਦੇ ਘਰ ਵਿਚ ਕੋਈ ਜ਼ਮੀਨ ਜਾਇਦਾਦ ਨਾ ਹੋਣ ਕਰਕੇ ਆਪਣੇ ਜੀਜੇ ਸੁਖਵਿੰਦਰ ਸਿੰਘ ਉਰਫ ਨਿੰਮਾ ਨਾਲ ਰਲ ਕੇ ਉਕਤ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।
ਦੋਸ਼ੀ ਸਤਿੰਦਰਪਾਲ ਸਿੰਘ ਉਰਫ ਹੈਪੀ ( ਉਮਰ ਕਰੀਬ 25 ਸਾਲ ) ਨੇ ਦੌਰਾਨੇ ਪੁੱਛ ਗਿੱਛ ਦੱਸਿਆ ਕਿ ਉਸਨੇ ਐੱਮ.ਐੱਸ.ਸੀ. ਕੰਪਿਊਟਰ ਕੀਤੀ ਹੋਈ ਹੈ। ਉਸਦੀ ਅਜੇ ਸ਼ਾਦੀ ਨਹੀਂ ਹੋਈ ਅਤੇ ਉਹ ਪਹਿਲਾਂ ਐੱਚ.ਡੀ.ਐੱਫ.ਸੀ. ਬੈਂਕ ਜਲੰਧਰ ਵਿਖੇ ਨੌਕਰੀ ਕਰਦਾ ਸੀ ਅਤੇ ਸਾਲ ਪਹਿਲਾਂ ਇਸਨੇ ਬੈਂਕ ਦੀ ਨੌਕਰੀ ਛੱਡ ਦਿੱਤੀ ਸੀ ਅਤੇ ਅੱਜ ਕੱਲ ਉਹ ਹਮੀਰਾ ਮਿੱਲ ਵਿਚ ਕੰਮ ਕਰ ਰਿਹਾ ਸੀ। ਉਕਤ ਦੋਸ਼ੀ ਨੇ ਇਸ ਸਾਰੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਪਲੈਨਿੰਗ ਕੀਤੀ ਸੀ।
ਦੋਸ਼ੀ ਮਨੋਜ ਕੁਮਾਰ ਸ਼ਰਮਾ ( ਉਮਰ ਕਰੀਬ 22 ਸਾਲ ) ਉਕਤ ਨੇ ਦੌਰਾਨੇ ਪੁੱਛ ਗਿੱਛ ਦੱਸਿਆ ਕਿ ਉਹ 10 ਵੀਂ ਪਾਸ ਹੈ, ਉਸਦੀ ਅਜੇ ਸ਼ਾਦੀ ਨਹੀਂ ਹੋਈ ਅਤੇ ਅੱਜ ਕੱਲ ਉਹ ਸੈਮਸੰਗ ਸ਼ੋਰੂਮ ਨਡਾਲਾ ਥਾਣਾ ਸੁਭਾਨਪੁਰ ਵਿਖੇ ਕੰਮ ਕਰਦਾ ਸੀ।
ਦੋਸ਼ੀ ਸੁਖਦੇਵ ਸਿੰਘ ਉਰਫ ਸੋਨੂੰ ( ਉਮਰ ਕਰੀਬ 30 ਸਾਲ ) ਉਕਤ ਨੇ ਦੌਰਾਨੇ ਪੁੱਛ ਗਿੱਛ ਦੱਸਿਆ ਕਿ ਉਹ 10 ਵੀਂ ਪਾਸ ਹੈ, ਅਤੇ ਤਲਾਕਸ਼ੁਦਾ ਹੈ ਅਤੇ ਉਹ ਫਰਨੀਚਰ ਦੀ ਦੁਕਾਨ ਪਰ ਕੰਮ ਕਰਦਾ ਸੀ।

No comments:

Post Top Ad

Your Ad Spot