ਡੇਰਾ ਪ੍ਰੇਮੀਆਂ ਦੀ 15 ਮੈਂਬਰੀ ਕਮੇਟੀ ਦੀ ਮੀਟਿੰਗ ਮੌਕੇ ਰਾਮਾਂ ਅਤੇ ਨਸੀਬਪੁਰਾ ਦੇ ਨਾਮ ਚਰਚਾ ਘਰ ਖੋਲ੍ਹਣ ਦੀ ਕੀਤੀ ਮੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 20 November 2017

ਡੇਰਾ ਪ੍ਰੇਮੀਆਂ ਦੀ 15 ਮੈਂਬਰੀ ਕਮੇਟੀ ਦੀ ਮੀਟਿੰਗ ਮੌਕੇ ਰਾਮਾਂ ਅਤੇ ਨਸੀਬਪੁਰਾ ਦੇ ਨਾਮ ਚਰਚਾ ਘਰ ਖੋਲ੍ਹਣ ਦੀ ਕੀਤੀ ਮੰਗ

ਜੇਕਰ ਨਾਮ ਚਰਚਾ ਘਰ ਨਾ ਖੋਲ੍ਹੇ ਗਏ ਤਾਂ ਐੱਸ ਐੱਸ ਪੀ ਬਠਿੰਡਾ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ-ਜਗਦੀਸ਼ ਕੁਮਾਰ
ਤਲਵੰਡੀ ਸਾਬੋ, 20 ਨਵੰਬਰ (ਗੁਰਜੰਟ ਸਿੰਘ ਨਥੇਹਾ)-
ਡੇਰਾ ਸਿਰਸਾ ਪ੍ਰੇਮੀਆਂ ਦੀ 15 ਮੈਂਬਰੀ ਕਮੇਟੀ ਦੀ ਅੱਜ ਇੱਕ ਅਹਿਮ ਮੀਟਿੰਗ ਜਗਦੀਸ਼ ਕੁਮਾਰ ਰਾਮਾਂ ਦੀ ਅਗਵਾਈ ਹੇਠ ਬਲਾਕ ਰਾਮਾਂਫ਼ਨਸੀਬਪੁਰਾ ਵਿਖੇ ਹੋਈ ਜਿਸ ਵਿੱਚ ਖੇਤਰ ਦੇ ਡੇਰਾ ਨਾਮ ਚਰਚਾ ਘਰਾਂ ਦੀ ਸੁਰੱਖਿਆ ਅਤੇ ਕਈ ਹੋਰ ਮੁੱਦਿਆਂ 'ਤੇ ਵਿਚਾਰ ਕੀਤੀ ਗਈ। ਮੀਟਿੰਗ ਵਿੱਚ ਵਿਚਾਰਾਂ ਕਰਦਿਆ ਬਲਕਾਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਸੰਗਰੂਰ, ਗੋਨਿਆਣਾ ਅਤੇ ਸਰਦੂਲਗੜ੍ਹ ਵਿਖੇ ਜੋ ਨਾਮ ਚਰਚਾ ਘਰ ਸਨ ਉਹਨਾਂ ਨੂੰ ਸਰਕਾਰ ਵੱਲੋਂ ਖੋਲ੍ਹ ਦਿੱਤਾ ਗਿਆ ਹੈ ਪ੍ਰੰਤੂ ਬਠਿੰਡਾ ਜਿਲ੍ਹੇ ਦੇ ਰਾਮਾਂ ਅਤੇ ਨਸੀਬਪੁਰਾ ਦੇ ਨਾਮ ਚਰਚਾ ਘਰ ਅਜੇ ਵੀ ਬੰਦ ਪਏ ਹਨ। ਜਿਸ ਦੇ ਆਧਾਰ 'ਤੇ ਡੇਰਾ ਪ੍ਰੇਮੀਆਂ ਵੱਲੋਂ ਆਉਣ ਵਾਲੇ ਦਿਨਾਂ 'ਚ ਇਹਨਾਂ ਨਾਮ ਚਰਚਾ ਘਰਾਂ ਨੂੰ ਖੋਲ੍ਹਣ ਸਬੰਧੀ ਐੱਸ ਐੱਚ ਓ ਰਾਮਾਂ ਅਤੇ ਐੱਸ ਐੱਚ ਓ ਤਲਵੰਡੀ ਸਾਬੋ ਨੂੰ ਮਿਲਿਆ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਵੱਲੋਂ ਨਾਮ ਚਰਚਾ ਘਰ ਨਾ ਖੋਲ੍ਹੇ ਗਏ ਤਾਂ ਉਹ ਐੱਸ ਐੱਸ ਪੀ ਬਠਿੰਡਾ ਨੂੰ ਮੰਗ ਪੱਤਰ ਦੇਣਗੇ ਤਾਂ ਜੋ ਖੇਤਰ ਦੇ ਡੇਰਾ ਪ੍ਰੇਮੀ ਸਮਾਜ ਭਲਾਾਈ ਦੇ ਕੰਮਾਂ ਵਿੱਚ ਹਿੱਸਾ ਲੈ ਸਕਣ।
ਇਸ ਮੌਕੇ ਪਿਛਲੇ ਦਿਨੀਂ ਡੇਰੇ ਦੇ ਸਾਬਕਾ ਡਰਾਇਵਰ ਖੱਟਾ ਸਿੰਘ ਦੀ ਭਾਣਜੀ ਸ਼ਵਿੰਦਰ ਕੌਰ ਨੇ ਜੋ ਬਿਆਨ ਦਿੱਤਾ ਹੈ ਕਿ ਖੱਟਾ ਸਿੰਘ ਨੇ ਜ਼ਮੀਨ ਦੇ ਲਾਲਚ 'ਚ ਆ ਕੇ ਹੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਬਿਆਨਬਾਜੀ ਕੀਤੀ ਹੈ ਉਹ ਡੇਰੇ ਦੀ ਜ਼ਮੀਨ ਹੜੱਪ ਕਰਨਾ ਚਾਹੁੰਦਾ ਸੀ ਜਿਸ ਕਾਰਨ ਖੱਟਾ ਸਿੰਘ ਨੇ ਡੇਰਾ ਮੁਖੀ 'ਤੇ ਗਲਤ ਇਲਜ਼ਾਮ ਲਗਾਏ ਹਨ। ਪੱਤਰਕਾਰ ਛਤਰਪਤੀ ਦਾ ਕਲਤ ਵੀ ਖੱਟਾ ਸਿੰਘ ਨੇ ਕੀਤਾ ਹੈ ਤੇ ਉਹ ਆਪ ਸਿਆਸੀ ਪਹੁੰਚ ਕਾਰਨ ਇਸ ਕੇਸ ਵਿੱਚੋਂ ਨਿਕਲ ਗਿਆ ਹੈ। ਇਸ ਮੌਕੇ ਧਰਮਵੀਰ ਚੀਨੂੰ, ਜੋਗਿੰਦਰ ਸਿੰਘ, ਦੇਵ ਰਾਜ ਭੰਗੀਦਾਸ ਅਤੇ ਖੇਤਰ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।

No comments:

Post Top Ad

Your Ad Spot