ਡੀ. ਸੀ ਦੀ ਅਗਵਾਈ ਹੇਠਲੇ ਸਕੂਲ ਵਿੱਚ ਸ਼ਬਦ ਗਾਇਨ ਦੌਰਾਨ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 22 November 2017

ਡੀ. ਸੀ ਦੀ ਅਗਵਾਈ ਹੇਠਲੇ ਸਕੂਲ ਵਿੱਚ ਸ਼ਬਦ ਗਾਇਨ ਦੌਰਾਨ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

ਸ਼ਬਦ ਗਾਇਨ ਦੌਰਾਨ ਡੀ. ਸੀ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਿਰ ਢਕਣੇ ਜਰੂਰੀ ਨਹੀਂ ਸਮਝੇ, ਸਿੰਘ ਸਾਹਿਬ ਵੱਲੋਂ ਨਿਖੇਧੀ
ਤਲਵੰਡੀ ਸਾਬੋ, 22 ਨਵੰਬਰ (ਗੁਰਜੰਟ ਸਿੰਘ ਨਥੇਹਾ)- ਡਿਪਟੀ ਕਮਿਸ਼ਨਰ ਬਠਿੰਡਾ ਦੀ ਚੇਅਰਮੈਨੀ ਹੇਠ ਚੱਲ ਰਹੇ ਪਵਿੱਤਰ ਤੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਦਸਮੇਸ਼ ਪਬਲਿਕ ਸੈਕੰਡਰੀ ਸਕੂਲ ਦੇ ਸਾਲਾਨਾ ਸਮਾਗਮ ਮੌਕੇ ਅੱਜ ਗੁਰਬਾਣੀ ਸ਼ਬਦ ਗਾਇਨ ਸਮੇਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਡੀ. ਸੀ ਸਮੇਤ ਹਾਜਿਰ ਸਾਰੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਆਪਣੇ ਸਿਰ ਤੱਕ ਢਕਣੇ ਜਰੂਰੀ ਨਹੀਂ ਸਮਝੇ। ਜਿੱੱਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਇਸ ਮਾਮਲੇ ਦੀ ਨਿੰਦਾ ਕੀਤੀ ਹੈ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਇਸ ਮਸਲੇ ਸਬੰਧੀ ਬੋਲਣ ਤੋਂ ਬਚਦੇ ਨਜਰ ਆਏ।
ਜਿਕਰਯੋਗ ਹੈ ਕਿ ਪੂਰੇ ਪੰਜਾਬ ਵਿੱਚ ਪੁਰਾਣੇ ਸਮੇਂ ਤੋਂ ਸੂਬਾ ਸਰਕਾਰ ਵੱਲੋਂ ਕੁੱਲ ਤਿੰਨ ਦਸਮੇਸ਼ ਪਬਲਿਕ ਸੈਕੰਡਰੀ ਸਕੂਲ ਚਲਾਏ ਜਾ ਰਹੇ ਹਨ। ਸਿੱਖ ਕੌਮ ਦੇ ਚੌਥੇ ਤਖਤ ਦੀ ਧਰਤੀ ਹੋਣ ਕਾਰਨ ਇੱਕ ਸਕੂਲ ਤਲਵੰਡੀ ਸਾਬੋ ਵਿਖੇ ਵੀ ਚੱਲ ਰਿਹਾ ਹੈ। ਦਸਮੇਸ਼ ਪਬਲਿਕ ਸਕੂਲ ਦਾ ਚੇਅਰਮੈਨ ਜਿੱਥੇ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਹੁੰਦਾ ਹੈ ਉੱਥੇ ਇਸ ਦਾ ਪ੍ਰਧਾਨ ਸਬ ਡਵੀਜਨ ਤਲਵੰਡੀ ਸਾਬੋ ਦਾ ਐੱਸ. ਡੀ. ਐੱਮ ਹੁੰਦਾ ਹੈ। ਅੱਜ ਉਕਤ ਸਕੂਲ ਦੇ ਸਾਲਾਨਾ ਸਮਾਗਮ ਸਮੇਂ ਜਦੋਂ ਸ਼ੁਰੂਆਤ ਮੌਕੇ ਸਕੂਲ ਦੇ ਗੁਰਸਿੱਖ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਤਾਂ ਵੱਡੀ ਗਲਤੀ ਪ੍ਰਬੰਧਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖਣ ਨੂੰ ਮਿਲੀ ਕਿ ਜਿੱਥੇ ਸਕੂਲ ਪ੍ਰਬੰਧਕਾਂ ਨੇ ਸ਼ਬਦ ਗਾਇਨ ਤੋਂ ਪਹਿਲਾਂ ਹਾਜਰ ਲੋਕਾਂ ਨੂੰ ਸਿਰ ਢਕਣ ਸਬੰਧੀ ਅਨਾਂਊਸਮੈਂਟ ਨਹੀਂ ਕੀਤੀ ਉੱਥੇ ਸ਼ਬਦ ਗਾਇਨ ਸ਼ੁਰੂ ਹੁੰਦਿਆਂ ਹੀ ਜਿੱਥੇ ਸਕੂਲੀ ਬੱਚਿਆਂ ਤੱਕ ਨੇ ਆਪਣੇ ਸਿਰ ਢਕ ਲਏ ਸਨ ਉੱਥੇ ਇਸ ਮੌਕੇ ਮੂਹਰਲੀ ਕਤਾਰ ਵਿੱਚ ਬੈਠੇ ਡਿਪਟੀ ਕਮਿਸ਼ਨਰ ਸ੍ਰੀ ਦੀਪਰਵਾ ਲਾਕਰਾ, ਐੱਸ. ਡੀ. ਐੱਮ ਬਰਿੰਦਰ ਸਿੰਘ ਤੇ ਤਹਿਸੀਲਦਾਰ ਤਲਵੰਡੀ ਸਾਬੋ ਨੇ ਸਿਰ ਢਕਣੇ ਜਰੂਰੀ ਨਹੀਂ ਸਮਝੇ ਤੇ ਉਨਾਂ ਨੇ ਸਾਰਾ ਸ਼ਬਦ ਨੰਗੇ ਸਿਰ ਹੀ ਸ੍ਰਵਣ ਕੀਤਾ। ਬਾਅਦ ਵਿੱਚ ਜਦੋਂ ਇਸ ਮਾਮਲੇ ਸਬੰਧੀ ਸੰਪਰਕ ਕਰਨਾ ਚਾਹਿਆ ਤਾਂ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਤਾਂ ਸੰਪਰਕ ਨਹੀਂ ਹੋ ਸਕਿਆ ਪ੍ਰੰਤੂ ਐੱਸ. ਡੀ. ਐੱਮ ਬਰਿੰਦਰ ਸਿੰਘ ਨੇ ਕੁੱਝ ਵੀ ਕਹਿਣ ਤੋਂ ਨਾਂ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਤੇ ਕੋਈ ਟਿੱਪਣੀ ਕਰਨਾ ਨਹੀਂ ਚਾਹੁੰਦੇ। ਤਹਿਸੀਲਦਾਰ ਤਲਵੰਡੀ ਸਾਬੋ ਨਾਲ ਵੀ ਸੰਪਰਕ ਨਹੀਂ ਹੋ ਸਕਿਆ ਜਦੋਂ ਕਿ ਦਸਮੇਸ਼ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੁਜਾਤਾ ਦਿਸੂਜਾ ਨੇ ਕਿਹਾ ਕਿ ਸ਼ਬਦ ਗਾਇਨ ਸਮੇਂ ਸਿਰ ਢਕਣ ਸਬੰਧੀ ਅਨਾਂਊਸਮੈਂਟ ਨਾ ਕਰਨੀ ਨਾ ਸਮਝੀ ਵਿੱਚ ਰਹਿ ਗਈ ਤੇ ਉਹ ਅੱਗੇ ਤੋਂ ਇਸ ਦਾ ਵਿਸ਼ੇਸ ਧਿਆਨ ਰੱਖਣਗੇ।
ਦੂਜੇ ਪਾਸੇ ਇਸ ਮਾਮਲੇ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਮੰਦਭਾਗਾ ਦੱਸਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਸਕੂਲ ਪ੍ਰਬੰਧਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੋਵੇਂ ਬਰਾਬਰ ਜਿੰਮੇਵਾਰ ਹਨ ਕਿਉਂਕਿ ਜਿੱਥੇ ਸਕੂਲ ਪ੍ਰਬੰਧਕਾਂ ਨੂੰ ਸ਼ਬਦ ਗਾਇਨ ਤੋਂ ਪਹਿਲਾਂ ਸਿਰ ਢਕਣ ਸਬੰਧੀ ਅਨਾਂਊਸਮੈਂਟ ਕਰਵਾਉਣੀ ਚਾਹਿਦੀ ਸੀ ਉੱਥੇ ਹੀ ਜੇ ਅਨਾਂਊਸਮੈਂਟ ਨਹੀ ਵੀ ਕਰਵਾਈ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤਾਂ ਮਰਿਯਾਦਾ ਦਾ ਖਿਆਲ ਰੱਖਣਾ ਚਾਹੀਦਾ ਸੀ। ਉਨਾਂ ਕਿਹਾ ਕਿ ਭਾਵੇਂ ਇਨਾਂ ਵਿੱਚੋਂ ਕੁਝ ਪ੍ਰਸ਼ਾਸ਼ਨਿਕ ਅਧਿਕਾਰੀ ਬਾਹਰਲੇ ਰਾਜਾਂ ਤੋਂ ਹਨ ਪਰ ਹੁਣ ਤਾਂ ਉਨਾਂ ਨੂੰ ਪੰਜਾਬ ਵਿੱਚ ਕੰਮ ਕਰਦਿਆਂ ਕਾਫੀ ਸਮਾਂ ਹੋ ਗਿਆ ਹੈ ਤੇ ਉਨਾਂ ਨੂੰ ਸਿੱਖ ਧਰਮ ਦੀ ਮਰਿਯਾਦਾ ਸਬੰਧੀ ਗਿਆਨ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਰੇ ਸਕੂਲ ਪ੍ਰਬੰਧਕਾਂ ਨੂੰ ਇਸ ਗੱਲ ਦਾ ਵਿਸ਼ੇਸ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼ਬਦ ਗਾਇਨ ਤੋਂ ਪਹਿਲਾਂ ਸਿਰ ਢਕਣ ਸਬੰਧੀ ਅਨਾਂਊਸਮੈਂਟ ਜਰੂਰ ਕਰਨ ਤੇ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਪੁੱਜਣ ਵਾਲੇ ਵਿਅਕਤੀ ਜਾਂ ਅਧਿਕਾਰੀ ਸਿੱਖ ਮਰਿਯਾਦਾ ਦਾ ਖਿਆਲ ਜਰੂਰ ਰੱਖਿਆ ਕਰਨ।

No comments:

Post Top Ad

Your Ad Spot