ਕਮਿਊਨਟੀ ਪੁਲਸਿੰਗ ਸੋਸਾਇਟੀ ਜੰਡਿਆਲਾ ਗੁਰੂ ਦੀ ਅਹਿਮ ਮੀਟਿੰਗ ਹੋਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 22 November 2017

ਕਮਿਊਨਟੀ ਪੁਲਸਿੰਗ ਸੋਸਾਇਟੀ ਜੰਡਿਆਲਾ ਗੁਰੂ ਦੀ ਅਹਿਮ ਮੀਟਿੰਗ ਹੋਈ

ਜੰਡਿਆਲਾ ਗੁਰੂ 22 ਨਵੰਬਰ (ਕੰਵ਼਼ਲਜੀਤ ਸਿੰਘ, ਪਰਗਟ ਸਿੰਘ)- ਸਬ ਡਿਵੀਜ਼ਨ ਸਾਂਝ ਕਮਿਊਨਟੀ ਪੁਲਸਿੰਗ ਸੋਸਾਇਟੀ ਜੰਡਿਆਲਾ ਗੁਰੂ (ਅੰਮ੍ਰਿਤਸਰ )ਦੀ ਅਹਿਮ ਮੀਟਿੰਗ ਹੋਈ । ਇਸ ਮੀਟਿੰਗ ਨੂੰ ਨਵ ਨਿਯੁਕਤ ਡੀ ਐਸ ਪੀ ਮਨਿੰਦਰਪਾਲ ਸਿੰਘ (ਅੰਡਰ ਟ੍ਰੇਨਿੰਗ ) ਨੇ ਸੰਬੋਧਨ ਕਰਦਿਆਂ ਆਖਿਆ ਕਿ ਸਾਂਝ ਕੇਂਦਰ ਵਿੱਖੇ ਸੇਵਾਵਾਂ ਬੜੇ ਸੁਚੱਜੇ ਢੰਗ ਨਾਲ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।  ਸਾਂਝ ਕੇਂਦਰ ਕਮੇਟੀ ਦੇ ਮੈਂਬਰ ਨੂੰ ਵੀ ਕਿਹਾ ਕਿ ਤੁਸੀਂ ਵੀ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਹੋਰਨਾਂ ਨੂੰ ਜਾਣਕਾਰੀ ਦਿਓ । ਇਸ ਮੌਕੇ ਕਮੇਟੀ ਮੇਂਬਰ ਨੇ ਸਾਂਝ ਕੇਂਦਰ ਇੰਚਾਰਜ ਸ਼੍ਰੀਮਤੀ ਸਰਬਜੀਤ ਕੌਰ ਨੂੰ ਇੱਕ ਮਤੇ ਵਿੱਚ ਕਿਹਾ ਜੋ ਸਾਂਝ ਕੇਂਦਰ ਵਿੱਚ ਸੇਫਟੀ ਵਾਸਤੇ ਕੈਂਚੀ ਗੇਟ ,ਬਾਊਂਡਰੀ ਵਾਸਤੇ ਲੋਹੇ ਦੀ ਗਰਿੱਲ ,ਛੱਤ ਦੀ ਮੁਰੰਮਤ ਅਤੇ ਸਮੂਹ ਕਮੇਟੀ ਦੇ ਮੇਂਬਰ ਵਾਸਤੇ ਸ਼ਿਨਾਖ਼ਤੀ ਕਾਰਡ ਜਾਰੀ ਕਰਨ ਬਾਰੇ ਪਹਿਲ ਦਿੱਤੀ ਗਈ ਤਾਂ ਜੋ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸਂਨੂੰ ਜਲਦ ਅਮਲ ਵਿੱਚ ਲਿਆਂਦਾ ਜਾਵੇ। ਇਸ ਮੌਕੇ ਐਸ ਐਚ ਓ ਹਰਪਾਲ ਸਿੰਘ ,ਸੀ ਡੀ ਪੀ ਓ ਕੁਲਦੀਪ ਕੌਰ ,ਰਾਮਸ਼ਰਨਜੀਤ ਸਿੰਘ ਕਮੇਟੀ ਮੇਂਬਰ ,ਆਦਰਸ਼ ਕੁਮਾਰ ,ਦਿਨੇਸ਼ ਬਜਾਜ ,ਰਣਜੀਤ ਸਿੰਘ ਜੋਸਨ ,ਅਵਤਾਰ ਸਿੰਘ ਟੱਕਰ ,ਸ਼੍ਰੀ ਮਤੀ ਸ਼ੀਲਾ ਸ਼ਰਮਾ ,ਰਾਜਵਿੰਦਰ ਕੌਰ ,ਅਤੇ ਸਮੂਹ ਸੇਵਾ ਕੇਂਦਰ ਮੁਲਾਜਮ ਹਾਜਿਰ ਸ਼ਨ।

No comments:

Post Top Ad

Your Ad Spot